Saturday, April 18, 2026

ਪੱਤਰਕਾਰ ਐਸੋਸ਼ੀਏਸ਼ਨ ਨੇ ਸਰਕਾਰ ਦੇ ਖਿਲਾਫ ਸੰਘਰਸ਼ ਵਿੱਢਣ ਦਾ ਕੀਤਾ ਐਲਾਨ

ਸਭ ਤੋ ਪਹਿਲਾਂ ਟੋਲ ਪਲਾਜਿਆ ਦੇ ਕੀਤੇ ਜਾਣਗੇ ਘਿਰਾਓ – ਜਸਬੀਰ ਪੱਟੀ

PPN1005201506

ਰਮਦਾਸ (ਅੰਮ੍ਰਿਤਸਰ), 10 ਮਈ (ਸੁਖਬੀਰ ਸਿੰਘ) – ਚੰਡੀਗੜ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਮਾਝਾ ਜੌਨ ਦੀ ਮੀਟਿੰਗ ਸਰਹੱਦੀ ਕਸਬਾ ਰਮਦਾਸ ਵਿਖੇ ਹੋਈ ਜਿਸ ਵਿੱਚ ਪੱਤਰਕਾਰਾਂ ਦੀ ਮੰਗਾਂ ਵੱਲ ਸਰਕਾਰ ਵੱਲੋ ਧਿਆਨ ਨਾ ਦਿੱਤੇ ਜਾਣ ਦਾ ਗੰਭੀਰ ਨੋਟਿਸ ਲੈਦਿਆ ਸਰਕਾਰ ਵਿਰੁੱਧ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆ ਫੈਸਲਾ ਕੀਤਾ ਕਿ ਸਭ ਤੋ ਪਹਿਲਾਂ ਟੋਲ ਪਲਾਜ਼ਿਆ ਦੇ ਘਿਰਾਓ ਕੀਤੇ ਜਾਣਗੇ ਤੇ ਇਸ ਤੋ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ, ਪ੍ਰਸ਼ਾਸ਼ਨ ਤੇ ਟੋਲ ਪਲਾਜ਼ਾ ਵਾਲੀਆਂ ਕੰਪਨੀਆਂ ਜਿੰਮੇਵਾਰ ਹੋਣਗੀਆ। ਐਸੋਸ਼ੀਏਸ਼ਨ ਦੇ ਬੁਲਾਰੇ ਸ੍ਰੀ ਗੁਰਪ੍ਰੀਤ ਸਿੰਘ ਮੱਤੇਵਾਲ ਨੇ ਜਾਰੀ ਇੱਕ ਬਿਆਨ ਰਾਹੀ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੀਟੰਗ ਦੇ ਮੁੱਖ ਬੁਲਾਰੇ ਤੇ ਐਸੋਸ਼ੀਏਸ਼ਨ ਦੇ ਪਰਧਾਨ ਸ੍ਰ. ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਐਸੋਸ਼ੀਏਸ਼ਨ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰੀ ਮੰਗ ਪੱਤਰ ਦੇ ਚੁੱਕੀ ਹੈ, ਪਰ ਮੁੱਖ ਮੰਤਰੀ ਵੱਲੋ ਵਾਅਦਾ ਕਰਨ ਦੇ ਬਾਵਜੂਦ ਵੀ ਪੱਤਰਕਾਰਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ।ਉਹਨਾਂ ਕਿਹਾ ਕਿ ਪੱਤਰਕਾਰਾਂ ਕੋਲ ਹੁਣ ਸਿਰਫ ਬਾਕੀ ਜਥੇਬੰਦੀਆ ਵਾਂਗ ਸੰਘਰਸ਼ ਤੋ ਸਿਵਾਏ ਹੋਰ ਕੋਈ ਰਸਤਾ ਨਹੀ ਰਹਿ ਗਿਆ ਹੈ।ਉਹਨਾਂ ਕਿਹਾ ਕਿ ਇੱਕ ਵਾਰੀ ਫਿਰ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਐਸੋਸ਼ੀਏਸ਼ਨ ਦੇ ਆਗੂਆਂ ਨਾਲ ਬੈਠ ਕੇ ਮੰਗਾਂ ਸਬੰਧੀ ਲੋਕ ਸੰਪਰਕ ਵਿਭਾਗ ਦਾ ਸੈਕਟਰੀ ਜਾਂ ਡਾਇਰੈਕਟਰ ਤੁਰੰਤ ਗੱਲਬਾਤ ਦਾ ਰਸਤਾ ਅਪਨਾਏ ਜਿਹੜਾ ਦੋਹਾਂ ਧਿਰਾਂ ਲਈ ਲਾਹੇਵੰਦਾਂ ਹੋਵੇਗਾ।ਇਸ ਐਲਾਨ ਨੂੰ ਮੀਟਿੰਗ ਵਿੱਚ ਮੌਜੂਦ ਸਮੂਹ ਪੱਤਰਕਾਰਾਂ ਨੇ ਦੋਵੇ ਹੱਥ ਖੜੇ ਕਰਕੇ ਇਨਕਲਾਬੀ ਨਾਅਰਿਆਂ ਦੀ ਗੂੰਜ ਵਿੱਚ ਪ੍ਰਵਨਾਗੀ ਦਿੱਤੀ। ਉਹਨਾਂ ਕਿਹਾ ਕਿ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਘਿਰਾਓ ਕਰਨਾ ਵੀ ਇਸ ਰਣਨੀਤੀ ਦਾ ਹਿੱਸਾ ਹੋਵੇਗਾ।

            ਜਿਲਾ ਗੁਰਦਾਸੁਪਰ ਦੇ ਇੰਚਾਰਜ ਪਲਵਿੰਦਰ ਸਿੰਘ ਸਾਰੰਗਲ ਨੇ ਕਿਹਾ ਕਿ ਲੱਗਦਾ ਹੈ ਪੱਤਰਕਾਰ ਭਾਈਚਾਰੇ ਨੂੰ ਵੀ ਆਪਣੀਆ ਮੰਗਾਂ ਮੰਨਵਾਉਣ ਲਈ ਉਂਗਲੀ ਟੇਢੀ ਕਰਨੀ ਹੀ ਪਵੇਗੀ।ਸ੍ਰੀ ਐਸ. ਪ੍ਰਸ਼ੋਤਮ ਤੇ ਮਾਸਟਰ ਅਸ਼ੋਕ ਕਮਾਰ ਨੇ ਕੁੱਝ ਪੱਤਰਕਾਰਾਂ ਨੂੰ ਸਿਆਸੀ ਆਗੂਆਂ ਦੀ ਚਮਚਾਗਿਰੀ ਕਰਨ ‘ਤੇ ਕਟਾਸ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਪੱਤਰਕਾਰਾਂ ਨੂੰ ਆਪਣੇ ਕਿੱਤੇ ਤੇ ਜਨਤਾ ਪ੍ਰਤੀ ਸੁਹਿਰਦ ਰਹਿਣਾ ਚਾਹੀਦਾ ਹੈ। ਜਿਲਾ ਪ੍ਰਧਾਨ ਅੰਮ੍ਰਿਤਸਰ (ਦਿਹਾਤੀ) ਸ੍ਰ. ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੱਤਰਕਾਰਾਂ ਵੱਲੋ ਵਿੱਢੇ ਗਏ ਸੰਘਰਸ਼ ਦੌਰਾਨ ਜੇਕਰ ਕਿਸੇ ਪੱਤਰਕਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਸਰਕਾਰ ਜਿੰਮੇਵਾਰ ਹੋਵੇਗੀ ਤੇ ਮੋਗਾਂ ਕਾਂਡ ਵਾਂਗ ਹੀ ਸਰਕਾਰ ਦੇ ਤੱਪੜ ਰੋਲੇ ਜਾਣਗੇ। ਜਿਲਾ ਜਨਰਲ ਸਕੱਤਰ ਸ੍ਰ. ਜਗਤਾਰ ਸਿੰਘ ਸਹਿਮੀ ਨੇ ਕਿਹਾ ਕਿ ਉਹ ਇੱਕ ਵਾਰੀ ਫਿਰ ਸਰਕਾਰ ਤੇ ਲੋਕ ਸੰਪਰਕ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਪੱਤਰਕਾਰਾਂ ਨਾਲ ਉਹਨਾਂ ਦੀਆ ਮੰਗਾਂ ਸਬੰਧੀ ”ਟੇਬਲ ਟਾਕ” ਕੀਤੀ ਜਾਵੇ ਤਾਂ ਬਿਹਤਰ ਹੋਵੇਗਾ।ਜਿਲਾ ਪ੍ਰਧਾਨ ਅੰਮ੍ਰਿਤਸਰ (ਸ਼ਹਿਰੀ) ਜਗਜੀਤ ਸਿੰਘ ਜੱਗਾ ਤੇ ਜਨਰਲ ਸਕੱਤਰ ਜਸਬੀਰ ਸਿੰਘ ਖਾਸਾ ਨੇ ਕਿਹਾ ਕਿ ਐਸੋਸ਼ੀਏਸ਼ਨ ਨੂੰ ਹੁਣ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ।ਕੱਥੂਨੰਗਲ ਇਕਾਈ ਦੇ ਪ੍ਰਧਾਨ ਬਲਜੀਤ ਸਿੰਘ ਜੈਂਤੀਪੁਰ ਨੇ ਕਿਹਾ ਕਿ ਐਸੋਸ਼ੀਏਸ਼ਨ ਹੁਣ ਜਿਆਦਾ ਦੇਰ ਉਡੀਕ ਨਹੀ ਕਰੇਗੀ ਤੇ ਹੁਣ ਟਾਂਡਿਆ ਵਾਲੀ ਰਹੇਗੀ ਜਾਂ ਭਾਂਡਿਆ ਵਾਲੀ ਰਹੇਗੀ। ਜਿਲਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਇਕਾਈ ਦੇ ਪ੍ਰਧਾਨ ਸ੍ਰੀ ਗੁਰਸ਼ਰਨ ਸਿੰਘ ਪੁਰੇਵਾਲ ਨੇ ਕਿਹਾ ਕਿ ਪੱਤਰਕਾਰ ਭਾਈਚਾਰਾ ਇੱਕ ਪੜਿਆ ਲਿਖਿਆ ਵਰਗ ਹੈ ਤੇ ਸੜਕਾਂ ਤੇ ਆਉਣਾ ਮੁਨਾਸਿਬ ਨਹੀ ਸਮਝਦਾ, ਪਰ ਸਰਕਾਰ ਜਾਣ ਬੁੱਝ ਅਜਿਹਾ ਕਰਨ ਲਈ ਪੱਤਰਕਾਰਾਂ ਨੂੰ ਮਜਬੂਰ ਕਰ ਰਹੀ ਹੈ।ਡੇਰਾ ਬਾਬਾ ਨਾਨਕ ਇਕਾਈ ਦੇ ਪ੍ਰਧਾਨ ਹੀਰਾ ਸਿੰਘ ਮਾਂਗਟ ਤੇ ਮੀਤ ਪ੍ਰਧਾਨ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜੇਕਰ ਕਲਮ ਦੇ ਸਿਪਾਹੀਆ ਨੂੰ ਵੀ ਆਪਣੀਆ ਮੰਗਾਂ ਲਈ ਸੰਘਰਸ਼ ਕਰਨੇ ਪੈਣ ਤਾਂ ਫਿਰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।ਧਾਰੀਵਾਲ ਤੋਂ ਸਤਬੀਰ ਸਿੰਘ ਘੁੰਮਣ ਨੇ ਕਿਹਾ ਕਿ ਐਸੋਸ਼ੀਏਸਨ ਦੇ ਕਾਰਜ ਸ਼ਲਾਘਾਯੋਗ ਹਨ ਤੇ ਜਿਹੜਾ ਕੰਮ ਹੁਣ ਸ਼ੁਰੂ ਕੀਤਾ ਹੈ, ਉਹ ਬਹੁਤ ਸਮਾਂ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ। ਵਡਾਲਾ ਬਾਂਗਰ ਤੋ ਬਲਦੇਵ ਸਿੰਘ ਘੁੰਮਣ ਨੇ ਕਿਹਾ ਕਿ ਸਰਕਾਰਾਂ ਦਾ ਕੰਮ ਸਿਰਫ ਲੋਕਾਂ ‘ਤੇ ਕਰ ਲਗਾ ਕੇ ਖਜ਼ਾਨਾ ਭਰਨਾ ਹੀ ਨਹੀ ਹੁੰਦਾ, ਸਗੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੁੰਦਾ ।ਪਰ ਬਾਦਲ ਸਰਕਾਰ ਪਤਾ ਨਹੀ ਕਿਹੜੇ ਰੰਗੀਨ ਸੁਫਨਿਆ ਵਿੱਚ ਮਦਹੋਸ਼ ਹੋਈ ਪਈ, ਜਿਸ ਨੂੰ ਲੋਕਾਂ ਦੇ ਸੰਘਰਸ਼ ਨਜ਼ਰ ਨਹੀ ਆਉਦੇ। ਫਤਹਿਗੜ ਚੂੜੀਆ ਇਕਾਈ ਦੇ ਪ੍ਰਧਾਨ ਹਰਜਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਪੱਤਰਕਾਰਾਂ ਨੂੰ ਜੇਕਰ ਆਪਣੇ ਹੱਕਾਂ ਲਈ ਜੇਲਾਂ ਵੀ ਭਰਨੀਆਂ ਪਈਆਂ ਤਾਂ ਪਿੱਛੇ ਨਹੀ ਹੱਟਣਗੇ।ਇਸ ਮੌਕੇ ਮੁਖਵਿੰਦਰ ਸਿੰਘ ਖਾਲਸਾ ਨੇ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕਰਦਿਆਂ ਸਰਕਾਰ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਪਾਣੀ ਪੀ ਪੀ ਕੇ ਕੋਸਿਆ।  ਡਾ. ਦੀਦਾਰ ਸਿੰਘ ਨੇ ਸਾਰੇ ਲੰਗਰ ਤੇ ਹੋਰ ਖਾਣ ਪੀਣ ਦੀਆ ਵਸਤਾਂ ਦਾ ਪ੍ਰਬੰਧ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਅਜਨਾਲਾ ਇਕਾਈ ਦੇ ਪ੍ਰਧਾਨ ਸ੍ਰ. ਗੁਰਪ੍ਰੀਤ ਸਿੰਘ ਰੰਧਾਵਾ, ਗੁਰਿੰਦਰ ਸਿੰਘ ਬਾਠ, ਸਿਮਰਜੀਤ ਸਿੰਘ ਸੰਧੂ ਜਸਵਿੰਦਰ ਸਿੰਘ ਸੰਧੂ, ਡਾ. ਸੁਰਿੰਦਰਪਾਲ ਵਿੱਕੀ, ਗੁਰਮੀਤ ਸਿੰਘ ਕੰਗ, ਸਰਬਜੀਤ ਸਿੰਘ ਹੈਪੀ ਬਲਜਿੰਦਰ ਸਿੰਘ ਅਵਾਣ, ਸੁਰਿੰਦਰਪਾਲ ਸਿੰਘ ਤਾਲਬਪੁਰ, ਸਵਿੰਦਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਰੰਧਾਵਾ, ਬਲਵਿੰਦਰ ਸਿੰਘ ਪਨੂੰ, ਜਗਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਜਸਦੇਵ ਮਾਨ, ਬੀਬੀ ਅਨੀਤਾ ਬੇਦੀ ਤੋ ਹੋਰ ਬਹੁਤ ਸਾਰੇ ਪੱਤਰਕਾਰਾਂ ਨੇ ਸ਼ਮੂਲੂੀਅਤ ਕੀਤੀ। ਮੀਟਿੰਗ ਉਪਰੰਤ ਕਸਬੇ ਦੇ ਬਜਾਰਾਂ ਵਿੱਚ ਰੋਸ ਮਾਰਚ ਵੀ ਕੀਤਾ ਗਿਆ ਅਤੇ ਸੰਕੇਤਕ ਤੌਰ ‘ਤੇ ਟਰੈਫਿਕ ਰੋਕ ਕੇ ਰੋਸ ਪ੍ਰਗਟ ਵੀ ਕੀਤਾ।ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਅਰਵਿੰਦ ਸਲਵਾਨ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਡੀ.ਸੀ ਸਾਹਿਬ ਰਾਹੀ ਮੰਗ ਪੱਤਰ ਸਰਕਾਰ ਤੱਕ ਪੁੱਜਦਾ ਕਰ ਦਿੱਤਾ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply