Wednesday, September 23, 2026

ਬੂਥਾਂ ‘ਤੇ ਵੋਟਾਂ ਦੀ ਸੁਧਾਈ ਅਤੇ ਅਧਾਰ ਕਾਰਡ ਲਿੰਕ ਦਾ ਕੰੰਮ ਕੀਤਾ ਗਿਆ

PPN1005201507

ਪੱਟੀ, 9 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੰਜਾਬ ਸਰਕਾਰ ਅਤੇ ਚੋਣ ਕਮੀਸ਼ਨਰ ਦੇ ਨਿਰਦੇਸ਼ਾਂ ਤੇ ਸ਼ਹਿਰ ਦੇ ਵੱਖ ਵੱਖ ਬੂਥਾਂ ਤੇ ਸਬੰਧਿਤ ਬੀ.ਐਲ.ਓ ਵੱਲੋਂ ਵੋਟਰਾਂ ਦੀ ਸਹੂਲਤ ਲਈ ਐਤਵਾਰ ਵਾਲੇ ਦਿਨ ਵਿਸ਼ੇਸ਼ ਕੈਂਪ ਲਗਾਇਆ ਗਿਆ।ਵਾਰਡ ਨੰਬਰ 8 ਦੇ ਬੂਥ ਜੋ ਕਿ ਸਰਕਾਰੀ ਐਲੀਮੈਂਟਰੀ ਸਕੂਲ ਨੰਬਰ 4 ਵਿਚ ਬੀ.ਐਲ.ਓ ਬਿਕਰਮਜੀਤ ਸਿੰਘ ਮੰਡ ਅਤੇ ਮੈਡਮ ਪੂਜਾ ਰਾਣੀ ਨੇ ਪੂਰਾ ਦਿਨ ਕੌਂਸਲਰ ਰਾਜਪ੍ਰੀਤ ਸਿੰਘ ਸੱਗੂ ਦੀ ਹਾਜਰੀ ਵਿਚ ਨਵੀਆਂ ਵੋਟਾਂ ਬਨਾਉਣ, ਸੋਧ, ਵੋਟ ਕੱਟਣ ਅਤੇ ਵੋਟਰ ਸ਼ਨਾਖਤੀ ਕਾਰਡ ਨਾਲ ਅਧਾਰ ਕਾਰਡ ਜੋੜਨ ਦਾ ਕੰੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ।
ਇਸ ਮੌਕੇ ਬੀ.ਐਲ.ਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਚੋਣ ਕਮੀਸ਼ਨਰ ਦੀਆਂ ਹਦਾਇਤਾਂ ਅਨੁਸਾਰ ਹਰ ਵੋਟਰ ਸੂਚੀ ਵਿਚ ਵੋਟਰ ਦਾ ਅਧਾਰ ਕਾਰਡ, ਮੋਬਾਇਲ ਨੰਬਰ ਅਤੇ ਈ-ਮੇਲ ਪਤਾ ਦਰਜ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਵਾਰਡ ਨੰਬਰ 8 ਦੀ ਕੁੱਲ ਵੋਟ ਗਿਣਤੀ 1239 ਹੈ।ਜਿਸ ਵਿਚੋਂ ਲਗਭਗ 250 ਦੇ ਕਰੀਬ ਵੋਟਰਾਂ ਵੱਲੋਂ ਅਪਣਾ ਅਧਾਰ ਕਾਰਡ ਵੋਟਰ ਸੂਚੀ ਵਿਚ ਦਰਜ ਕਰਵਾਇਆ ਗਿਆ ਹੈ।ਇਸ ਮੌਕੇ ਕੌਂਸਲਰ ਰਾਜਪ੍ਰੀਤ ਸਿੰਘ ਨੇ ਕਿਹਾ ਕਿ ਜਿਹਨਾਂ ਵੋਟਰਾਂ ਨੇ ਅਜੇ ਆਪਣੇ ਵੋਟਰ ਕਾਰਡ ਨਾਲ ਅਧਾਰ ਕਾਰਡ ਲਿੰਕ ਨਹੀਂ ਕਰਵਾਇਆ, ਉਹ ਆਉਣ ਵਾਲੇ ਦਿਨਾਂ ਵਿਚ ਆਪਣੇ ਵੋਟਰ ਕਾਰਡ ਆਧਾਰ ਨਾਲ ਲਿੰਕ ਜਰੂਰ ਕਰਵਾ ਲੈਣ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply