
ਲੁਧਿਆਣਾ, 9 ਮਈ (ਪੰਜਾਬ ਪੋਸਟ ਬਿਊਰੋ) – ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਮਾਜਿਕ ਸੁਰੱਖਿਆ ਦੀ ਤਿੰਨ ਯੋਜਨਾਵਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਦੂਰਦਰਸ਼ਿਤਾ ਦਾ ਨਤੀਜਾ ਹੈ, ਜੋ ਗਰੀਬਾਂ ਦੇ ਆਰਥਿਕ ਸ਼ਕਤੀਕਰਨ ਲਈ ਵਚਨਬੱਧ ਹੈ। ਇਹ ਵਿਲੱਖਣ ਯੋਜਨਾਵਾਂ ਦੇਸ਼ ਦੇ ਲੱਖਾਂ ਗਰੀਬ ਲੋਕਾਂ ਨੂੰ ਸਸਤੀਆਂ ਦਰਾਂ ਉਤੇ ਸਮਾਜਿਕ ਸੁਰੱਖਿਆ ਪ੍ਰਧਾਨ ਕਰਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਣਗੀਆਂ। ਸ਼੍ਰੀ ਸਾਂਪਲਾ ਅੱਜ ਲੁਧਿਆਣਾ ਵਿੱਚ ਇਨਾਂ੍ਹ ਯੋਜਨਾਵਾਂ ਦੀ ਸ਼ੁਰੂਆਤ ਕਰਨ ਦੇ ਮੌਕੇ ਉਤੇ ਸੰਬੋਧਨ ਕਰ ਰਹੇ ਸਨ।
ਸ੍ਰੀ ਸਾਂਪਲਾ ਜੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਹੇਠ ਸਿਰਫ 12 ਰੁਪਏ ਸਾਲਾਨਾ ਦੇ ਕੇ ਕਿਸੇ ਵੀ ਵਿਅਕਤੀ ਨੂੰ 8 ਲੱਖ ਰੁਪਏ ਦਾ ਬੀਮਾ ਪ੍ਰਦਾਨ ਕੀਤਾ ਜਾਵੇਗਾ। ਯੋਜਨਾ ਦਾ ਲਾਭ 18 ਤੋਂ 70 ਉਮਰ ਵਰਗ ਦੇ ਸਾਰੇ ਬਚਤ ਖਾਤਾ ਧਾਰਕ ਉਠਾ ਸਕਦੇ ਹਨ। ਇਸ ਯੋਜਨਾ ਨੂੰ ਬੈਂਕਾਂ ਵੱਲੋਂ ਜਿਸ ਵਿੱਚ ਖੇਤਰੀ ਗ੍ਰਾਮੀਣ ਅਤੇ ਸਰਕਾਰੀ ਬੈੌਂਕ ਵੀ ਸ਼ਾਮਿਲ ਹਨ, ਵੱਲੋਂ ਲਾਗੂ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਨੂੰ ਕਾਫ਼ੀ ਸੋਚ ਸਮਝ ਕੇ ਤਿਆਰ ਕੀਤਾ ਗਿਆ ਹੈ। ਇਸ ਹੇਠ 18 ਤੋਂ 50 ਸਾਲ ਉਮਰ ਵਰਗ ਦੇ ਕਿਸੇ ਵੀ ਬਚਤ ਬੈਂਕ ਖਾਤਾ ਧਾਰਕ ਨੂੰ 2 ਲੱਖ ਰੁਪਏ ਦੇ ਜੀਵਨ ਬੀਮਾ ਕਵਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ । ਇਸ ਲਈ ਹਰੇਕ ਸਾਲ 330 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਇਸ ਯੋਜਨਾ ਦੀ ਪੇਸ਼ਕਸ਼ ਭਾਰਤੀ ਜੀਵਨ ਬੀਮਾ ਨਿਗਮ ਅਤੇ ਉਨਾਂ੍ਹ ਜੀਵਨ ਬੀਮਾ ਕੰਪਨੀਆਂ ਰਾਹੀਂ ਕੀਤੀ ਜਾ ਰਹੀ ਹੈ ਜੋ ਸਮਾਨ ਸ਼ਰਤਾਂ ਉਤੇ ਜੀਵਨ ਬੀਮੇ ਦੀ ਪੇਸ਼ਕਸ਼ ਕਰਨ ਦੇ ਚਾਹਵਾਨ ਹਨ।
ਜਿੱਥੋ ਤੱਕ ਅਟਲ ਪੈਨਸ਼ਨ ਯੋਜਨਾ ਦਾ ਸਵਾਲ ਹੈ । ਇਸ ਹੇਠ ਗ਼ੈਰ ਸੰਗਠਿਤ ਖੇਤਰ ਉਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲਗਭਗ 40 ਕਰੋੜ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਜੋ ਸਾਰੇ ਤਰਾਂ੍ਹ ਦੇ ਕਰਮਚਾਰੀਆਂ ਦੇ 80 ਫੀਸਦ ਤੋਂ ਵੱਧ ਦੀ ਨੁਮਾਇੰਦਗੀ ਕਰਦੇ ਹਨ। ਅਟਲ ਪੈਨਸ਼ਨ ਯੋਜਨਾ ਹੇਠ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਦੀ ਤੈਅ ਘੱਟੋ ਘੱਟ ਪੈਨਸ਼ਨ ਦਿੱਤੀ ਜਾਵੇਗੀ। ਜਿਸ ਦੀ ਸ਼ੁਰੂਆਤ 60 ਸਾਲ ਦੀ ਉਮਰ ਤੋਂ ਹੋਵੇਗੀ। ਪੈਨੂੰਨਸ਼ਨ ਦੀ ਰਕਮ ਇਸ ਗੱਲ ਉਤੇ ਨਿਰਭਰ ਕਰੇਗੀ ਸਬੰਧਤ ਕਰਮਚਾਰੀ ਵੱਲੋਂ ਮਾਸਿਕ ਯੋਗਦਾਨ ਕਿੰਨਾ ਕੀਤਾ ਜਾ ਰਿਹਾ ਹੈ ਅਤੇ ਉਸ ਨੇ ਕਿਸ ਉਮਰ ਵਿੱਚ ਇਹ ਬੀਮਾ ਖਰੀਦਿਆਂ ਹੈ। ਕਿਸੇ ਵੀ ਸਥਿਤੀ ਵਿੱਚ ਸਬੰਧਤ ਵਿਅਕਤੀ ਨੂੰ ਅਟਲ ਪੈਨਸ਼ਨ ਯੋਜਨਾ ਹੇਠ ਘੱਟੋ ਘੱਟ 20 ਸਾਲ ਲਈ ਇਸ ਦੀ ਖਰੀਦਦਾਰੀ ਕਰਨੀ ਹੋਵੇਗੀ। ਇਸ ਯੋਜਨਾ ਹੇਠ ਸਬੰਧਤ ਅਹਿਮ ਗੱਲ ਇਹ ਹੈ ਕਿ ਇਸ ਵਿੱਚ ਸਰਕਾਰ ਵੱਲੋਂ ਪਹਿਲੇ ਪੰਜ ਸਾਲਾਂ ਤੱਕ ਹਰੇਕ ਸਾਲ ਇੱਕ ਹਜ਼ਾਰ ਰੁਪਏ ਅਤੇ ਕੁੱਲ ਅੰਸ਼ਦਾਨ ਦਾ 50 ਫੀਸਦ , ਇਸ ਵਿੱਚ ਜੋ ਵੀ ਘੱਟ ਹੋਵੇ ਦਾ ਸਹਿ ਯੋਗਦਾਨ ਕੀਤਾ ਜਾਵੇਗਾ। ਸਰਕਾਰ ਵੱਲੋਂ ਇਹ ਯੋਗਦਾਨ ਉਦੋਂ ਕੀਤਾ ਜਾਵੇਗਾ ਜਦ ਕੋਈ ਵਿਅਕਤੀ ਇਸ ਯੋਜਨਾ ਨੂੰ ਇਸ ਸਾਲ ਦੀ ਸਮਾਪਤੀ ਤੋਂ ਪਹਿਲਾਂ ਯਾਨੀ 31 ਦਸੰਬਰ 2015 ਤੱਕ ਖਰੀਦੇਗਾ।
ਸ਼੍ਰੀ ਸਾਂਪਲਾ ਜੀ ਨੇ ਕਿਹਾ ਕਿ ਇਨਾਂ੍ਹ ਤਿੰਨ ਯੋਜਨਾਵਾਂ ਦੀ ਸ਼ੁਰੂਆਤ ਕਰਨ ਦੇ ਇਤਿਹਾਸਕ ਮੌਕੇ ਉਤੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਸਮਾਰੋਹ ਵਿੱਚ ਇਨਾਂ੍ਹ ਯੋਜਨਾਵਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਨਣ ਕਰਦਿਆਂ ਉਨਾਂ੍ਹ ਨੇ ਕਿਹਾ ਕਿ ਪਰਿਵਾਰਕ ਅਤੇ ਸਮਾਜਿਕ ਢਾਂਚੇ ਵਿੱਚ ਬਦਲਾਅ ਦੇ ਕਾਰਨ ਸਾਡੇ ਸਮਾਜ ਵਿੱਚ ਸੁਭਾਵਿਕ ਸਮਾਜਿਕ ਸੁਰੱਖਿਆ ਹੌਲੀ ਹੌਲੀ ਕਮਜ਼ੋਰ ਹੁੰਦੀ ਜਾ ਰਹੀ ਹੈ । ਇਸ ਦੇ ਕਾਰਨ ਵੱਡੀ ਗਿਣਤੀ ਵਿੱਚ ਲੋਕ ਅਟੱਲ ਕਾਰਨਾਂ ਦੇ ਕਾਰਨ ਅਸਹਾਏ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਰਾਜ ਵਿੱਚ ਅੱਜ ਸ਼ੁਰੂ ਕੀਤੀ ਗਈਆਂ ਤਿੰਨ ਯੋਜਨਾਵਾਂ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਵਿਚਾਲੇ ਵਧਦੀ ਅਸੁਰੱਖਿਆ ਨੂੰ ਦੂੁਰ ਕਰਨ ਵਿੱਚ ਵਿੱਚ ਮਦਦ ਮਿਲੇਗੀ। ਇਸ ਮੌਕੇ ਉਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅੱਗਰਵਾਲ, ਪੰਜਾਬ ਐਂਡ ਸਿੱਧ ਬੈਂਕ ਦੇ ਕਾਰਜਕਾਰੀ ਡਾਇਰੈਕਟਰ ਮੁਕੇਸ਼ ਕੁਮਾਰ ਜੈਨ ਵੀ ਮੌਜੂਦ ਸਨ। ਬੈਂਕਾਂ ਅਤੇ ਜੀਵਨ ਬੀਮਾ ਕੰਪਨੀਆਂ ਵੱਲੋਂ ਸਕੀਮਾਂ ਬਾਰੇ ਪ੍ਰਦਰਸ਼ਨੀੇ ਸਟਾਲ ਵੀ ਲਗਾਏ ਗਏ।
Punjab Post Daily Online Newspaper & Print Media