
ਨਵੀਂ ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦੀ ਕਵਿਤਾ ‘ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਗਰੀਬਾਂ ਨੂੰ ਸਹਾਰੇ ਦੀ ਲੋੜ ਨਹੀਂ ਸ਼ਕਤੀ ਦੀ ਲੋੜ ਹੈ। ਉਨਾਂ੍ਹ ਨੇ ਅੱਜ ਕੋਲਕਾਤਾ ਵਿੱਚ 3 ਸਮਾਜਿਕ ਸੁਰੱਖਿਆ ਸਕੀਮਾਂ ਦੇ ਲਾਂਚ ਮੌਕੇ ਉਤੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਕੀਮਾਂ ਦੇਸ਼ ਭਰ ਵਿੱਚ 115 ਥਾਵਾਂ ਉਤੇ ਇੱਕੋ ਸਮੇਂ ਲਾਂਚ ਕੀਤੀਆਂ ਗਈਆਂ ਹਨ। ਉਨਾਂ੍ਹ ਨੇ ਟੈਗੋਰ ਦੀਆਂ ਕਵਿਤਾ ਦਾ ਹਵਾਲਾ ਲੈ ਕੇ ਕਿਹਾ ਕਿ ਗਰੀਬ ਲੋਕ ਕਹਿੰਦੇ ਹਨ ਕਿ ਮੇਰੀ ਇਹ ਪ੍ਰਾਥਨਾ ਨਹੀਂ ਕਿ ਤੁਸੀਂ ਮੈਨੂੰ ਮੁਸ਼ਕਿਲਾਂ ਵਿੱਚੋਂ ਬਚਾਓ, ਮੇੈਨੂੰ ਤਾਕਤ ਦਿਓ ਕਿ ਮੈਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਾਂ। ਤੁਸੀਂ ਮੇਰੇ ਬੋਝ ਨੂੰ ਦੂਰ ਕਰਨ ਲਈ ਮੈਨੂੰ ਕੰਸੋਲ ਨਾ ਕਰੋ।ਮੈਨੂੰ ਮੇਰਾ ਬੋਝ ਚੁੱਕਣ ਦੀ ਸਮਰੱਥਾ ਦੇਵੋ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਕਾਤਾ ਤੋਂ ਇਨਾਂ੍ਹ ਸਕੀਮਾਂ ਨੂੰ ਲਾਂਚ ਕਰਨ ਲਈ ਇਸ ਲਈ ਚੁਣਿਆ ਗਿਆ ਕਿਉਂ ਕਿ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਕਹਿੰਦੇ ਸਨ ਕਿ ਬੰਗਾਲ ਜੋ ਅੱਜ ਸੋਚਦਾ ਹੈ ਭਾਰਤ ਉਹ ਕੱਲ੍ਹ ਸੋਚਦਾ ਹੈ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿੱਚ 80 ਤੋਂ 90 ਫੀਸਦ ਲੋਕਾਂ ਦਾ ਬੀਮਾ ਨਹੀਂ ਹੁੰਦਾ ਅਤੇ ਨਾ ਹੀ ਉਹ ਪੈਨਸ਼ਨ ਦੇ ਹੱਕਦਾਰ ਹੁੰਦੇ ਹਨ। ਇਸੇ ਲਈ ਗਰੀਬਾਂ ਦੀ ਪਹੁੰਚ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਜਿਸ ਵਿੱਚ 15 ਲੱਖ ਖਾਤੇ ਖੋਲ੍ਹੇ ਗਏ ਹਨ। ਹੁਣ ਸਰਕਾਰ ਇਨਾਂ੍ਹ ਸਮਾਜਿਕ ਸੁਰੱਖਿਆ ਸਕੀਮਾਂ ਨਾਲ ਜਨ ਸੁਰੱਖਿਆ ਨੂੰ ਅੱਗੇ ਵਧਾਵੇਗੀ। ਉਨਾਂ੍ਹ ਨੇ ਕਿਹਾ ਕਿ ਜਨਧੰਨ ਯੋਜਨਾ ਨੇ ਲੋਕਾਂ ਨੂੰ ਬੈਂਕਾਂ ਨਾਲ ਜੋੜਿਆ । ਮੁਦਰਾ ਬੈਂਕ ਨੇ ਲੋਕਾਂ ਨੂੰ ਫੰਡ ਮੁਹੱਈਆ ਕਰਵਾਇਆ ਅਤੇ ਇਹ ਸਕੀਮਾਂ ਹੁਣ ਗ਼ੈਰ ਸੁਰੱਖਿਅਤ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਨਗੀਆਂ। ਉਨਾਂ੍ਹ ਨੇ ਕਿਹਾ ਕਿ ਇਨਾਂ੍ਹ ਸਕੀਮਾਂ ਨੂੰ ਮਈ ਦੇ ਪਹਿਲੇ ਹਫਤੇ ਵਿੱਚ ਪਾਇਲਟ ਵਜੋਂ ਸ਼ੁਰੂ ਕੀਤਾ ਗਿਆ ਸੀ। ਇਨਾਂ੍ਹ 7 ਦਿਨਾਂ ਵਿੱਚ 5 ਕਰੋੜ 5 ਲੱਖ ਲੋਕਾਂ ਨੇ ਇਨਾਂ੍ਹ ਸਕੀਮਾਂ ਲਈਆਪਣੇ ਨਾਂ ਦਰਜ ਕਰਵਾਏ ਹਨ। ਇਸ ਮੌਕੇ ਉਤੇ ਪੱਛਮੀ ਬੰਗਾਲ ਦੇ ਗਵਰਨਰ ਸ਼੍ਰੀ ਕੇਸ਼ਰੀਨਾਥ ਤ੍ਰਿਪਾਠੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਅਤੇ ਕੇਂਦਰੀ ਮੰਤਰੀ ਸ਼੍ਰੀ ਜਯੰਤ ਸਿਨਾ੍ਹ ਅਤੇ ਸ਼੍ਰੀ ਬਾਬੁਲ ਸੁਪ੍ਰਿਆ ਵੀ ਮੌਜੂਦ ਸਨ।
Punjab Post Daily Online Newspaper & Print Media