
ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਜਨਵਾਦੀ ਲੇਖਕ ਸੰਘ ਅਤੇ ਸਾਹਿਤ ਵਿਚਾਰ ਮੰਚ ਛੇਹਰਟਾ ਵੱਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਪੰਜਾਬੀ ਸਾਹਿਤਕਾਰ ਮਨਮੋਹਨ ਬਾਸਰਕੇ ਦੀ ਖੋਜ ਭਰਪੂਰ ਪੁਸਤਕ ‘ਇਤਿਹਾਸਕ ਪਿੰਡ ਬਾਸਰਕੇ ਗਿੱਲਾਂ’ ਦਾ ਰਿਲੀਜ਼ ਸਮਾਰੋਹ ਅਤੇ ਵਿਚਾਰ ਚਰਚਾ ਦਾ ਆਯੋਜਨ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਕਰਵਾਇਆ ਗਿਆ। ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ, ਖਾਲਸਾ ਕਾਲਜ਼ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ. ਊਧਮ ਸਿੰਘ ਸ਼ਾਹੀ, ਵਿਰਸਾ ਵਿਹਾਰ ਸੁਸਾਇਟੀ ਦੇ ਜਨ: ਸਕੱਤਰ ਡਾ. ਜਗਦੀਸ਼ ਸੱਚਦੇਵਾ, ਸ਼ਾਇਰਾ ਅਰਤਿੰਦਰ ਸੰਧੂ ਅਤੇ ਇੰਦਰਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਹੋਏ ਇਸ ਸਾਹਿਤਕ ਸਮਾਗਮ ਵਿੱਚ ਚਰਚਾ ਅਧੀਨ ਪੁਸਤਕ ਉਤੇ ਆਪਣੇ ਵਿਧਵਤਾ ਭਰਪੂਰ ਵਿਚਾਰ ਪੇਸ਼ ਕਰਦਿਆਂ ਸ਼ਾਇਰ ਮਲਵਿੰਦਰ, ਧਰਵਿੰਦਰ ਔਲਖ, ਪ੍ਰਿੰ: ਜਗਦੀਸ਼ ਸਿੰਘ ਅਤੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਪੰਜਾਬੀ ਸਾਹਿਤ ਵਿੱਚ ਇਹ ਪੁਸਤਕ ਇਤਿਹਾਸਕ ਦਸਤਾਵੇਜ ਹੈ, ਜਿੱਥੇ ਇਹ ਪੁਸਤਕ ਇਤਿਹਾਸਕ ਨਗਰ ‘ਬਾਸਰਕੇ ਗਿੱਲਾਂ’ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦੀ ਹੈ, ਉਥੇ ਨਗਰ ਦੀ ਭਗੌਲਿਕ ਅਤੇ ਨਗਰ ਦੀਆਂ ਵੱਖ-ਵੱਖ ਖੇਤਰਾਂ ਵਿੱਚ ਨਿਮਾਣਾ ਖੱਟਣ ਵਾਲੀਆਂ ਸਖਸ਼ੀਅਤਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ।
ਇਸ ਸਾਹਿਤਕ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਅਤਰ ਸਿੰਘ ਤਰਸਿੱਕਾ, ਮੁਖਤਾਰ ਗਿੱਲ, ਗੁਰਮੀਤ ਸਿੰਘ ਡੇਅਰੀਵਾਲ, ਮਹਾਂਬੀਰ ਗਿੱਲ, ਨਿਰਮਲ ਅਰਪਨ, ਹਜ਼ਾਰਾ ਸਿੰਘ ਚੀਮਾ, ਗੁਰਿੰਦਰ ਮਕਨਾ, ਰਾਜ ਖੁਸ਼ਵੰਤ ਸਿੰਘ ਸੰਧੂ, ਬਲਬੀਰ ਮੂਧਲ, ਗੁਰਦੀਪ ਸਿੰਘ ਪਰਵਾਨਾ, ਕਲਿਆਣ ਅੰਮ੍ਰਿਤਸਰੀ, ਵਰਿੰਦਰ ਅਜ਼ਾਦ, ਸ਼ੀਤਲ ਸਿੰਘ ਇਰਾਨੀ, ਹਰਜੀਤ ਸੰਧੂ, ਸਰਬਜੀਤ ਸੰਧੂ, ਜਗਤਾਰ ਗਿੱਲ, ਸਤਨਾਮ ਮੂਧਲ, ਦਿਲਬਾਗ ਗਿੱਲ, ਹਰੀ ਸਿੰਘ ਗਰੀਬ, ਜਸਵੰਤ ਸਿੰਘ, ਬਲਦੇਵ ਸਿੰਘ, ਰਾਣਾ ਬਾਸਰਕੇ, ਅਜਮੇਰ ਸਿੰਘ ਬਾਸਰਕੇ, ਪਰਮਜੀਤ ਸਿੰਘ, ਬਿਕਰਮਜੀਤ, ਅਮਨਦੀਪ ਸਿੰਘ, ਪ੍ਰਿਤਪਾਲ ਸਿੰਘ, ਸਿਮਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media