Thursday, March 19, 2026

‘ਖ਼ੂਬ ਲੜੀ ਮਰਦਾਨੀਂਂ’ ਦੇ ਨਾਅਰਿਆਂ ਨਾਲ ਗੂੰਜ ਉਠਿਆ ਡੀ.ਏ.ਵੀ. ਪਬਲਿਕ ਸਕੂਲ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਰਾਣੀ ਲਕਸ਼ਮੀ ਬਾਈ ਦੇ ਬਲੀਦਾਨ ਦਿਵਸ ਨੂੰ ਸਮਰਪਿੱਤ ਫੈਂਸੀ ਡਰੈਸੱ ਮੁਕਾਬਲੇ ਕਰਵਾਏ ਗਏ ਤੇ ਇਕ ਨਾਟਕ ‘ਖ਼ੂਬ ਲੜੀ ਮਰਦਾਨੀ’ ਵੀ ਖੇਡਿਆ ਗਿਆ।ਜਿਹੜਾ ਕਿ ਰਾਣੀ ਝਾਂਸੀ ਸੇਵਾ ਸੁਸਾਇਟੀ ਅੰਮ੍ਰਿਤਸਰ ਵੱਲੋਂ ਅਲਫ਼ਾਜ਼ ਥਇਏਟਰ ਗਰੁੱਪ ਵੱਲੋਂ ਖੇਡਿਆ ਗਿਆ।ਇਸ ਪ੍ਰੋਗਰਾਮ ਦੇ ਜੱਜ ਸ਼੍ਰੀ ਗਿਰੀਸ਼ ਬਾਂਸਲ ਸਨ ਤੇ ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਿਤ ਵੀ ਕੀਤਾ । ਰਾਣੀ ਝਾਂਸੀ ਸੁਸਾਇਟੀ ਦੀ ਸਰਪ੍ਰਸਤ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਇਸ ਮੌਕੇ ਤੇ ਮੁੱਖ ਮਹਿਮਾਨ ਸਨ।ਇਹ ਸੁਸਾਇਟੀ ਵਿਦਿਆਰਥੀਆਂ ਵਿੱਚ ਤੇ ਖ਼ਾਸ ਕਰਕੇ ਲੜਕੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਾਗ੍ਰਿਤ ਕਰਨ ਲਈ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਚਲਾਈ ਜਾ ਰਹੀ ਹੈ।ਸੰਸਥਾ ਦਾ ਮੁੱਖ ਉਦੇਸ਼ ਲੜਕੀਆਂ ਨੂੰ ਆਪਣੇ ਲਈ ਖੜੇ ਹੋਣ ਦੀ ਤਾਕਤ ਦੇਣਾ ਹੈ।ਇਸ ਨਾਟਕ ਦਾ ਲੇਖਣ, ਨਿਰਦੇਸ਼ਨ ਅਤੇ ਮੰਚਨ ਦਾ ਸਾਰਾ ਕੰਮ ਸ਼੍ਰੀ ਮਨਦੀਪ ਘਈ ਨੇ ਬੜੀ ਕੁਸ਼ਲਤਾ ਨਾਲ ਨਿਭਾਇਆ।ਇਸ ਨਾਟਕ ਦਾ ਮੁੱਖ ਮੰਤਵ ਇਸ ਬਹਾਦਰ ਔਰਤ ਦੀ ਬਲੀਦਾਨ ਤੇ ਵੀਰਤਾ ਦੀ ਕਹਾਣੀ ਦਰਸ਼ਕਾਂ ਤਕ ਪਹੁੰਚਾਉਣਾ ਸੀ ।

ਸਕੂਲ ਦੇ 28 ਵਿਦਿਆਰਥੀ ਜੋ ਸਤਵੀਂ ਅਤੇ ਅਠਵੀਂ ਜਮਾਤ ਤੋਂ ਸਨ, ਨੇ ਫੈਂਸੀ ਡਰੈਸੱ ਮੁਕਾਬਲੇ ਵਿੱਚ ਭਾਗ ਲਿਆ।ਵਿਦਿਆਰਥੀਆਂ ਨੇ ਦੇਸ਼ ਭਗਤਾਂ ਅਤੇ ਸ਼ਹੀਦਾਂ ਦੇ ਪਹਿਰਾਵੇ ਨੂੰ ਪਹਿਨਿਆਂ, ਜਿੰਨ੍ਹਾਂ ਵਿੱਚ ਰਾਣੀ ਝਾਂਸੀ, ਬੇਗਮ ਹਜਰਤ ਮਹਿਲ, ਤਾਤਿਆਂ ਟੋਪੇ, ਸਰੋਜਨੀ ਨਾਇਡੂ, ਭਗਤ ਸਿੰਘ, ਬਾਲ ਗੰਗਧਰ ਤਿਲਕ, ਆਦਿ ਸਨ।ਜਿੰਨ੍ਹਾਂ ਵਿਦਿਆਰਥੀਆਂ ਨੇ ਇਨਾਮ ਜਿੱਤੇ ਉਹਨਾਂ ਵਿੱਚ ਜਸਮਿੰਦਰ ਨੇ ਪਹਿਲਾ ਇਨਾਮ, ਮੋਹਿਸ਼ਾ ਤੇ ਅਨੰਨਿਆ ਭਾਰਦਵਾਜ ਨੇ ਦੂਸਰਾ ਇਨਾਮ, ਜੈਸਮੀਨ ਨੇ ਤੀਸਰਾ ਇਨਾਮ ਅਤੇ ਅਕਰਸ਼ਿਤ ਨੇ ਹੌਂਸਲਾ ਵਧਾਊ ਇਨਾਮ ਜਿੱਤਿਆ ।  ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਪੂਰੇ ਸਮਾਰੋਹ ਦੇ ਦੌਰਾਨ ਉਹ ਦੇਸ਼ ਭਗਤੀ ਦੇ ਮਾਹੌਲ ਨੂੰ ਮਹਿਸੂਸ ਕਰਦੇ ਰਹੇ ਅਤੇ ਉਨ੍ਹਾਂ ਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੋਈ ਕਿ ਵਿਦਿਆਰਥੀਆਂ ਨੇ ਪਾਤਰਾਂ ਨੂੰ ਆਪਣੇ ਹਾਵਸ਼ਭਾਵ ਅਤੇ ਦਿਲ ਨਾਲ ਸਿਰਜ ਕੇ ਜੀਵਿਆ ਤੇ ਸਜੀਵ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹਰ ਲੜਕੀ ਵਿੱਚ ਰਾਣੀ ਝਾਂਸੀ ਵੇਖਣਾ ਚਾਹੁੰਦੇ ਹਨ ਜੋ ਅਨਿਆਂ ਤੇ ਅਤਿਆਚਾਰ ਦੇ ਖਿਲਾਫ਼ ਖੜੀ ਹੋ ਕੇ ਅਵਾਜ਼ ਬੁਲੰਦ ਕਰ ਸਕੇ।ਜਿਹੜਾ ਰਾਸ਼ਟਰ ਔਰਤ ਦੀ ਇਜ਼ੱਤ ਨਹੀਂ ਕਰਦਾ ਉਹ ਕਦੇ ਤਰੱਕੀ ਨਹੀਂ ਕਰ ਸਕਦਾ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੇ ਰਾਹ ਤੇ ਚੱਲਣ ਲਈ ਇਹੋ ਜਿਹੇ ਸੰਵੇਦਨਸ਼ੀਲ ਪ੍ਰੋਗਰਾਮ ਕਰਨ ਤੇ ਵਧਾਈ ਦਿੱਤੀ ।  ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਸ਼੍ਰੀਮਤੀ ਲਕਸ਼ਮੀ ਕਾਂਤਾ ਚਾਵਲਾ ਦਾ ਧੰਨਵਾਦ ਕੀਤਾ।ਉਹਨਾਂ ਨੇ ਰਾਣੀ ਝਾਂਸੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਵੀ ਕੀਤੀ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply