Monday, March 23, 2026

ਅਕਾਲੀ ਆਗੂ ਨੇ ਅਕਾਲੀ ਆਗੂ ਦੇ ਪੁੱਤਰ ਨੂੰ ਮਾਰੀ ਗੋਲੀ

PPN1105201511

ਪੱਟੀ, 11 ਮਈ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ) – ਸਬ-ਡਵੀਜ਼ਨ ਪੱਟੀ ਦੇ ਪਿੰਡ ਚੂਸਲੇਵੜ ਨਜ਼ਦੀਕ ਬਣੇ ਸੋਮਾ ਕੰਪਨੀ ਦੇ ਅਨਾਜ ਦੇ ਗੁਦਾਮਾਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮਾਲ ਦੀ ਉਤਰਵਾਈ ਨੂੰ ਲੈ ਕੇ ਹੋ ਏ ਝਗੜੇ ਵਿੱਚ ਇਕ ਅਕਾਲੀ ਆਗੂ ਨੇ ਦੂਜੇ ਅਕਾਲੀ ਆਗੂ ਦੇ ਪੁੱਤਰ ਨੂੰ ਗੋਲੀ ਮਾਰ ਦਿੱਤੀ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਸਰਕਾਰੀ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਜਗਪ੍ਰੀਤ ਸਿੰਘ ਲਾਡੀ ਪੁੱਤਰ ਜਗਤਾਰ ਸਿੰਘ ਬੱਬੀ ਸੀਨੀਅਰ ਅਕਾਲੀ ਆਗੂ ਵਾਸੀ ਪੱਟੀ ਨੇ ਦੱਸਿਆ ਕਿ ਉਹ ਐੱਚ. ਆਰ. 39 ਏ 7767 ਟਰਾਲਾ ਚਲਾਉਂਦਾ ਹਾਂ ਤੇ ਉਸ ਦਾ ਟਰਾਲਾ ਦਾਣਾ ਮੰਡੀ ਅਮਰਕੋਟ ਤੋਂ ਕਣਕ ਲੱਦ ਕੇ ਲੁਹਾਈ ਲਈ ਸੋਮਾ ਕੰਪਨੀ ਚੂਸਲੇਵੜ੍ਹ ਵਿਖੇ ਪਿਛਲੇ 2 ਦਿਨਾਂ ਤੋਂ ਲੱਗਾ ਹੋਇਆ ਸੀ ਅਤੇ ਮਾਲ ਦੀ ਲੁਹਾਈ ਲਈ ਪਰਚੀ ਅਨੁਸਾਰ ਜਦੋਂ ਮੇਰੀ ਵਾਰੀ ਆਈ ਤਾਂ ਮੈਂ ਟਰਾਲਾ ਅੱਗੇ ਲੈ ਕੇ ਜਾਣ ਲੱਗਾ ਤਾਂ ਮਨਦੀਪ ਸਿੰਘ ਮੰਨਾ ਵਾਸੀ ਸਭਰਾ ਨੇ ਬਿਨਾਂ ਵਾਰੀ ਤੋਂ ਉਸ ਅੱਗੇ ਗੱਡੀ ਖੜ੍ਹੀ ਕਰ ਦਿੱਤੀ ਅਤੇ ਮੇਰੇ ਨਾਲ ਬੋਲ-ਬੁਲਾਰਾ ਕਰਨ ਲੱਗ ਪਿਆ।ਇਸੇ ਦੌਰਾਨ ਉਸ ਨੇ ਫੋਨ ਕਰਕੇ ਟਰੱਕ ਯੂਨੀਅਨ ਦੇ ਸਿਤਾਰਾ ਸਿੰਘ ਸੰਧੂ ਡਲੀਰੀ ਨੂੰ ਸੱਦ ਲਿਆ ਅਤੇ ਸਿਤਾਰਾ ਸਿੰਘ, ਮਨਦੀਪ ਸਿੰਘ ਮੰਨ੍ਹਾ ਸਭਰਾ ਤੇ ਉਸ ਨਾਲ 5-6 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਆਉਂਦਿਆਂ ਹੀ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਿਤਾਰਾ ਸਿੰਘ ਡਲ੍ਹੀਰੀ ਨੇ ਰਾਈਫ਼ਲ ਨਾਲ ਉਸ ‘ਤੇ ਦੋ ਫਾਇਰ ਕਰ ਦਿੱਤੇ, ਜਿਸ ਵਿੱਚੋਂ ਪਹਿਲੇ ਵਿਚੋਂ ਤਾਂ ਉਹ ਝੁੱਕ ਕੇ ਬਚ ਗਿਆ, ਪਰ ਦੂਜਾ ਫਾਇਰ ਉਸ ਦੀ ਲੱਤ ਵਿਚ ਲੱਗਾ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ।ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਚੁੱਕ ਕੇ ਪੁਲਿਸ ਚੌਕੀ ਪੱਟੀ ਮੋੜ ਦੀ ਪੁਲਿਸ ਨੇ ਇਲਾਜ ਲਈ ਸਰਕਾਰੀ ਹਸਪਤਾਲ ਪੱਟੀ ਵਿਖੇ ਭਰਤੀ ਕਰਵਾਇਆ।ਦੂਜੇ ਪਾਸੇ ਇਸੇ ਝਗੜੇ ਦੌਰਾਨ ਜਖਮੀ ਹੋਏ ਮਨਜੀਤ ਸਿੰਘ ਮੰਨ੍ਹਾ ਸਭਰਾ ਪੁੱਤਰ ਜਗੀਰ ਸਿੰਘ ਵੀ ਜ਼ਖ਼ਮੀ ਹੋ ਗਿਆ, ਉਸ ਨੂੰ ਵੀ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਘਟਨਾ ਦੀ ਸੂਚਨਾ ਮਿਲਣ ‘ਤੇ ਗੁਰਵਿੰਦਰ ਸਿੰਘ ਥਾਣਾ ਮੁਖੀ ਪੱਟੀ, ਚਾਕੀ ਮੋੜ ਦੇ ਇੰਚਾਰਜ ਮਨਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪੁੱਜੇ।ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰਾਰ ਕਰ ਲਿਆ ਜਾਵੇਗਾ।ਇਸ ਮੌਕੇ ਜ਼ਖਮੀਆਂ ਦਾ ਹਾਲ ਪੁੱਛਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਕੱਤਰ ਗੁਰਮੁਖ ਸਿੰਘ ਘੁੱਲਾ ਬਲ੍ਹੇਰ ਸਰਕਾਰੀ ਹਸਪਤਾਲ ਪੁੱਜੇ।ਇਸ ਮੌਕੇ ਉਨ੍ਹਾਂ ਦੋਹਾਂ ਧਿਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੱਕ ਯੂਨੀਅਨ ਨੂੰ ਚਲਾਉਣ ਲਈ ਐਗਜ਼ੈਕਟਿਵ ਕਮੇਟੀ ਬਣਾਈ ਗਈ ਹੈ, ਜਿਸ ਦਾ ਕਰਤਾ ਧਰਤਾ ਮੈਂ ਹਾਂ।ਜੇਕਰ ਕਿਸੇ ਨੂੰ ਕੋਈ ਤਕਲੀਫ਼ ਹੈ ਤਾਂ ਉਨਾਂ ਧਿਆਨ ਵਿੱਚ ਲਿਆਉਣ ।ਇਸ ਤੋਂ ਇਲਾਵਾ ਬਾਬਾ ਜੁਗਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਨਗਰ ਕਾਸਲ ਪੱਟੀ, ਗੁਰਮਹਾਵੀਰ ਸਿੰਘ ਸੰਧੂ ਹਲਕਾ ਇੰਚਾਰਜ ਭਾਜਪਾ ਪੱਟੀ ਆਦਿ ਪਹੁੰਚੇ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply