
ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਉੱਤਰੀ ਵਿਚ ਪੇਂਦੇ ਵਾਰ?ਡ ਨੰਬਰ 6, ਹਾਊਸਿੰਗ ਬੋਰਡ ਕਾਲੋਨੀ ਵਿਚ ਸੜ੍ਹਕ ਬਨਾਉਣ ਦੇ ਕੰਮ ਦਾ ਉਧਘਾਟਨ ਕੀਤਾ ਗਿਆ।ਇਸ ਮੋਕੇ ਇਲਾਕਾ ਨਿਵਾਸਿਆਂ ਨੂੰ ਸ਼੍ਰੀ ਜੋਸ਼ੀ ਨੇ ਸੰਭੋਦਨ ਕਰਦਿਆਂ ਕਿਹਾ ਕਿ ਹਲਕੇ ਦਾ ਵਿਕਾਸ ਕਰਵਾਨਾ ਓਹਨਾ ਦਾ ਮੁਖ ਮਕਸਦ ਹੈ। ਓਹਨਾ ਨੇ ਦਸਿਆ ਕੇ ਹਲਕੇ ਵਿਚ ਸਟ੍ਰੀਟ ਲਾਈਟਾਂ, ਪਾਣੀ ਦੀ ਨਿਕਾਸੀ, ਪੱਕੀਆਂ ਗਲੀਆਂ, ਸੜ੍ਹਕਾਂ, ਸੋਹਣੇ ਪਾਰਕ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।ਹਲਕੇ ਵਿਚ ਵਿਕਾਸ ਕਾਰਜਾਂ ਦੀ ਝੜੀ ਲਗੀ ਹੈ।ਆਉਣ ਵਾਲੇ ਵਕਤ ਵਿਚ ਹਲਕਾ ਉਤਰੀ ਦੀ ਨੋਹਾਰ ਦੇਖਣ ਯੋਗ ਹੋਵੇਗੀ। ਇਸ ਮੋਕੇ ਵਾਰ?ਡ ਨੰਬਰ 6 ਦੇ ਕੌਨਸਲਰ ਬੀਬੀ ਕੁਲਵੰਤ ਕੌਰ, ਤਰਨ ਤਾਰਨ ਦੇ ਭਾਜਪਾ ਦੇ ਪ੍ਰਧਾਨ ਸ਼੍ਰੀ ਨਵਰੀਤ ਲਵਲੀ, ਪ੍ਰਿਤਪਾਲ ਸਿੰਘ ਫੌਜੀ, ਧੀਰਜ ਸ਼ਰਮਾ, ਅਜੇ ਮੇਹਰਾ, ਜਸਪ੍ਰੀਤ ਸਿੰਘ ਅਰੋੜਾ, ਆਰ ਪੀ ਸੇਠ, ਗੁਲਸ਼ਨ ਹੰਸ, ਡਾ. ਦਾਲਮ, ਵਿਨੀਤ ਕੁਮਾਰ, ਵਿਨੋਦ ਕੁੱਕੂ, ਰਾਜੀਵ ਸੇਖੜੀ, ਮੁਨੀਸ਼ ਗੁਪਤਾ, ਗੁਰਚਰਨ ਬਿੱਲਾ, ਲਖਵਿੰਦਰ ਖਾਲਸਾ, ਪ੍ਰੇਮ ਸ਼ਰਮਾ ਵਿਜੇ ਖੰਨਾ ਆਦਿ ਹਾਜ਼ਰ ਸਨ।
Punjab Post Daily Online Newspaper & Print Media