17 ਮਈ ਨੂੰ ਲਾਇਆ ਜਾਵੇਗਾ ਖੂਨਦਾਨ ਕੈਂਪ – ਸੁਲਤਾਨਵਿੰਡ
ਅੰਮ੍ਰਿਤਸਰ, 11 ਮਈ (ਗੁਰਚਰਨ ਸਿੰਘ) – ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਕੌਂਸਲਰ ਵਾਰਡ ਨੰਬਰ 34 ਤੋਂ ਕੌਨਸਲਰ ਜਸਕੀਰਤ ਸਿੰਘ ਸੁਲਤਾਨਵਿੰਡ ਵਲੋਂ ਫੋਰਮ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਸੱਦੀ ਗਈ।ਜਿਸ ਵਿੱਚ ਪਿਛਲੇ ਲੰਮੇ ਸਮੇਂ ਤੋਂ ਫੋਰਮ ਵਲੋਂ ਕੀਤੀਆਂ ਗਈਆਂ ਸਮਾਜਿਕ ਸੇਵਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ।
ਸਮੂਹ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਜਸਕੀਰਤ ਸਿੰਘ ਵਲੋਂ ਫੋਰਮ ਦੇ ਵੱਖਰੇ-ਵੱਖਰੇ ਸੈਲਾਂ ਦਾ ਐਲਾਨ ਕਰਦਿਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਸਮਾਜ ਵਿਚ ਵੱਧ ਰਹੀਆਂ ਕੁਰੀਤੀਆਂ ਜਿਵੇਂ ਨਸ਼ਾ, ਦਾਜ, ਕੰਨਿਆ ਭਰੂਣ ਹੱਤਿਆ, ਵਹਿਮ-ਭਰਮ, ਭ੍ਰਿਸ਼ਟਾਚਾਰ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਲਈ ਲਹਿਰ ਚਲਾਉਣ ਦਾ ਐਲਾਨ ਕੀਤਾ ਗਿਆ।ਉਨਾਂ ਦੱਸਿਆ ਕਿ ਧਾਰਮਿਕ ਵਿੰਗ ਵਲੋਂ ਗੁਰੁ ਸਾਹਿਬਾਨ ਦੇ ਗੌਰਵਮਈ ਇਤਿਹਾਸ ਨੂੰ ਹੋਰ ਪ੍ਰਚੱਲਿਤ ਕਰਨ ਲਈ ਮੁਹੱਲਾ ਪੱਧਰ ‘ਤੇ ਜਾਗਰੂਕ ਕੈਂਪ, ਕੀਰਤਨ ਦਰਬਾਰ ਅਤੇ ਸਕੂਲਾਂ, ਕਾਲਜਾਂ ਅਤੇ ਹਰ ਵਿੱਦਿਅਕ ਅਦਾਰਿਆਂ ਵਿਚ ਸੈਮੀਨਾਰ ਕਰਵਾਏ ਜਾਣ ਬਾਰੇ ਐਲਾਨ ਕੀਤਾ। ਇਸੇ ਤਰ੍ਹਾਂ ਸਪੋਰਟਸ ਵਿੰਗ ਵਲੋਂ ਖੇਡਾਂ ਤੋਂ ਪਿੱਛੇ ਹੱਟ ਚੁੱਕੇ ਵੀਰਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇਗਾ ।
ਇਸ ਤੋਂ ਵਧ ਰਹੀਆਂ ਦੁਰਘਟਨਾਵਾਂ ਕਾਰਨ ਗਰੀਬਾਂ ਨੂੰ ਖੂਨ ਨਾ ਮਿਲਣ ਕਾਰਨ ਆ ਰਹੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਸੰਸਥਾ ਵਲੋਂ 17 ਮਈ ਦਿਨ ਐਤਵਾਰ ਨੂੰ ਫੋਰਮ ਵਲੋਂ ਖੂਨਦਾਨ ਕੈਂਪ ਲਗਾਉਣ ਦਾ ਐਲਾਨ ਕੀਤਾ।
ਇਸ ਮੀਟਿੰਗ
ਵਿੱਚ ਅਰਜਿੰਦਰ ਸਿੰਘ ਲਾਡੀ, ਹਰਜਿੰਦਰ ਸਿੰਘ ਰਾਜਾ, ਅਰਵਿੰਦਰ ਸਿੰਘ ਵਾਲੀਆ, ਪ੍ਰਿੰਸੀਪਲ ਸੰਜੀਵ ਦੇਵਗਨ, ਲਖਵਿੰਦਰ ਸਿੰਘ, ਅਮਨਬੀਰ ਸਿੰਘ ਪਾਰਸ, ਰਣਜੀਤ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ ਕੰਡਾ, ਲਵਦੀਪ ਸਿੰਘ, ਜਸਪ੍ਰੀਤ ਸਿੰਘ ਜੱਸਾ, ਪ੍ਰਕਾਸ਼ ਸਿੰਘ, ਨਵਤੇਜ ਸਿੰਘ ਤੇਜੀ, ਦਵਿੰਦਰ ਸਿੰਘ ਰਾਜਾ, ਰਾਜੇਸ਼ ਕੁਮਾਰ, ਅਮਰਿੰਦਰ ਸਿੰਘ, ਕੁਲਵਿੰਦਰ ਸਿੰਘ ਗੁਰੂਵਾਲੀ, ਗਗਨਦੀਪ ਸਿੰਘ, ਭੁਪਿੰਦਰ ਸਿੰਘ ਰਾਜਾ, ਗੁਰਮੁਖ ਸਿੰਘ ਬਿੱਟੂ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਬੀਰਾ, ਰਾਮ ਸਿੰਘ, ਸਰਬਜੀਤ ਸਿੰਘ ਭਾਗੋਵਾਲ਼ੀਆ, ਕੁਲਦੀਪ ਸਿੰਘ ਫੌਜੀ, ਲਲਿਤ ਕੁਮਾਰ, ਗੁਰਮੁੱਖ ਸਿੰਘ ਬਿਟੂ, ਵਿਸ਼ਾਲ ਕੁਮਾਰ, ਅਵਤਾਰ ਸਿੰਘ ਰਾਜੂ, ਹਰਜੋਤ ਸਿੰਘ, ਗਗਨਦੀਪ ਸਿੰਘ, ਜਗਜੀਤ ਸਿੰਘ ਜੋਹਲ, ਵਨੀਤ ਕੁਮਾਰ, ਮਨਿੰਦਰ ਸਿੰਘ ਜੋਸ਼ਨ, ਆਦਿ ਹਾਜ਼ਰ ਸਨ।
Punjab Post Daily Online Newspaper & Print Media