Thursday, July 23, 2026

ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਵਿੱਚ ਮਾਂ ਦਿਵਸ ਧੂਮ-ਧਾਮ ਨਾਲ ਮਨਾਇਆ

PPN1205201507
ਬਠਿੰਡਾ, 12 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ, ਅਜੀਤ ਰੋਡ, ਬਠਿੰਡਾ ਵਿਖੇ ‘ਮਾਂ ਦਿਵਸ’ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੀਆਂ ਮਾਵਾਂ ਨੇ ਆਪਣੇ ਹੁਨਰ ਦਾ ਵਿਖਾਵਾ ਕੀਤਾ। ਮਾਵਾਂ ਨੇ ਆਪਣੇ ਬੱਚਿਆਂ ਪ੍ਰਤੀ ਜਿੰਮੇਵਾਰੀਆਂ ਤੇ ਬੱਚਿਆਂ ਨੂੰ ਸਕੂਲ ਵਿੱਚ ਮਿਲ ਰਹੇ ਘਰ ਵਰਗੇ ਮਾਹੌਲ ਦੀ ਤਾਰੀਫ਼ ਕੀਤੀ। ਛੋਟੇ ਛੋਟੇ ਬੱਚਿਆਂ ਨੂੰ ਖੁਸ਼ੀ-ਖੁਸ਼ੀ ਸਕੂਲ ਜਾਦੇ ਵੇਖਕੇ ਮਨ ਵਿੱਚ ਜੋ ਆਨੰਦ ਪੈਦਾ ਹੁੰਦਾ ਹੈ, ਉਸ ਬਾਰੇ ਆਪਣੇ ਤਜ਼ਰਬੇ ਦੱਸੇ। ਇਸ ਮੌਕੇ ਤੰਬੋਲਾ ਵੀ ਖਿਡਾਇਆ ਗਿਆ ਤੇ ਜਿੱਤਣ ਵਾਲੇ ਨੁੰ ਇਨਾਮ ਵੀ ਦਿੱਤਾ ਗਿਆ । ਇਸ ਤੋ ਇਲਾਵਾ ਮਾਵਾਂ ਨੂੰ ਮੋਬਾਇਲ ਗੇਮ, ਕਾਊਟਿੰਗ ਗੇਮ, ਸਲਿੱਪ ਗੇਮ ਤੇ ਮਾਡਲਿੰਗ ਕਰਵਾਈ ਗਈ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਦਲਜੀਤ ਸਿੰਘ ਸਿੱਧੂ ਨੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਕ ਮਾਂ ਦੀ ਬੱਚੇ ਪ੍ਰਤੀ ਕੀ ਜਿੰਮੇਵਾਰੀ ਹੁੰਦੀ ਹੈ , ਦਾ ਪਤਾ ਸਿਰਫ਼ ਮਾਂ ਹੀ ਜਾਣ ਸਕਦੀ ਹੈ । ਮਾਂ ਹੀ ਬੱਚੇ ਦੇ ਅਕਸ਼ ਨੁੰ ਨਿਖਾਰ ਸਕਦੀ ਹੈ ਤੇ ਉਸ ਦਾ ਪਾਲਣ ਪੌਸ਼ਣ ਸਹੀ ਤਰੀਕੇ ਨਾਲ ਕਰ ਸਕਦੀ ਹੈ । ਉਹਨਾਂ ਨੇ ਇਸ ਮੌਕੇ ਤੇ ਹਾਜ਼ਰ ਅਧਿਆਪਕਾਂ ਤੇ ਬੱਚਿਆਂ ਦੀਆਂ ਮਾਵਾਂ ਨੂੰ ‘ਮਾਂ ਦਿਵਸ’ ਦੀ ਵਧਾਈ ਦਿੱਤੀ ।ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਗੁਰਮੀਤ ਸਿੰਘ ਧਾਲੀਵਾਲ ਤੇ ਐਡਮਨ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਇਸ ਸੁੱਭ ਦਿਹਾੜੇ ਤੇ ਸਭ ਨੂੰ ਮੁਬਾਰਕਵਾਦ ਦਿੱਤੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply