Thursday, March 19, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਾਫਟਵੇਅਰ ਟੈਕਨਾਲੋਜੀ ਬਾਰੇ ਵਰਕਸ਼ਾਪ ਸ਼ੁਰੂ

PPN1205201511
ਅੰਮ੍ਰਿਤਸਰ, 12 ਮਈ (ਚਰਨਜੀਤ ਸਿੰਘ ਛੀਨਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਅੱਜ ਇਥੇ ਖੋਜਾਰਥੀਆਂ ਤੇ ਅਧਿਆਪਕਾਂ ਲਈ ਸੱਤ ਦਿਨਾਂ ਦੀ ਸਾਫਟਵੇਅਰ ਟੈਕਨਾਲੋਜੀ ਬਾਰੇ ਵਰਕਸ਼ਾਪ ਸ਼ੁਰੂ ਹੋ ਗਈ। ਇਸ ਵਰਕਸ਼ਾਪ ਵਿਚ ਦੇਸ਼ ਦੇ ਵੱਖ ਕੋਨਿਆਂ ਤੋਂ 66 ਖੋਜਾਰਥੀਆਂ ਅਤੇ ਅਧਿਆਪਕ ਭਾਗ ਲੈ ਰਹੇ ਹਨ।
ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਜਦੋਂਕਿ ਕੈਨੇਡਾ ਦੀ ਲੌਰਨਟੀਅਨ ਯੂਨੀਵਰਸਿਟੀ ਦੇ ਡਾ. ਆਰ.ਐਸ. ਗਰੇਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋ. ਪਰਮਜੀਤ ਸਿੰਘ ਨੇ ਕਿਹਾ ਕਿ ਬੀਤੇ ਵਰ੍ਹਿਆਂ ਦੌਰਾਨ ਕੰਪਿਊਟਰ ਵਿਚ ਹੋਈ ਕ੍ਰਾਂਤੀ ਨੇ ਮਨੁੱਖੀ ਜੀਵਨ ਜਾਂਚ ਹੀ ਬਦਲ ਕੇ ਰੱਖ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਦੇ ਖੇਤਰ ਵਿਚ ਹੋ ਰਹੀਆਂ ਕਾਢਾਂ ਕਾਰਨ ਭਵਿੱਖਤ ਤਕਨਾਲੋਜੀ ਦੀ ਰੂਪ ਰੇਖਾ ਬਾਰੇ ਭਵਿੱਖਬਾਣੀ ਕਰਨਾ ਕਠਿਨ ਕਾਰਜ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਮਨੁੱਖੀ ਰੋਜ਼ ਦੇ ਕੰਮਾਂ ਵਿਚ ਮਸ਼ੀਨਾਂ ਦੀ ਦਖਲ ਅੰਦਾਜੀ ਵੱਧ ਰਹੀ ਹੈ ਪਰ ਮਾਨਵੀ ਦਿਮਾਗ ਦੀ ਥਾਂ ਲੈਣਾ ਅਸੰਭਵ ਹੈ।  ਡਾ. ਗਰੇਵਾਲ ਨੇ ਇਸ ਮੌਕੇ ਆਪਣੇ ਵਿਚਾਰ ਖੋਜਾਰਥੀਆਂ ਅਤੇ ਅਧਿਆਪਕਾਂ ਨਾਲ ਸਾਂਝੇ ਕੀਤੇ।  ਕੇਂਦਰ ਦੇ ਡਾਇਰੈਕਟਰ, ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਨੂੰ ਜੀ ਆਇਆਂ ਆਖਿਆ ਅਤੇ ਆਸ ਪ੍ਰਗਟਾਈ ਕਿ ਇਸ ਵਰਕਸ਼ਾਪ ਦਾ ਲਾਹਾ ਖੋਜਾਰਥੀਆਂ ਅਤੇ ਅਧਿਆਪਕਾਂ ਨੂੰ ਵੱਧ ਤੋਂ ਵੱਧ ਹੋਵੇਗਾ ਅਤੇ ਆਪਣੇ ਖੋਜ ਵਿਚ ਸਾਫਟਵੇਅਰ ਤਕਨਾਲੋਜੀ ਦੀ ਵਰਤੋਂ ਕਰਨਗੇ। ਕੋਆਰਡੀਨੇਟਰ ਡਾ. ਕੁਲਜੀਤ ਕੌਰ ਨੇ ਵਰਕਸ਼ਾਪ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਕਿਹਾ ਕਿ ਇਸ ਵਰਕਸ਼ਾਪ ਨੂੰ ਕਰਾਉਣ ਦਾ ਉਦੇਸ਼ ਉਨ੍ਹਾਂ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਸਾਫਟਵੇਅਰ ਤਕਨਾਲੋਜੀ ਬਾਰੇ ਜਾਣਕਾਰੀ ਮੁਹਈਆ ਕਰਨੀ ਹੈ ਜਿਹੜੇ ਇਸ ਤਕਨਾਲੋਜੀ ਵਿਸ਼ੇ ਨਾਲ ਸਬੰਧਤ ਨਹੀਂ ਹਨ। ਵਿਭਾਗ ਦੇ ਮੁਖੀ, ਡਾ. ਗੁਰਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply