ਐਨਮ ਸੰਧੂ, ਸਿਮਰਨਪ੍ਰੀਤ, ਹਰਪ੍ਰੀਤ, ਰੁਪਿੰਦਰ ਤੇ ਸਵਿਤਾ ਨੇ ਜਿੱਤਿਆ ਸੋਨਾ
ਅੰਮ੍ਰਿਤਸਰ, 15 ਮਈ (ਗੁਰਚਰਨ ਸਿੰਘ) – ਜਿਲ੍ਹਾ ਜੁੱਡੋ ਐਸੋਸ਼ੀਏਸ਼ਨ ਦੇ ਪ੍ਰਧਾਨ ਚਮਨ ਲਾਲ ਪੀਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਨਰਲ ਸਕੱਤਰ ਕੋਚ ਜੀ.ਐੱਸ ਭੱਲਾ ਦੀ ਦੇਖ-ਰੇਖ ਤੇ ਅੰਤਰ-ਰਾਸ਼ਟਰੀ ਜੂੱਡੋ ਕੋਚ ਕਰਮਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਐਸਜੀਆਰਡੀ ਜੁੱਡੋ ਸੈਂਟਰ, ਰਾਮਸਰ ਰੋਡ ਵਿਖੇ ਲੜਕੇ ਲੜਕੀਆਂ ਦੀ 20ਵੀਂ ਓਪਨ ਡਿਸਟ੍ਰਿਕ ਚੈਂਪੀਅਨਸ਼ਿਪ ਸ਼ੁਰੂ ਹੋ ਗਈ। ਤਿੰਨ ਦਿਨਾਂ ਜਿਲ੍ਹਾ ਪੱਧਰੀ ਇੰਟਰ ਸਕੂਲ ਇਸ ਖੇਡ ਪ੍ਰਤੀਯੋਗਤਾ ਦੇ ਵਿੱਚ ਜਿਲ੍ਹੇ ਭਰ ਦੇ ਸਕੂਲਾਂ ਤੋਂ 500 ਦੇ ਕਰੀਬ ਖਿਡਾਰੀਫ਼ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਇਸ ਖੇਡ ਪ੍ਰਤੀਯੋਗਤਾ ਦਾ ਸ਼ੁਭ ਆਰੰਭ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਕੇ ਕੀਤਾ ਜਦੋਂਕਿ ਉਘੇ ਖੇਡ ਪ੍ਰਮੋਟਰ ਮਦਨ ਲਾਲ ਵਿੱਜ, ਜੀਐਨਡੀਯੂ ਜੁੱਡੋ ਕੋਚ ਹਰਮੀਤ ਸਿੰਘ ਤੇ ਕੋਚ ਬਲਵਿੰਦਰ ਸਿੰਘ ਬਿੱਲਾ ਪੀਪੀ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ।
ਇਸ ਮੌਕੇ ਮੁੱਖ ਮਹਿਮਾਨ ਡਾਇਰੈਕਟਰ ਪ੍ਰਿੰ. ਬਲਵਿੰਦਰ ਸਿੰਘ ਨੇ ਕਿਹਾ ਕਿ ਜੁੱਡੋ ਬੇਹਤਰੀਨ ਖੇਡਾਂ ਵਿੱਚੋਂ ਇਕ ਹੈ। ਐਸਜੀਪੀਸੀ ਦੇ ਪ੍ਰਬੰਧ ਅਧੀਨ ਚੱਲ ਰਹੇ ਉੱਤਰੀ ਭਾਰਤ ਦੇ ਆਪਣੀ ਕਿਸਮ ਦੇ ਵਿਲੱਖਣ ਐਸਜੀਆਰਡੀ ਜੂੱਡੋ ਸੈਂਟਰ ਦੇ ਵੱਲੋਂ ਖਿਡਾਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ 12 ਸਾਲ ਉਮਰ ਦੇ 40 ਕਿਲੋਂਗ੍ਰਾਮ ਭਾਰ ਵਰਗ ਤੋਂ ਉਪਰ ਦੇ ਲੜਕੀਆਂ ਦੇ ਫਾਈਨਲ ਮੁਕਾਬਲੇ ਦੌਰਾਨ ਕੇ.ਵੀ.-1 ਸਦਰ ਕੈਂਟ ਅੰਮ੍ਰਿਤਸਰ ਦੀ ਐਨਮ ਸੰਧੂ ਨੇ ਆਪਣੀ ਵਿਰੋਧੀ ਦਿੱਲੀ ਪਬਲਿਕ ਸਕੂਲ ਦੀ ਮੁਸਕਾਨਦੀਪ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ, 40 ਕਿਲੋਗ੍ਰਾਮ ਭਾਰ ਵਰਗ ਵਿੱਚ ਦਿੱਲੀ ਪਬਲਿਕ ਸਕੂਲ ਦੀ ਸਵਿਤਾ ਨੇ ਗੋਲਡ, ਜਸਮੀਤ ਕੌਰ ਨੇ ਸਿਲਵਰ ਤੇ ਕੋਮਲ ਅਤੇ ਜਸ਼ਨਪ੍ਰੀਤ ਕੌਰ ਨੇ ਬ੍ਰਾਊਨਜ਼ ਮੈਡਲ ਹਾਸਲ ਕੀਤਾ, 35 ਕਿਲੋਗ੍ਰਾਮ ਭਾਰ ਵਰਗ ਦਿੱਲੀ ਪਬਲਿਕ ਸਕੂਲ ਦੀ ਰੁਪਿੰਦਰ ਕੌਰ ਨੇ ਗੋਲਡ, ਤਰਨਬੀਰ ਕੌਰ ਨੇ ਸਿਲਵਰ, ਜਸ਼ਨਪ੍ਰੀਤ ਕੌਰ ਤੇ ਆਰਤੀ ਨੇ ਬ੍ਰਾਊਨਜ਼ ਮੈਡਲ ਹਾਸਲ ਕੀਤੇ, 30 ਕਿਲੋਂਗ੍ਰਾਮ ਭਾਰ ਵਰਗ ਵਿੱਚ ਡਿਪਸ ਦੀ ਸਿਮਰਨਪ੍ਰੀਤ ਕੌਰ ਨੇ ਗੋਲਡ ਮੈਡਲ ਤੇ ਖਾਲਸਾ ਕਾਲਜ ਪਬਲਿਕ ਸਕੂਲ ਦੀ ਮਹਿਕਪ੍ਰੀਤ ਕੌਰ ਤੇ ਅਨਮੋਲਪ੍ਰੀਤ ਕੌਰ ਨੇ ਸਿਲਵਰ ਤੇ ਬ੍ਰਰਾਊਂਜ਼ ਮੈਡਲ ਹਾਸਲ ਕੀਤਾ। 25 ਕਿਲੋਗ੍ਰਾਮ ਭਾਰ ਵਰਗ ਵਿੱਚ ਕੋਟ ਬਾਬਾ ਦੀਪ ਸਿੰਘ ਦੀ ਹਰਪ੍ਰੀਤ ਕੌਰ ਨੇ ਗੋਲਡ, ਖਾਲਸਾ ਕਾਲਜ ਪਬਲਿਕ ਸਕੂਲ ਦੀ ਜਸਮੀਨ ਕੌਰ ਨੇ ਸਿਲਵਰ, ਸਪਰਿੰਗ ਡੇਲ ਦੀ ਐਂਜਲ ਤੇ ਖਾਲਸਾ ਪਬਲਿਕ ਸਕੂਲ ਦੀ ਜਸਮੀਤ ਕੌਰ ਨੇ ਬ੍ਰਾਊਨਜ਼ ਮੈਡਲ ਹਾਸਲ ਕੀਤੇ।
ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡਾਇਰੈਕਟਰ ਸਪੋਰਟਸ (ਐਸਜੀਪੀਸੀ) ਪ੍ਰਿੰ. ਬਲਵਿੰਦਰ ਸਿੰਘ ਨੂੰ ਆਇਆ ਨੂੰ ਕਿਹਾ ਤੇ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮਲਜੀਤ ਕੌਰ, ਜਸਪ੍ਰੀਤ ਕੌਰ, ਅਮਰਿੰਦਰ ਸਿੰਘ, ਗੁਰਪ੍ਰੀਤ ਸਿੰਘ ਭੱਲਾ, ਮੇਘਾ, ਮੋਨਿਕਾ, ਨਵਦੀਪ ਸਿੰਘ, ਅਮਰੀਕ ਸਿੰਘ, ਬਲਕਾਰ ਸਿੰਘ, ਦਵਿੰਦਰ ਕੌਰ, ਵਿਜੈ ਸ਼ਰਮਾ ਆਦਿ ਹਾਜ਼ਰ ਸਨ।
Punjab Post Daily Online Newspaper & Print Media
