ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਖੇ ਇਲਾਜ ਲਈ ਆਉਣ ਵਾਲੇ ਮਰੀਜਾਂ ਅਤੇ ਆਮ ਜਨਤਾ ਨੂੰ ਗਰਮੀ ਦੇ ਮੌਸਮ ਵਿੱਚ ਠੰਡਾ ਪਾਣੀ ਉਪਲਬਧ ਕਰਵਾਉਣ ਲਈ ਰਚਿਤ ਅਗਰਵਾਲ ਸਪੁੱਤਰ ਸ਼੍ਰੀ ਵਿਕਾਸ ਅਗਰਵਾਲ ਵੱਲੋਂ ਸਿਵਲ ਹਸਪਤਾਲ ਨੂੰ ਵਾਟਰ ਕੂਲਰ ਦਾਨ ਕੀਤਾ ਗਿਆ। ਰਚਿਤ ਅਗਰਵਾਲ ਦੇ ਦਾਦਾ ਸੇਠ ਸ਼੍ਰੀ ਵਿਜੇ ਅਗਰਵਾਲ ਵੱਲੋਂ ਅੱਜ ਇਹ ਵਾਟਰ ਕੂਲਰ ਸਿਵਲ ਹਸਪਤਾਲ ਨੂੰ ਸੌਂਪਿਆਂ ਗਿਆ।ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ.ਵਿਨੋਦ ਸਰੀਨ ਅਤੇ ਡਾ.ਸਤਪਾਲ ਗੋਜਰਾ, ਮਾਸ ਮੀਡੀਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ, ਡਾ.ਮੁਦਿਤਾ ਪੂਰੀ, ਰੀਨਾ ਸੰਧੂ, ਜਿਲ੍ਹਾ ਕਮਰਸ਼ੀਅਲ ਆਰਟਿਸਟ ਸ਼੍ਰੀ ਸੁਨੀਲ ਪ੍ਰਇਏ ਅਤੇ ਭੁਪਿੰਦਰ ਸਿੰਘ ਆਦਿ ਹਾਜਿਰ ਸਨ। ਇਸ ਮੌਕੇ ਡਾ. ਵਨੋਦ ਸਰੀਨ ਅਤੇ ਡਾ. ਸਤਪਾਲ ਗੋਜਰਾ ਵੱਲੋਂ ਆਮ ਲੋਕਾਂ ਨੂੰ ਗਰਮੀ ਦੇ ਦਿਨਾਂ ਵਿੱਚ ਠੰਡੇ ਪਾਣੀ ਦੀ ਸਹੂਲਤ ਦੇਣ ਲਈ ਵਾਟਰ ਕੂਲਰ ਦਾਨ ਦੇਣ ਤੇ ਇਸ ਨੇਕ ਕੰਮ ਲਈ ਸ਼੍ਰੀ ਵਿਜੇ ਅਗਰਵਾਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media