
ਛੇਹਰਟਾ, 15 ਮਈ (ਨੋਬਲ) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਰ੍ਹਵੀਂ ਦੀ ਪ੍ਰੀਖਿਆ ਵਿਚੋਂ ਡੀ. ਆਰ ਮਾਡਰਨ ਸਕੂਲ ਦੇ ਆਰਟਸ, ਕਾਮਰਸ ਤੇ ਸਾਇੰਸ਼ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ।ਸਕੂਲ ਦੇ ਐਮ.ਡੀ ਡੀ.ਐਸ ਪਠਾਨੀਆ, ਪ੍ਰਿੰਸੀਪਲ ਆਰ. ਐਸ ਪਠਾਨੀਆ ਤੇ ਵਾਈਸ ਪ੍ਰਿੰਸੀਪਲ ਹਿਮਾਨੀ ਨੇ ਅੱਵਲ ਆਏ ਵਿਦਿਆਰਥੀਆਂ ਜਤਿੰਦਰ ਕੌਰ, ਰਮਨੀਤ ਕੌਰ, ਊਪਮਾ, ਹਰਵਿੰਦਰ ਕੌਰ, ਰੌਬਿਨਜੀਤ ਕੌਰ, ਖੁਸ਼ਦੀਪ ਕੌਰ, ਜਗਜੀਤ ਸਿੰਘ, ਗੁਰਬਲਜੀਤ ਸਿੰਘ, ਬਿਕਰਮ ਪ੍ਰਤਾਪ ਆਦਿ ਵਿਦਿਅਰਥੀਆਂ ਨੂੰ ਪ੍ਰੀਖਿਆਂ ਦੌਰਾਨ 80 ਫੀਸਦੀ ਨੰਬਰ ਲਿਆਉਣ ਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਵਧਾਈ ਦਿੰਦਿਆਂ ਕਿਹਾ ਕਿ ਉਨਾਂ ਸਕੂਲ ਦਾ ਨਤੀਜਾ 100 ਫੀਸਦੀ ਲਿਆ ਕੇ ਸਕੂਲ ਦਾ ਨਾਂ ਰੌਸ਼ਨ ਕਰਨ ਦੇ ਨਾਲ ਨਾਲ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂ ਵੀ ਚਮਕਾਇਆ ਹੈ। ਉਨਾਂ ਵਿਦਿਆਰਥੀਆਂ ਨੂੰ ਇਸੇ ਤਰਾਂ ਦਿਲ ਲਗਾ ਕੇ ਪੜਾਈ ਵਿਚ ਧਿਆਨ ਦੇਣ ਲਈ ਪ੍ਰੇਰਿਆ ਤੇ ਇਸੇ ਤਰਾਂ ਮਿਹਨਤ ਕਰਨ ਦੀ ਨਸੀਹਤ ਦਿੱਤੀ। ਇਸ ਮੋਕੇ ਰਾਜੇਸ਼ ਕੁਮਾਰ, ਮੈਡਮ ਕ੍ਰਿਸ਼ਮਾ, ਨਵਜੌਤ ਕੌਰ, ਗਗਨਦੀਪ ਕੌਰ, ਨੇਹਾ, ਰੇਖਾ ਆਦਿ ਮੌਜੂਦ ਸਨ।
Punjab Post Daily Online Newspaper & Print Media