Friday, March 27, 2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਦੇ ਨਤੀਜ਼ੇ ਸ਼ਾਨਦਾਰ

ਆਰਟਸ ‘ਚ ਸ਼ਵੇਤਾ, ਨਾਨ ਮੈਡੀਕਲ ‘ਚ ਸਿਮਰਨਜੀਤ ਕੌਰ ਤੇ ਵੋਕੇਸ਼ਨ ਗਰੁੱਪ ‘ਚ ਕਰਨਦੀਪ  ਰਹੇ ਅੱਵਲ

PPN1705201501
ਬਟਾਲਾ, 17 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿਖਿਆ ਬੋਰਡ ਦੇ ਐਲਾਨੇ ਗਏ ਬਾਰਵੀਂ ਕਲਾਸ ਦੇ ਨਤੀਜਿਆ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ (ਗੁਰਦਾਸਪੁਰ) ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਗਈਆਂ।ਸਕੂਲ ਪ੍ਰਿੰਸੀਪਲ ਸ੍ਰੀ ਅਮਰਜੀਤ ਸਿੰਘ ਭਾਟੀਆ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਆਰਟਸ ਗਰੁੱਪ ਵਿੱਚ ਸ਼ਸਵੇਤਾ ਸ਼ਰਮਾ ਨੇ 450 ਅੰਕ, ਅਮਨਦੀਪ ਕੌਰ ਨੇ 370 ਕੀਤੇ ਤੇ ਸਕੂਲ ਵਿੱਚੋਂ ਆਪਣੇ ਗਰੁੱਪ ਵਿੱਚ ਮੋਹਰੀ ਰਹੀਆਂ।ਨਾਨ ਮੈਡੀਕਲ ਗਰੁੱਪ ਵਿੱਚ ਸਿਮਰਨਜੀਤ ਕੌਰ ਨੇ 367 ਅੰਕ, ਸੁਮੀਤ ਕੌਰ ਨੇ ੩੬੧ ਅੰਕ ਪ੍ਰਾਪਤ ਕੀਤੇ।ਵੋਕੇਸ਼ਨ ਗਰੁੱਪ ਵਿੱਚ ਕਰਨਦੀਪ ਸਿੰਘ ਨੇ 362 ਅੰਕ ਤੇ ਲਵਪ੍ਰੀਤ ਸਿੰਘ ਨੇ ੩੫੦ ਅੰਕ ਪ੍ਰਾਪਤ ਕੀਤੇ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸ੍ਰੀ ਅਮਰਜੀਤ ਸਿੰੰਘ ਭਾਟੀਆਂ ਤੇ ਸਮੂਹ ਸਟਾਫ ਵੱਲੋਂ ਬੱਚਿਆਂ ਤੇ ਉਹਨਾ ਦੇ ਮਾਤਾ ਪਿਤਾ ਨੂੰ ਚੰਗੇ ਅੰਕ ਪ੍ਰਾਪਤ ਕਰਨ ਤੇ ਵਧਾਈ ਦਿਤੀ ਹੈ।ਵੱਖ ਵੱਖ ਗਰੁੱਪਾਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦਿਤੇ ਗਏ।ਇਸ ਮੌਕੇ ਸਮੂਹ ਸਟਾਫ ਮੈਬਰ ਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply