ਵਿਦਿਆਰਥਣ ਨਵਜੋਤ ਕੌਰ ਤੇ ਸਾਇੰਸ ਮਾਸਟਰ ਬਿਕਰਮਜੀਤ ਸਿੰਘ ਦਾ ਕੀਤਾ ਸਨਮਾਨ

ਬਟਾਲਾ, 17 ਮਈ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਚੰਡੀਗੜ ਦੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੀ ਯੋਗ ਅਗਵਾਈ ਹੇਠ ਐਨ ਐਮ ਐਮ ਐਸ ਦੀ ਪ੍ਰਤੀਯੋਗਤਾ 2014 ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਈ ਗਈ ਸੀ।ਇਸ ਪ੍ਰਤੀਯੋਗਤਾ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ।ਸਰਕਾਰੀ ਹਾਈ ਸਕੂਲ ਰਾਏ ਚੱਕ ਗੁਰਦਾਸਪੁਰ ਸ੍ਰੀ ਮੁੱਖ ਅਧਿਆਪਿਕਾ ਮਿਸ ਨੀਨਾ ਧੰਜ਼ਲ ਨੇ ਦੱਸਿਆ ਕਿ ਇਸ ਪ੍ਰੀਖਿਆ ਵਿੱਚ ਸਾਂਇੰਸ ਮਾਸਟਰ ਸ੍ਰੀ ਬਿਕਰਮਜੀਤ ਸਿੰਘ ਵੱਲੋ ਸਕੂਲ ਦੀ ਵਿਦਿਆਰਥਣ ਕੁਮਾਰੀ ਨਵਜੋਤ ਕੌਰ ਦੀ ਯੋਗ ਅਗਵਾਈ ਕੀਤੀ ਸੀ ਇਸ ਲੜਕੀ ਨੇ ਜਿਲ੍ਹੇ ਗੁਰਦਾਸਪੁਰ ਵਿੱਚੋਂ ਤੀਸਰਾ ਸਥਾਂਨ ਪ੍ਰਾਪਤ ਕੀਤਾ ਹੈ। ਜਿਕਰਯੋਗ ਹੈ ਕਿ ਇਸ ਸਕੂਲ ਦੇ ਚਾਰ ਵਿਦਿਆਰਥੀਆਂ ਨੇ 2014 ਵਿੱਚ ਹਿੱਸਾ ਲਿਆ ਸੀ ਤੇ ਨਵਜੋਤ ਕੌਰ ਨੇ ਤੀਸਰਾ ਸਥਾਂਨ ਪ੍ਰਾਪਤ ਕਰਕੇ ਸਕੂਲ ਅਧਿਆਪਕਾਂ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਵਿੱਖੇ ਮੁੱਖ ਅਧਿਆਪਕਾ ਤੇ ਸਮੂਹ ਸਟਾਫ ਵੱਲੋ ਸਾਂਇੰਸ ਮਾਸਟਰ ਸ੍ਰੀ ਬਿਕਰਮਜੀਤ ਸਿੰੰਘ ਦਾ ਸਨਮਾਨ ਕੀਤਾ ਤੇ ਜਿਲ੍ਹੇ ਵਿੱਚੋਂ ਤੀਸਰੇ ਸਥਾਂਨ ਆਈ ਨਵਜੋਤ ਕੌਰ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media