Thursday, September 24, 2026

ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

PPN1705201510

ਬਠਿੰਡਾ, 17 ਮਈ ( ਅਵਤਾਰ ਸਿੰਘ ਕੈਂਥ ) -ਬਠਿੰਡਾ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਘਰ-ਘਰ ਅੰਦਰ ਜਾ ਕੇ ਸ਼ੁੱਧ ਬਾਣੀ ਪੜਣ ਸੁਨਣ ਦਾ ਉਪਰਾਲਾ ਕਰ ਰਹ ੀਹੈ। ਅੱਜ ਦੇ ਸਮਾਗਮ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸਬਦ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਬੀਬੀ ਨਰਿੰਦਰ ਕੌਰ ਵਲੋਂ ਸਬਦ ਕੀਰਤਨ ਨਾਲ ਸੰਗਤ ਨੂੰ ਜੋੜਿਆ ਗਿਆ। ਹਫ਼ਤਾਵਾਰੀ ਸਮਾਗਮ ਤੋਤਾ ਸਿੰਘ, ਗਲ ੀਨੰਬਰ 13, ਸ਼ਹੀਦ ਭਾਈ ਮਤੀ ਦਾਸ ਨਗਰ ਵਲੋਂ ਵਾਹਿਗੁਰੂ ਦੇ ਸ਼ੁਕਰਾਣਾ ਵਜੋਂ ਕਰਵਾਇਆ ਗਿਆ ਸੀ। ਸੁਸਇਟੀ ਮੈਂਬਰਾਂ ਵਲੋਂ ਪਰਿਵਾਰ ਦਾ ਸਨਮਾਨ ”ਕੇਸ ਗੁਰੂ ਦੀ ਮੋਹਰ ਹਨ ”ਸਨਮਾਨ ਚਿੰਨ ਦੇ ਕੇ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸੁਸਾਇਟੀ ਮੈਂਬਰ ਤੇਜਾ ਸਿੰਘ, ਦਿਲਬਾਗ ਸਿੰਘ, ਮਿੱਠੂ ਸਿੰਘ, ਗੁਰਿੰਦਰ ਸਿੰਘ ਡਿੰਪੀ, ਮੱਕੜ, ਇੰਦਰਜੀਤ ਸਿੰਘ ਗੋਪੀ, ਚਰਨਜੀਤ ਸਿੰਘ, ਮੋਹਨ ਸਿੰਘ, ਜਸਵਿੰਦਰ ਸਿੰਘ ਆਦਿ ਨੇ ਸ਼ਿਰਕਤ ਕਰਕੇ ਸਮਾਗਮ ਦੀ ਚੜਦੀ ਕਲਾਂ ਲਈ ਅਰਦਾਸ ਕੀਤੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply