ਸੁਰੀਲੇ ਗਾਇਕ ਡਾ. ਸਾਬ ਦਾ ਸਿੰਗਲ ਟਰੈਕ ਗੀਤ ਛੱਲਾ 1984 ਰੀਲੀਜ਼ ਕੀਤਾ ਗਿਆ
ਬਟਾਲਾ, 17 ਮਈ (ਨਰਿੰਦਰ ਬਰਨਾਲ) – ਸ਼ਿਵ ਦੇ ਸ਼ਹਿਰ ਵਿੱਚ ਉਸਦੀ ਸ਼ਾਇਰੀ ਨੂੰ ਸਲਾਮ ਕਰਦਿਆਂ ਬਟਾਲਾ ਸ਼ਹਿਰ ਹੀ ਬਲਕਿ ਦੇਸ਼ਾ ਵਿਦੇਸ਼ਾਂ ਵਿੱਚ ਕਵੀ ਦਰਬਾਰ ਕਰਵਾਏ ਜਾਂਦੇ ਹਨ।ਇਸੇ ਸੋਚ ਤੇ ਪਹਿਰਾ ਦੇਦਿਆਂ ਤੇ ਕਵੀਆਂ ਦੀ ਸੁਚਾਰੂ ਸੋਚ ਨੂੰ ਅੱਗੇ ਤੋਰਦਿਆਂ ਸ੍ਰੀ ਦੁੱਖਭੰਜਨ ਸਿੰਘ ਰੰਧਾਵਾ ਦੇ ਗ੍ਰਹਿ ਮਲਾਵੇ ਦੀ ਕੋਠੀ ਬਟਾਲਾ ਵਿਖੇ ਇੱਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।ਇਸ ਸਮਾਗਮ ਵਿੱਚ ਨਵਤੇਜ ਸਿੰਘ ਗੱਗੂ ਨੇ ਉਚੇਚੇ ਤੌਰ ਤੇ ਇੱਕ ਸ਼ਾਇਰ ਵਜੋ ਸਿਰਕਤ ਕੀਤੀ ਤੇ ਮਿਉਜਿਕ ਡਾਇਰੈਕਟਰ ਜਤਿੰਦਰ ਜੀਤੂ ਦੇ ਸਹਿਯੋਗ ਨਾਲ ਸੁਰੀਲੇ ਗਾਇਕ ਡਾ. ਸਾਬ ਦਾ ਸਿੰਗਲ ਟਰੈਕ ਗੀਤ ਛੱਲਾ 1984 ਰੀਲੀਜ਼ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਦੇਵ ਦਰਦ, ਹਰਜਿੰਰਦ ਬੱਲ, ਗੁਰਚਰਨ ਬੱਧਣ, ਡਾ. ਰਵਿੰਦਰ, ਡਾ. ਅਨੂਪ ਸਿੰਘ ਤੇ ਨਵਤੇਜ ਸਿੰਘ ਗੱਗੂ ਵਿੱਚ ਹਿੱਸਾ ਲਿਆ।ਪ੍ਰਸਿੱਧ ਗਾਇਕ ਤੇਜਿੰਦਰ ਕਾਹਲੋਂ ਨੇ ਆਪਣਾ ਸੂਫੀ ਕਲਾਮ ਪੇਸ਼ ਕੀਤਾ, ਊਪਰੰਤ ਦਲਜੀਤ ਮਾਣਕ ਤੇ ਅਰਵਿੰਦਰ ਸਿੰਘ ਬਾਸਪੁਰੀਆ ਨੇ ਆਪਣੇ ਗੀਤ ਪੇਸ਼ ਕੀਤੇ ਤੇ ਸਭਾਂ ਵਿੱਚ ਹਾਜ਼ਰੀ ਲਵਾਈ।
ਕਵੀ ਦਰਬਾਰ ਵਿੱਚ ਸਰਵਸ੍ਰੀ ਦੇਵ ਦਰਦ, ਹਰਜਿੰਦਰ ਬੱਲ, ਅਜੀਤ ਕੰਵਲ, ਗੁਰਬਾਜ਼ ਬਾਜਵਾ, ਸੈਮੂਅਲ ਗਿੱਲ, ਸੁਲਤਾਨ ਭਾਰਤੀ, ਜਸਵੰਤ ਹਾਂਸ, ਵਰਗਿਸ ਸਲਾਮਤ, ਵਿਨੋਦ ਸ਼ਾਇਰ, ਰਜਨੀਸ਼ ਭੱਟੀ, ਚੰਨ ਚੰਨਬੋਲੇ ਵਾਲੀਆ, ਦੇਵਿੰਦਰ ਦੀਦਾਰ, ਸੰਧੂ ਬਟਾਲਵੀ, ਸੁਰਿੰਦਰ ਨਿਮਾਣਾ, ਬਲਵਿੰਦਰ ਗੰਭੀਰ, ਕੁਲਬੀਰ ਸੱਗੂ, ਉਮ ਪ੍ਰਕਾਸ਼ ਭਗਤ, ਸੁਲਤਾਨ ਭਾਰਤੀ, ਸੂਬਾ ਸਿੰਘ ਖਹਿਰਾ, ਗੁਰਪ੍ਰੀਤ ਰੰਗੀਲਪੁਰਾ, ਕੰਵਲਜੀਤ ਸਿੰਘ, ਜਗਰੂਪ ਸਿੰਘ, ਗੈੈਰੀ ਤੁੰਗ, ਸੈਰੀ ਕਲਸੀ, ਪ੍ਰਤਾਪ ਪਾਰਸ, ਰਵੀ ਕਾਹਲੋਂ, ਸੁਖਪ੍ਰੀਤ ਰੰਧਾਵਾ, ਗਿਆਨੀ ਸੰਪੂਰਨ ਸਿੰਘ, ਰਜ਼ਨੀਸ਼ ਭੱਟੀ, ਧੀਰਜ਼ ਸਰਮਾ, ਅਜੀਤ ਕਮਲ ਆਦਿ ਹਾਜ਼ਰ ਸਨ।ਬਲਵਿੰਦਰ ਪੱਖੋਕੇ ਨੇ ਮੰਚ ਦਾ ਸੰਚਾਲਨ ਬਾਖੂਬੀ ਨਾਲ ਨਿਭਾਇਆ।