ਮਜੀਠੀਆ ਤੇ ਬੁਲਾਰੀਆ ਵੰਡਣਗੇ ਹਾਈਟੈੱਕ ਸ਼ਨਾਖ਼ਤੀ ਕਾਰਡ – ਗਿੱਲ
ਭਰਤੀ ਮੁਹਿੰਮ ਦੀ ਸਫਲਤਾ ਨੇ ਕਾਂਗਰਸ ਸਮੇਤ ਤਮਾਮ ਵਿਰੋਧੀਆਂ ਦੇ ਸੁਪਨੇ ਕੀਤੇ ਚਕਨਾਚੂਰ

ਮਜੀਠਾ, 17 ਮਈ (ਪ.ਪ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਲਈ ਹਲਕਾ ਮਜੀਠਾ ਦੇ ਨੌਜਵਾਨਾਂ ਦੀ ਭਰਤੀ ਮੁਹਿੰਮ ਦਾ ਆਗਾਜ਼ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਸ: ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਵਿੱਚ ਮਿਤੀ 19 ਮਈ ਦਿਨ ਮੰਗਲਵਾਰ ਨੂੰ ਪਿੰਡ ਨਾਗ ਕਲਾਂ ਵਿਖੇ ਨੌਜਵਾਨਾਂ ਦੀ ਰਿਕਾਰਡ ਤੋੜ ਸ਼ਮੂਲੀਅਤ ਨਾਲ ਕੀਤਾ ਜਾਵੇਗਾ ਅਤੇ ਮੈਂਬਰਸ਼ਿਪ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਮੌਕੇ ‘ਤੇ ਹੀ ਹਾਈਟੈੱਕ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣਗੇ।
ਇਸ ਸੰਬੰਧੀ ਗੱਲਬਾਤ ਕਰਦਿਆਂ ਸ: ਮਜੀਠੀਆ ਦੇ ਸਿਆਸੀ ਸਲਾਹਕਾਰ ਸ: ਤਲਬੀਰ ਸਿੰਘ ਗਿੱਲ ਨੇ ਦੱਸਿਆ ਕਿ ਭਰਤੀ ਮੁਹਿੰਮ ਨੂੰ ਨੌਜਵਾਨ ਵਰਗ ਵੱਲੋਂ ਮਿਲ ਰਹੇ ਭਾਰੀ ਉਤਸ਼ਾਹ ਤੇ ਹੁੰਗਾਰੇ ਨੂੰ ਦੇਖਦਿਆਂ ਪਿੰਡ ਨਾਗ ਕਲਾਂ ਦੇ ਹੈਵਨ ਰਿਜ਼ੋਰਟਸ ਵਿਖੇ ਭਰਤੀ ਮੁਹਿੰਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸਫਲਤਾ ਨੇ ਯੂਥ ਨੂੰ ਗੁਮਰਾਹ ਕਰ ਕੇ ਉਹਨਾਂ ਰਾਹੀਂ ਆਪਣੀਆਂ ਰਾਜਸੀ ਅਕਾਂਖਿਆਵਾਂ ਦੀ ਪੂਰਤੀ ਦੇਖਣ ਵਾਲੇ ਕਾਂਗਰਸ ਸਮੇਤ ਤਮਾਮ ਵਿਰੋਧੀ ਪਾਰਟੀਆਂ ਦੇ ਸੁਪਨੇ ਚਕਨਾਚੂਰ ਕਰਦਿਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਸੂਝਵਾਨ ਨੌਜਵਾਨ ਪੀੜੀ ਨੇ ਉਹਨਾਂ ਦੇ ਹੱਕਾਂ ਪ੍ਰਤੀ ਸੰਜੀਦਗੀ ਦਿਖਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਹਮੇਸ਼ਾਂ ਸਾਥ ਦਿੱਤਾ ਹੈ ਅਤੇ ਪਾਰਟੀ ਦੀ ਹਰ ਜਿੱਤ ਵਿੱਚ ਯੂਥ ਵਰਗ ਦਾ ਅਹਿਮ ਰੋਲ ਰਿਹਾ ਹੋਣ ਕਾਰਨ ਅੱਜ ਸਰਕਾਰ ਅਤੇ ਸਰਕਾਰੀ ਅਦਾਰਿਆਂ ਵਿੱਚ ਨੁਮਾਇੰਦਗੀ ਪੱਖੋਂ ਯੂਥ ਦਾ ਵੱਡਾ ਬੋਲਬਾਲਾ ਹੈ। ਭਰਤੀ ਦੀ ਸਾਕਾਰਾਤਮਕਤਾ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਯੂਥ ਅਕਾਲੀ ਦਲ ਪਾਰਟੀ ਦੀ ਰੀਡ ਦੀ ਹੱਡੀ ਹੈ ਤੇ ਇਸ ਦੀ ਮਜ਼ਬੂਤੀ ਨਾਲ ਹੀ ਪਾਰਟੀ ਨੂੰ ਹੋਰ ਵਧੇਰੇ ਬਲ ਮਿਲੇਗਾ। ਸ: ਗਿੱਲ ਨੇ ਨੌਜਵਾਨਾਂ ਨੂੰ ਸਮੇਂ ਸਿਰ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ।
Punjab Post Daily Online Newspaper & Print Media