Monday, March 30, 2026

ਮਨੁੱਖੀ ਅਧਿਕਾਰ ਅਤੇ ਕਰਤੱਵ ਸਰਟੀਫਿਕੇਟ ਕੋਰਸ ਅਧੀਨ ਕੈਂਪ ਦਾ ਆਯੋਜਨ

PPN1905201502

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਨਜ਼ਦੀਕ ਪਿੰਡ ਗੁਰਥੜੀ ਵਿਖੇ ਮਨੁੱਖੀ ਅਧਿਕਾਰ ਅਤੇ ਕਰਤੱਵ ਸਰਟੀਫਿਕੇਟ ਕੋਰਸ ਅਧੀਨ ਇਕ ਕੈਂਪ ਦਾ ਆਯੋਜਿਨ ਕੀਤਾ ਗਿਆ, ਜੋ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਵਲੋਂ ਤਿੰਨ ਮਹੀਨੇ ਦੇ ਕੋਰਸ ਬਾਰੇ ਹੈ। ਜਿਸ ਦੀ ਅਗਵਾਈ ਡਾ: ਪੁਨੀਤ ਪਾਠਕ ਅਤੇ ਸਰਪੰਚ ਬੀਬੀ ਕਰਮਜੀਤ ਕੌਰ ਵਲੋਂ ਕੀਤੀ ਗਈ। ਇਸ ਕੈਂਪ ਵਿਚ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਹਰ ਉਮਰ ਦੇ ਵਰਗ ਦੇ ਔਰਤਾਂ ਅਤੇ ਮਰਦਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੈਡਮ ਅੰਜੂ ਗੁਪਤਾ ਵਲੋਂ ਸਿੱਖਿਆ ਅਧਿਕਾਰ, ਐਡਵੋਕੇਟ ਲਵਦੀਪ ਗੋਇਲ ਵਲੋਂ ਕਾਨੂੰਨੀ ਪੱਖਾਂ , ਰੁਿਪੰਦਰ ਸ਼ਰਮਾ ਵਲੋਂ ਔਰਤਾਂ ਦੇ ਅਧਿਕਾਰ, ਡਾ: ਹੰਸ ਰਾਜ ਅਰੋੜਾ ਵਲੋਂ ਖਪਤਕਾਰਾਂ ਦੇ ਅਧਿਕਾਰ ਅਤੇ ਹਰਬੰਸ ਲਾਲ ਵਲੋਂ ਬੁਜ਼ਰਗਾਂ ਦੇ ਅਧਿਕਾਰਾਂ ਉਪਰ ਸੰਖੇਪ ਜਿਹੇ ਭਾਸ਼ਣਾਂ ਰਾਹੀਂ ਲੋਕਾਂ ਨੂੰ ਜਾਗੂਰਕ ਕੀਤਾ ਗਿਆ।ਇਨ੍ਹਾਂ ਅਧਿਕਾਰਾਂ ਬਾਰੇ ਗਿਆਨ ਦੇਣ ਲਈ ਵੱਖ ਵੱਖ ਸਟਾਲਾਂ ਵਿਦਿਆਰਥੀਆਂ ਵਲੋਂ ਲਗਾਈਆਂ ਗਈਆਂ। ਲੋਕਾਂ ਵਿਚ ਖਾਸ਼ ਕਰਕੇ ਨੌਜਵਾਨਾਂ ਵਿਚ ਉਤਸ਼ਾਹ ਵੇਖਿਆ ਗਿਆ। ਕੈਂਪ ਵਿਚ ਸੱਭਿਆਚਾਰਕ ਨੈਤਿਕਤਾ ਅਤੇ ਦੇਸ਼ ਭਗਤੀ ਗਾਣਿਆਂ ਨਾਲ ਬੱਚਿਆਂ ਨੇ ਲੋਕਾਂ ਦਾ ਮਨੋਰਜੰਨ ਕੀਤਾ ਗਿਆ। ਇਹ ਕੈਂਪ ਯੂਨੀਵਰਸਿਟੀ ਦੇ ਵਿਦਿਆਰਥੀ ਮਨਦੀਪ ਸਿੰਘ ਪਿੰਡ ਨਿਵਾਸੀ ਨੇ ਡਾ: ਪੁਨੀਤ ਪਾਠਕ ਦੀ ਅਗਵਾਈ ਵਿਚ ਇਸ ਜਾਗਰੂਕਤਾ ਕੈਂਪ ਨੂੰ ਸਫ਼ਲਤਾ ਪੁਰਵਕ ਨੇਪਰੇ ਚਾੜ੍ਹਿਆ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply