Friday, October 2, 2026

ਬਲੱਡ ਬੈਂਕ ਸਟਾਫ਼ ਵਲੋਂ ਖੂਨਦਾਨੀਆਂ ਨਾਲ ਦੁਰਵਿਵਹਾਰ, ਸਿਵਲ ਸਰਜਨ ਵਲੋਂ ਜਾਂਚ ਦੇ ਆਦੇਸ਼

ਬਠਿੰਡਾ, 19 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਬਲੱਡ ਬੈਂਕ ਸਟਾਫ਼ ਵਲੋਂ ਖੂਨਦਾਨੀਆਂ ਅਤੇ ਖੂਨਦਾਨੀ ਸੰਸਥਾਵਾਂ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਵਿਚ ਪੰਜਾਬ ਸਟੇਟ ਬਲੰਡ ਟ੍ਰਾਂਸਫਊਜ਼ਨ ਕੌਸ਼ਲ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੀ ਤਰਫੋਂ ਸਿਵਲ ਸਰਜਨ ਬਠਿੰਡਾ ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਬਠਿੰਡਾ ਐਸੋਸੀਏਸ਼ਨ ਆਫ਼ ਐਨ.ਜੀ. ਓਜ਼ ਦੀ ਤਰਫੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਨੂੰ ਇਕ ਲਿਖ਼ਤੀ ਸ਼ਿਕਾਇਤ ਭੇਜੀ ਗਈ ਸੀ ਕਿ ਸਮਾਜ ਸੇਵੀ ਸੰਸਥਾਵਾਂ ਜੋ ਕਿ ਬੈਂਗੋ ਨਾਲ ਜੁੜੀ ਖੂਨਦਾਨੀ ਸੰਸਥਾਵਾਂ ਨਾਲ ਬਠਿੰਡਾ ਬਲੱਡ ਬੈਂਕ ਦੇ ਸਟਾਫ਼ ਵਲੋਂ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਾਥੀ ਵੈਲਫੇਅਰ ਸੁਸਾਇਟੀ ਦੇ ਖੂਨਦਾਨੀਆਂ ਅਤੇ ਅਹੁਦੇਦਾਰਾਂ ਦੇ ਨਾਲ ਬਲੱਡ ਬੈਂਕ ਸਟਾਫ਼ ਦੁਆਰਾ ਦੁਰਵਿਵਹਾਰ ਕੀਤਾ ਗਿਆ ਸੀ ਜਿਸ ਦੇ ਸਬੰਧੀ ਪਹਿਲਾ ਵੀ ਆਪਣੇ ਸਤਰ ‘ਤੇ ਉੱਚ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ। ਬੈਂਗੋ ਦੇ ਚੀਫ਼ ਕੋਆਰਡੀਨੇਟਰ ਰਮਨੀਕ ਵਾਲੀਆਂ ਨੇ ਦੱਸਿਆ ਕਿ ਸਰਕਾਰੀ ਬਲੱਡ ਬੈਂਕ ਸਟਾਫ਼ ਦੇ ਇਸ ਵਿਵਹਾਰ ਦੇ ਚਲਦੇ ਖੂਨਦਾਨੀ ਸੰਸਥਾਵਾਂ ਨੇ ਖੂਨਦਾਨ ਕਰਨ ਵਿਚ ਆਪਣੇ ਹੱਥ ਪਿਛੇ ਖਿੱਚਣੇ ਸ਼ੁਰੂ ਕਰ ਦਿੱਤੇ ਸਨ ਜਿਸ ਦੇ ਚਲਦੇ ਖੂਨਦਾਨੀ ਲਹਿਰ ਨੂੰ ਬਹੁਤ ਹੀ ਧੱਕਾ ਲੱਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਚਨਦੇ ਹੀ ਸਾਥੀ ਵੈਲਫੇਅਰ ਸੁਸਾਇਟੀ ਨੇ ਆਪਣਾ ਪੱਖ ਰੱਖਣ ਲਈ ਸਮੇਂ ਦੀ ਮੰਗ ਕੀਤੀ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply