Tuesday, March 31, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖਿਡਾਰਣ ਸਨਮਾਨਿਤ

ਅੰਮ੍ਰਿਤਸਰ, 19 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰੀਰਿਕ ਸਿਖਿਆ ਵਿਭਾਗ (ਅਧਿਆਪਨ) ਦੀ ਖਿਡਾਰਣ ਮਿਸ ਰਣਜੀਤਾ ਨੇ ਕਤਰ ਦੇਸ਼ ਵਿਖੇ ਬੀਤੇ ਦਿਨੀਂ ਹੋਈ ਸੀਨੀਅਰ ਜੁਡੋ ਚੈਂਪੀਅਨਸ਼ਿਪ ਵਿਚ ਇਸਤਰੀਆਂ ਦੇ ਵਰਗ ਦੀ ਪ੍ਰਤੀਨਿੱਧਤਾ ਕੀਤੀ ਹੈ।

              ਇਥੇ ਵਰਣਨਯੋਗ ਹੈ ਕਿ ਮਿਸ ਰਣਜੀਤਾ ਨੇ ਬੈਲਾਰੁਸ ਵਿਖੇ ਹੋਣ ਵਾਲੀ ਗਰੈਂਡ ਪਿਕਸ ਜੂਡੋ ਚੈਂਪੀਅਨਸ਼ਿਪ ਵਿਚ ਸੱਤਰ ਕਿੱਲੋ ਵਰਗ ਦਾ ਕੁਆਲੀਫਾਈਂਗ ਰਾਊਂਡ ਵੀ ਪਾਸ ਕਰਕੇ ਮਾਣ ਪ੍ਰਾਪਤ ਕੀਤਾ ਹੈ। ਇਸ ਤੋਂ ਪਹਿਲਾਂ ਇਨਾਂ੍ਹ ਨੇ ਕੇਰਲਾ ਵਿਖੇ ਹੋਈ ਰਾਸ਼ਟਰੀ ਖੇਡ ਵਿਚ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਹੋਈ ਆਲ ਇੰਡੀਆ ਇੰਟਰਵਰਸਿਟੀ ਜੂਡੋ (ਇਸਤਰੀਆਂ) ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕੀਤਾ ਅਤੇ ਹਰਿਦੁਆਰ ਹੋਈ ਸੀਨੀਅਰ ਰਾਸ਼ਟਰੀ ਜੂਡੋ ਇਸਤਰੀਆਂ ਦੇ ਮੁਕਾਬਲੇ ਵਿਚ ਕਾਂਸੀ ਮੈਡਲ ਨਾਲ ਨਿਵਾਜ਼ਿਆ। ਮਿਸ ਰਣਜੀਤਾ ਦੀਆਂ ਇਨ੍ਹਾਂ ਪ੍ਰਾਪਤੀਆਂ ਸਦਕਾ ਯੂਨੀਵਰਸਿਟੀ ਦੇ ਡੀਨ, ਵਿਦਿਆਰਥੀ ਭਲਾਈ, ਪ੍ਰੋ. ਅਮਰਜੀਤ ਸਿੰਘ ਸਿੱਧੂ ਵੱਲੋਂ ਇਕ ਵਿਸ਼ੇਸ਼ ਸਮਾਗਮ ਵਿਚ ਸਨਮਾਨਤ ਕੀਤਾ ਗਿਆ। ਇਸ ਮੌਕੇ ਖੇਡ ਡਿਪਟੀ ਡਾਇਰੈਕਟਰ ਤੇ ਮੁਖੀ, ਡਾ. ਐਚ.ਐਸ. ਰੰਧਾਵਾ ਤੋਂ ਇਲਾਵਾ ਸਰੀਰਿਕ ਸਿਖਿਆ ਵਿਭਾਗ (ਅਧਿਆਪਨ) ਦੇ ਮੁਖੀ, ਡਾ. ਸੁਖਦੇਵ ਸਿੰਘ, ਕੋਚ ਅਤੇ ਖਿਡਾਰੀ ਸ਼ਾਮਿਲ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply