Friday, April 24, 2026

ਮੰਤਰੀ ਜੋਸ਼ੀ ਨੇ ਕੀਤਾ ਰਤਨਾਵਲੀ ਲੇਨ ਦਾ ਦੌਰਾ

Anil Joshi Pic 1

ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਮਾਲ ਰੋਡ ਸਥਿਤ ਰਤਨਾਵਲੀ ਲੇਨ ਦਾ ਦੋਰਾ ਕਰਨ ਉਪਰੰਤਾ ਇਲਾਕੇ ਦੇ ਲੋਕਾਂ ਨਾਲ ਬੈਠਕ ਕਰਕੇ ਓਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੋਕੇ ਤੇ ਹੀ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਮੁਸ਼ਕਿਲਾਂ ਦਾ ਜਲਦ ਤੋ ਜਲਦ ਨਿਪਟਾਰਾ ਕਰਨ ਦੇ ਨਿਰਦੇਸ਼ ਦਿਤੇ।ਲੋਕਾਂ ਨੇ ਸਟ੍ਰੀਟ ਲਾਇਟ ਦੀ ਅਤੇ ਵਿਸ਼ੇਸ਼ ਤੌਰ ‘ਤੇ ਬਿਜਲੀ ਦੀ ਤੰਗੀ ਦੀ ਮੁਸ਼ਕਿਲ ਦੱਸਦਿਆਂ ਕਿਹਾ ਕਿ ਓਹਨਾ ਦੇ ਇਲਾਕੇ ਦੇ ਟਰਾਂਸਫਾਰਮਰ ਤੋਂ ਮਾਲ ਰੋਡ ਦੀਆਂ ਕਮਰਸ਼ੀਅਲ ਬਿਲਡਿੰਗਾਂ ਨੂੰ ਵੀ ਬੱਤੀ ਦੀ ਸਪਲਾਈ ਜਾਂਦੀ ਹੈ, ਜਿਸ ਨਾਲ ਇਹਨਾ ਬਿਲਡਿੰਗਾ ਵਿਚ ਬੱਤੀ ਦੀ ਖਪਤ ਵਧ ਹੋਣ ਕਰਕੇ ਇਸ ਇਲਾਕੇ ਦੇ ਰਿਹਾਇਸ਼ੀ ਲੋਕਾਂ ਨੂੰ ਤੰਗੀ ਆਂਦੀ ਹੈ ਅਤੇ ਵੋਲਟੇਜ ਬਹੁਤ ਵੱਧ ਘੱਟ ਹੁੰਦੀ ਰਹਿੰਦੀ ਹੈ।ਇਸ ‘ਤੇ ਸ਼੍ਰੀ ਜੋਸ਼ੀ ਨੇ ਬਿਜਲੀ ਵਿਭਾਗ ਦੇ ਅਧਿਕਾਰੀ ਨੂੰ ਇਸ ਰਤਨਾਵਲੀ ਲੇਨ ਵਿਚ ਪੈਂਦੇ ਘਰਾਂ ਲਈ ਵੱਖਰਾ ਟਰਾਂਸਫਾਰਮਰ ਲਗਾਉਣ ਅਤੇ ਜਿਥੇ ਸਟ੍ਰੀਟ ਲਾਈਟਾਂ ਦੀ ਜਰੂਰਤ ਹੈ, ਓਥੇ ਨਵੀਆਂ ਲਾਈਟਾਂ ਲਗਾਉਣ ਦੇ ਸੰਬੰਧਿਤ ਅਧਿਕਾਰੀ ਨੂੰ ਨਿਰਦੇਸ਼ ਦਿਤੇ।ਇਲਾਕਾ ਨਿਵਾਸਿਆਂ ਵਲੋਂ ਸ਼੍ਰੀ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਕੌਂਸਲਰ ਮਾਨਵ ਤਨੇਜਾ, ਗੁਰਵਿੰਦਰ ਸਿੰਘ ਸੰਤ, ਕਮਲ ਡਾਲਮੀਆ, ਸੁਖਬੀਰ ਸਿੰਘ ਜੋਲੀ, ਆਰ.ਡੀ. ਛਿੰਗਾਰੀ, ਸੁਧੀਰ ਵਡੇਰਾ, ਕਾਕੂ ਆਹੂਜਾ, ਪੰਕਜ ਖੰਨਾ, ਅਨੁਜ ਚਤੁਰਵੇਦੀ, ਰਾਜ ਕੁਮਾਰ, ਨਰਿੰਦਰਪਾਲ ਚੋਪੜਾ, ਹਰਿੰਦਰ ਸਿੰਘ ਦੂਆ ਆਦਿ ਹਾਜਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply