Monday, July 20, 2026

ਖਡੂਰ ਸਾਹਿਬ ਤੋਂ ਜੰਡਿਆਲਾ ਗੁਰੂ ਰਸਤੇ ਜਿਲਾ ਅੰਮ੍ਰਿਤਸਰ ‘ਚ ਦਾਖਲ ਹੋਈ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ

PPN2005201512

PPN2005201513

ਜੰਡਿਆਲਾ ਗੁਰੂ, 20 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਸਾਹਿਬਾਨ ਦੀਆਂ ਦੁਰਲੱਭ ਨਿਸ਼ਾਨੀਆਂ ਦੇ ਪੰਜਾਬ ਭਰ ਦੀਆਂ ਸੰਗਤਾਂ ਨੂੰ ਦਰਸ਼ਨ ਕਰਵਾ ਰਹੀ ਧਾਰਮਿਕ ਯਾਤਰਾ ਅੱਜ ਸ਼ਾਮ ਅੰਮ੍ਰਿਤਸਰ ਜਿਲ੍ਹੇ ਵਿਚ ਪ੍ਰਵੇਸ਼ ਕਰ ਗਈ। ਇਹ ਯਾਤਰਾ ਖਡੂਰ ਸਾਹਿਬ ਤੋਂ ਜੰਡਿਆਲਾ ਗੁਰੂ ਰਸਤੇ ਜ਼ਿਲ੍ਹੇ ਵਿਚ ਦਾਖਲ ਹੋਈ, ਜਿੱਥੇ ਪਿੰਡ ਧਾਰੜ ਵਿਖੇ ਇਲਾਕੇ ਦੀ ਸੰਗਤ ਵੱਲੋਂ ਦਰਸ਼ਨ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ।ਹਾਜ਼ਰ ਸੈਂਕੜੇ ਸੰਗਤਾਂ, ਜੋ ਸਵੇਰ ਤੋਂ ਹੀ ਗੁਰੂ ਸਾਹਿਬਾਨ ਦੀਆਂ ਪਵਿਤਰ ਯਾਦਾਂ ਦੀ ਉਡੀਕ ਵਿਚ ਬੈਠੀਆਂ ਸਨ, ਨੇ ਬੋਲੋ ਸੋ ਨਿਹਾਲ ਦੇ ਜੈਕਾਰਿਆਂ ਨਾਲ ਯਾਤਰਾ ਦਾ ਸਵਾਗਤ ਕੀਤਾ ਅਤੇ ਦਰਸ਼ਨ-ਦੀਦਾਰ ਕੀਤੇ।ਹਲਕਾ ਜੰਡਿਆਲਾ ਦੀ ਸੰਗਤ ਨੇ ਯਾਤਰਾ ਨਾਲ ਆਈ ਸੰਗਤ ਨੂੰ ਚਾਹ-ਪਾਣੀ ਛਕਾਇਆ।

            ਇਸ ਮੌਕੇ ਹਲਕਾ ਵਿਧਾਇਕ ਸ. ਬਲਜੀਤ ਸਿੰਘ ਜਲਾਲਉਸਮਾ, ਡਿਪਟੀ ਕ੍ਰਿਮਸ਼ਨਰ ਸ੍ਰੀ ਰਵੀ ਭਗਤ, ਡਿਪਟੀ ਕਮਿਸ਼ਨਰ ਤਰਨਤਾਰਨ ਬਲਵਿੰਦਰ ਸਿੰਘ ਧਾਰੀਵਾਲ, ਐਸ:ਐਸ:ਪੀ: ਅੰਮ੍ਰਿਤਸਰ ਜਸਦੀਪ ਸਿੰਘ, ਐਸ:ਐਸ:ਪੀਂ ਤਰਨਤਾਰਨ ਮਨਮੋਹਨ ਸ਼ਰਮਾ, ਸੰਤ ਬਾਬਾ ਪਰਮਾਨੰਦ, ਐਸ:ਡੀ:ਐਮ ਰੋਹਿਤ ਗੁਪਤਾ, ਐਸ:ਪੀ:ਡੀ ਮਨੋਹਰ ਲਾਲ, ਡੀ:ਐਸ:ਪੀ ਭਗਵੰਤ ਸਿੰਘ, ਡੀ:ਐਸ:ਪੀ: ਤਿਲਕ ਰਾਜ, ਡੀ:ਐਸ:ਪੀ: ਯੁਵਰਾਜ ਸਿੰਘ, ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ, ਅਲਵਿੰਦਰ ਪਾਲ ਸਿੰਘ ਪੱਖੋਕੇ, ਮਮਤਾ ਰਾਣੀ ਪ੍ਰਧਾਨ ਨਗਰ ਕੌਂਸਲ, ਈ:ਟੀ:ਓ ਹਰਭਜਨ ਸਿੰਘ ਅਤੇ ਲਖਬੀਰ ਸਿੰਘ, ਮੈਂਬਰ ਸ੍ਰੋਮਣੀ ਕਮੇਟੀ ਸ. ਅਮਰਜੀਤ ਸਿੰਘ ਬੰਡਾਲਾ, ਸਲਵਿੰਦਰ ਸਿੰਘ ਰਾਜੂ ਸਰਕਲ ਪ੍ਰਧਾਨ, ਰਣਧੀਰ ਸਿੰਘ ਮਲਹੋਤਰਾ, ਜਗਜੀਤ ਸਿੰਘ, ਗੁਰਦਿਆਲ ਸਿੰਘ ਧੀਰਕੋਟ, ਚੇਅਰਮੈਨ ਬਲਾਕ ਸੰਮਤੀ ਗੁਰਦਿਆਲ ਸਿੰਘ, ਗੁਰਮੀਤ ਸਿੰਘ ਖਹਿਰਾ, ਭੁਪਿੰਦਰ ਸਿੰਘ ਮਹਿਰਬਾਨਪੁਰਾ, ਸਰਬਜੀਤ ਸਿੰਘ ਜੰਡ, ਸੁਰਜੀਤ ਸਿੰਘ ਕੰਗ, ਸਰਪੰਚ ਮਨਜਿੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ। ਇਸ ਉੁਪਰੰਤ ਅੱਡਾ ਜੰਡਿਆਲਾ ਗੁਰੂ, ਸਰਾਂ, ਇੰਟਰਨੈਸ਼ਨਲ ਫਤਿਹ ਅਕੈਡਮੀ, ਪਿੰਡ ਮੱਲੀਆਂ, ਪਿੰਡ ਚੌਹਾਨ, ਖੇਲਾ ਅਤੇ ਨਰਾਇਣਗੜ੍ਹ ਦੀ ਸੰਗਤ ਵੱਲੋਂ ਮੇਹਰਬਾਨਪੁਰਾ ਵਿਖੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply