Tuesday, November 24, 2026

ਪਲੇਅ ਮੈਥਿਡ ਰਾਹੀਂ ਕੈਰੀਅਰ ਦੀ ਚੋਣ ਕਰਨ ਸਬੰਧੀ ਦਿ’ਤੀ ਜਾਣਕਾਰੀ

PPN2105201506
ਪ’ਟੀ, 21 ਮਈ (ਅਵਤਾਰ ਸਿੰਘ ਢਿ’ਲੋ, ਰਣਜੀਤ ਮਾਹਲਾ) – ਡੀ.ਜੀ.ਐਸ.ਈ. ਤੇ ਜ਼ਿਲਾ੍ਹ ਸਿੱਖਿਆ ਅਫਸਰ ਸੈਕੰਡਰੀ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ੍ਹ ਗਾਈਡੈਂਸ ਕੌਂਸਲਰ ਸ. ਗੁਰਸੇਵਕ ਸਿੰਘ ਪਨੂੰ ਨੇ ਅਚਨਚੇਤ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ , ਪੱਟੀ ਵਿਖੇ ਕੈਰੀਅਰ ਦਾ ਨਿਰੀਖਣ ਕੀਤਾ।ਜਿਸ ਵਿੱਚ ਜ਼ਿਲ੍ਹੇ ਵਿਚੋ ਸਭ ਤੋ ਵੱਧ ਕੰਮ ਕੈਰੀਅਰ ਪ੍ਰਤੀ ਕਰਵਾਇਆ ਗਿਆ।ਕੈਰੀਅਰ ਨਾਲ ਸਬੰਧਿਤ ਬੋਲੀਆਂ, ਫੋਟੋਆਂ ਸਮੇਤ ਬਾਹਰਲੀ ਦੀਵਾਰ ਤੇ ਨਜਰ ਆਈਆਂ। ਸਕੂਲ ਅੰਦਰ ਦਸਵੀਂ ਅਤੇ ਬਾਰ੍ਹਵੀਂ ਤੋ ਬਾਅਦ ਕਰਵਾਏ ਜਾਦੇ ਕੋਰਸ ਬਰਾਂਡੇ ਅੰਦਰ ਲਿਖੇ ਹੋਏ ਮਿਲੇ, ਜੋ ਕਿ ਹਰ ਬੱਚੇ ਨੂੰ ਕੋਰਸਾਂ ਨੂੰ ਜਾਨਣ ਲਈ ਪ੍ਰਭਾਵਿਤ ਕਰ ਰਹੇ ਸਨ।ਇਸ ਸਮੇਂ ਬੱਚਿਆਂ ਦੇ ਭਰੇ ਇੱਕਠ ਨੂੰ ਪ੍ਰਿੰਸੀਪਲ ਸ਼੍ਰੀ ਮੁਕੇਸ਼ ਚੰਦਰ ਜੋਸ਼ੀ ਨੇ ਸੰਬੋਧਨ ਕਰਦਿਆਂ ਕਿਹਾ, ਸਹੀ ਕੈਰੀਅਰ ਚੁਨਣ ਤੋ ਬਿਨ੍ਹਾਂ ਕੋਈ ਵੀ ਬੱਚਾ ਅਜੋਕੇ ਯੁੱਗ ਵਿੱਚ ਵਿਕਾਸ ਨਹੀਂ ਕਰ ਸਕਦਾ। ਕੈਰੀਅਰ ਇੰਚਾਰਜ਼ ਸ. ਉਜੱਲਦੀਦਾਰ ਸਿੰਘ ਨੇ ਕਿਹਾ ਕਿ ਵਿਸ਼ਿਆਂ ਦੀ ਚੋਣ ਕਰਨਾ ਅਤੇ ਰੂਚੀ ਅਨੁਸਾਰ ਵਿਸ਼ੇ ਲੈਣੇ ਛੇਵੀਂ ਜਮਾਤ ਤੋ ਹੀ ਮਾਂੁਬਾਪ ਲਈ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ, ਤਾਂ ਜੋ ਆਰਥਿਕ ਤੌਰ ਤੇ ਲੜਕੀਆਂ ਦੂਸਰਿਆਂ ਤੇ ਨਿਰਭਰ ਨਾਂ ਰਹਿਣ।ਸਵਿੰਦਰ ਕੌਰ ਨੇ ਕਿਹਾ ਕਿ ਨਵੇ ਵੋਕੇਸ਼ਨਲ ਦੇ ਸ਼ੁਰੂ ਕੀਤੇ ਕੋਰਸ ਬੱਚਿਆਂ ਲਈ ਬਹੁਤ ਹੀ ਲਾਹੇਵੰਦ ਹੋਣਗੇ।ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਟੀਫ਼ਿਕੇਟ ਦੇ ਨਾਲੁਨਾਲ ਐਨ.ਸੀ.ਵੀ.ਟੀ. ਦਾ ਸਰਟੀਫ਼ਿਕੇਟ ਵੀ ਹਾਸਲ ਕਰ ਸਕਣਗੇ।ਇਸ ਸਮੇਂ ਸਮੂਹ ਸਟਾਫ ਹਾਜਰ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply