
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਗੁੱਡਵਿਲ ਸੋੋਸਾਇਟੀ ਬਠਿੰਡਾ ਨੇ ਆਪਣੇ ਸਮਾਜ ਸੇਵਾ ਦੇ 365 ਵੇਂ ਦੌਰਾਨ ਹਰ ਸਾਲ ਦੀ ਤਰ੍ਹਾਂ ਰੇਲਵੇ ਦੇ ਪਲੇਟ ਫਾਰਮ ਨੰ: 5 ਤੇ ਪਾਣੀ ਦੀ ਸੇਵਾ ਸ਼ੁਰੂ ਕੀਤੀ।ਸੁਸਾਇਟੀ ਪਿਛਲੇ 12 ਵਰ੍ਹਿਆਂ ਤੋਂ ਪਾਣੀ ਵਾਲੇ ਪਾਣੀ ਦੀ ਮੁਫ਼ਤ ਸੇਵਾ ਰੇਲਵੇ ਸਟੇਸ਼ਨ ‘ਤੇ ਕਰ ਰਹੀ ਹੈ। ਇਹ ਸੇਵਾ ਵਾਸਤੇ ਰੇਲਵੇ ਅਧਿਕਾਰੀਆਂ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਜੋ ਕਿ ਲੇਟ ਮਿਲਣ ਕਰਕੇ ਪਾਣੀ ਦੀ ਸੇਵਾ ਲੇਟ ਸ਼ੁਰੂ ਕਰ ਰਹੀ ਹੈ।ਜਦ ਕਿ ਇਹ ਸੇਵਾ ਇੱਕ ਮਈ ਤੋਂ ਹਮੇਸ਼ਾ ਸ਼ੁਰੂ ਹੋ ਜਾਂਦੀ ਹੈ।ਸੁਸਾਇਟੀ ਹਰ ਸਾਲ ਮਈ ਤੋਂ 30 ਸਿਤੰਬਰ ਤੱਕ ਮੁਫ਼ਤ ਪਾਣੀ ਰੇਲਵੇ ਸਟੇਸ਼ਨ ਤੇ ਪਾਣੀ ਦੀ ਸੇਵਾ ਸ਼ੁਰੂ ਕਰਕੇ ਮਨ੍ਹਾਉਂਦੇ ਹਨ।ਅਨੁਰਾਗ ਗਰਗ ਨੇ ਰੇਲਵੇ ਦੇ ਪਲੇਟ ਫਾਰਮ ਨੰ: 5 ‘ਤੇ ਕੇਕੇ ਕੱਟਕੇ ਆਪਣਾ ਜਨਮ ਦਿਨ ਮਨ੍ਹਾਇਆ ਅਤੇ ਪਾਣੀ ਦੀ ਸੇਵਾ ਲਈ 5100 ਰੁ: ਦਾਨ ਵੀਂ ਦਿੱਤੇ।ਕੇਕ ਅਤੇ ਲੱਡੂ ਰੇਲਵੇ ਸਟੇਸ਼ਨ ਮੌਜੂਦ ਯਾਤਰੀਆਂ ਨੂੰ ਵੰਡੇ ਗਏ। ਇਸ ਕੰਮ ਵਿਚ ਵਿਜੇ ਬਰੇਜਾ ਪ੍ਰਧਾਨ , ਕੇ ਆਰ, ਜਿੰਦਲ, ਜੇ.ਸੀ ਸਿੰਗਲਾ, ਜਤਿੰਦਰ ਖੱਟੜ ਐਡਵੋਕੇਟ, ਵਿਜੈ ਗੋਇਲ ਬਰਫ ਵਾਲਿਆਂ ਨੇ ਹਰ ਸਾਲ ਦੀ ਤਰ੍ਹਾਂ ਸੁਸਾਇਟੀ ਨੂੰ ਦੋ ਬਲਾਕ ਬਰਫ਼ ਦੇ ਦੇਣ ਦਾ ਵਾਅਦਾ ਕੀਤਾ।
Punjab Post Daily Online Newspaper & Print Media