Saturday, August 8, 2026

ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਕੀਤਾ ਆਰ.ਓ ਭੇਂਟ

PPN2105201514

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਰਕਾਰੀ ਮਿਡਲ ਸਕੂਲ ਚਣਾਰਥਲ ਵਿੱਖੇ ਦਾਨੀ ਸੱਜਣਾਂ ਦੁਆਰਾ ਬੱਚਿਆ ਨੂੰ ਸਾਫ਼ ਪਾਣੀ ਮੁਹਾਇਆ ਕਰਾਉਣ ਲਈ ਇੱਕ ਆਰ.ਓ ਸਿਸਟਮ ਭੇਂਟ ਕੀਤਾ ਗਿਆ। ਜਾਣਕਾਰੀ ਅਨੁੂਸਾਰ ਮਾਸਟਰ ਭੁਪਿੰਦਰ ਸਿੰਘ ਚਣਾਰਨਥ, ਪਵਿੱਤਰ ਸਿੰਘ ਐਸਡੀਓ ਵੱਲੋਂ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰਖੱਦੇ ਹੋਏ ਸਕੂਲ ਵਿੱਚ ਆਰ.ਓ ਸਿਸਟਮ ਲਗਵਾਇਆ ਗਿਆ। ਮਾਸਟਰ ਭੁਪਿੰਦਰ ਸਿੰਘ ਨੇ ਬੱਚਿਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਦੇ ਸਮਂੇ ਵਿੱਚ ਸਕੂਲ ਵਿੱਚ ਆਰ.ਓ ਸਿਸਟਮ ਇਕ ਬੇਹੱਦ ਜ਼ਰੂਰੀ ਉਪਕਰਨ ਬਣ ਗਿਆ ਹੈ। ਕਿਉਕਿ ਰਸਾਇਨ ਕਾਰਨ ਪਾਣੀ ਬਹੁਤ ਜਿਆਦਾ ਪ੍ਰਦੁਸ਼ਿਤ ਹੋ ਚੁੱਕਾ ਹੈ। ਜਿਸ ਕਾਰਨ ਕਈ ਪ੍ਰਕਾਰ ਦੀ ਬਿਮਾਰਿਆਂ ਸਰੀਰ ਵਿੱਚ ਪਣਪ ਰਹੀਆਂ ਹਨ।ਪਵਿੱਤਰ ਸਿੰਘ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਪਾਣੀ ਮਨੁੱਖ ਲਈ ਇਕ ਬੇਹੱਦ ਜਰੁਰੀ ਤੱਤਵ ਹੈ ਮਾਨਵ ਸ਼ਰੀਰ ਲਈ।ਇਸ ਲਈ ਇਸ ਦਾ ਸਾਫ਼-ਸੁਥਰਾਂ ਹੋਣਾ ਬਹੁਤ ਜ਼ਰੂਰੀ ਹੈ।ਇਨ੍ਹਾਂ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਆਰ.ਓ ਸਿਸਟਮ ਸਕੂਲ ਨੂੰ ਭੇਂਟ ਕੀਤਾ ਗਿਆ ਹੈ।

             ਇਸ ਮੌਕੇ ਸਕੂਲ ਐਸ.ਐਮ. ਸੀ ਦੇ ਚੇਅਰਮੈਨ ਗੁਰਦੀਪ ਸਿੰਘ, ਸਾਬਕਾ ਸਰਪੰਚ ਮੇਹਰ ਸਿੰਘ ਅਤੇ ਹੈਡ ਮਾਸਟਰ ਰਾਧੇ ਸ਼ਿਆਮ ਸ਼ਰਮਾ, ਮਾਸਟਰ ਬਲਵਿੰਦਰ ਸਿੰਘ, ਮਾਸਟਰ ਨਰਿੰਦਰ ਸਿੰਘ, ਮੈਡਮ ਰਾਜਵਿੰਦਰਜੀਤ ਕੌਰ ਮੌਕੇ ਦੇ ਮੌਜੂਦ ਸਨ।ਅਖ਼ਿਰ ਵਿੱਚ ਹੈਡ ਮਾਸਟਰ ਨੇ ਮਾਸਟਰ ਭੁਪਿੰਦਰ ਸਿੰਘ ਚਣਾਰਥਲ, ਪਵਿੱਤਰ ਸਿੰਘ, ਐਸਡੀਓ ਦਾ ਉਨ੍ਹਾਂ ਦੇ ਇਸ ਨੇਕ ਕੰਮ ਲਈ ਧੰਨਵਾਦ ਕੀਤਾ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply