Sunday, April 19, 2026

ਹੋਣਹਾਰ ਬੱਚਿਆਂ ਦਾ ਸਕੂਲੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ

ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਦੇ +2 ਜਮਾਤ ਦੇ ਹੋਣਹਾਰ ਵਿਦਿਆਰਥੀ ਆਪਣਾ,ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਹੋਏ ਸਕੂਲ ਦੇ ਆਰਟਸ ਅਤੇ ਸਾਇੰਸ ਗਰੁੱਪਾਂ ਵਿੱਚੋਂ ਗੁਰਿੰਦਰ ਸਿੰਘ/ਸੁਖਬੀਰ ਸਿੰਘ 88.7%,ਪਰਵਿੰਦਰ ਸਿੰਘ/ਚਮਕੌਰ ਸਿੰਘ 87.1, ਜਸਮਨਦੀਪ ਸਿੰਘ/ਸੁਰਿੰਦਰ ਸਿੰਘ 86.7%, ਨਵਜੋਤ ਸਿੰਘ/ਜਗਰੂਪ ਸਿੰਘ 89.3%, ਸੰਦੀਪ ਕੌਰ/ਪਰਕਾਸ਼ ਸਿੰਘ 88.7%, ਸਹਿਜਪਾਲ ਸਿੰਘ ਗਿੱਲ/ਨਰਿੰਦਰਪਾਲ ਸਿੰਘ ਗਿੱਲ 86% ਨੇ ਕ੍ਰਮਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਦੇ ਹੋਏ ਗਰੁੱਪ ਦੇ ਪ੍ਰਧਾਨ ਸ: ਰਜਿੰਦਰ ਸਿੰਘ ਸਿੱਧੂ, ਸ:ਨਿਰਮਲ ਸਿੰਘ ਸਿੱਧੂ (ਕੋਰਸਪੋਂਡੈਂਟ/ਮੈਨੇਜਰ), ਮਾਸਟਰ ਹਰਮੰਦਰ ਸਿੰਘ ਸਿੱਧੂ, ਸ: ਰਜਿੰਦਰ ਸਿੰਘ ਮਾਨ, ਸਕੂਲ ਦੇ ਪ੍ਰਿੰਸੀਪਲ ਸ: ਦਿਲਬਾਗ ਸਿੰਘ ਤਲਵਾੜ, ਵਾਇਸ ਪ੍ਰਿੰਸੀਪਲ ਮੈਡਮ ਸ਼ਿੰਦਰਪਾਲ ਕੌਰ, ਸ: ਜਗਤਾਰ ਸਿੰਘ (ਕੰਟ੍ਰੋਲਰ ਪ੍ਰੀਖਿਆਵਾਂ) ਵੱਲੋਂ ਤਮਗੇ ਹਾਸਿਲ ਕਰਕੇ ਮਾਨ ਪ੍ਰਾਪਤ ਕੀਤਾ ਅਤੇ ਆਉੇਣ ਵਾਲੇ ਸਮੇਂ ਲਈ ਅਗਲੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿੱਤੀ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply