Friday, August 14, 2026

ਛੇਹਰਟਾ ਪਹੁੰਚਣ ‘ਤੇ ਦਰਸ਼ਨ ਯਾਤਰਾ ਦਾ ਕਰਾਂਗੇ ਨਿੱਘਾ ਸਵਾਗਤ – ਮਾਨ, ਘਈ

Ghai - Maan

ਛੇਹਰਟਾ, 22 ਮਈ (ਨੋਬਲ) – ਗੁਰੂ ਸਾਹਿਬਾਨ ਦੀਆਂ ਇਤਿਹਾਸਕ ਨਿਸ਼ਾਨੀਆਂ ਦੀ ‘ਦਰਸ਼ਨ ਯਾਤਰਾ’ ਦਾ ਹਲਕਾ ਛੇਹਰਟਾ ਵਿੱਚ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਛੇਹਰਟਾ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਛੇਹਰਟਾ ਦੇ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਸੀਨੀ: ਮੀਤ ਪ੍ਰਧਾਨ ਤਰਲੋਚਨ ਸਿੰਘ ਘਈ ਨੇ ਦੱਸਿਆ ਕਿ ਹਲਕਾ ਛੇਹਰਟਾ ਦੀਆਂ ਸੰਗਤਾਂ ਵਿਚ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਇਸ ਮੌਕੇ ਅਵਤਾਰ ਸਿੰਘ ਮਾਨ ਸਰਕਲ ਪ੍ਰਧਾਨ, ਦਿਲਬਾਗ ਸਿੰਘ ਵਡਾਲੀ ਮੈਂਬਰ ਵਰਕਿੰਗ ਕਮੇਟੀ, ਤਰਲੋਚਨ ਸਿੰਘ ਘਈ ਸੀਨੀਅਰ ਮੀਤ ਪ੍ਰਧਾਨ, ਨਿਸ਼ਾਨ ਸਿੰਘ ਡੇਅਰੀਵਾਲਾ, ਗੁਰਦੇਵ ਸਿੰਘ ਆੜ੍ਹਤੀ, ਬਲਕਾਰ ਸਿੰਘ ਮਟੀਆ, ਜਸਪਾਲ ਸਿੰਘ ਕੋਟ ਖ਼ਾਲਸਾ ਚਾਰੇ ਸਰਕਲ ਪ੍ਰਧਾਨ, ਕੈਪਟਨ ਕੁਲਵਿੰਦਰ ਸਿੰਘ, ਹਰਜਿੰਦਰ ਸਿੰਘ, ਨਰਿੰਜਨ ਸਿੰਘ, ਬਲਕਾਰ ਸਿੰਘ, ਗੁਰਪ੍ਰੀਤ ਸਿੰਘ ਵਡਾਲੀ, ਲਖਵਿੰਦਰ ਸਿੰਘ ਬਾਬਾ, ਡਾ: ਰਘਵੀਰ ਕੋਰ, ਗੁਰਦੇਵ ਸਿੰਘ ਆਦਿ ਮੌਜੂਦ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply