Saturday, September 26, 2026

ਅਕਾਲੀ ਦਲ ਨੇ ਹਮੇਸ਼ਾ ਉਦਮੀ ਨੋਜਵਾਨਾਂ ਨੂੰ ਉਚ ਅਹੁੱਦੇ ਦਿੱਤੇ -ਵਡਾਲੀ, ਮਾਨੋਚਾਹਲ

ਯੂਥ ਅਕਾਲੀ ਦਲ ਦੇ ਨੋਜਵਾਨਾਂ ਵਲੋ ਛੀਨਾ, ਸਮਰਾ ਤੇ ਵਡਾਲੀ ਦਾ ਸਨਮਾਨ

PPN2205201515

ਛੇਹਰਟਾ, 22 ਮਈ (ਨੋਬਲ) – ਛੇਹਰਟਾ ਵਿੱਖੇ ਇਕ ਸਨਮਾਨ ਸਮਾਗਮ ਅਯੋਜਿਤ ਕਰਕੇ ਹਲਕਾ ਖਡੂਰ ਸਾਹਿਬ ਦੇ ਸੀਨੀਅਰ ਯੂਥ ਅਕਾਲੀ ਆਗੂ ਯਾਦਵਿੰਦਰ ਸਿੰਘ ਮਾਨੋਚਾਹਲ, ਯੂਥ ਅਕਾਲੀ ਦਲ ਦੇ ਸਰਕਲ ਗੋਇੰਦਵਾਲ ਦੇ ਪ੍ਰਧਾਨ ਪਰਮਬੀਰ ਸਿੰਘ ਪੰਮ ਤੇ ਜਿਲਾ ਤਰਨਤਾਰਨ ਦੇ ਸੰਬਧਤ ਯੂਥ ਅਕਾਲੀ ਦਲ ਦੇ ਆਹੁਦੇਦਾਰਾਂ ਨੇ ਐਸ.ਓ.ਆਈ ਮਾਝਾ ਜੋਨ ਦੇ ਪ੍ਰਧਾਨ ਗੁਰਸ਼ਰਨ ਸਿੰਘ ਛੀਨਾ ਨੂੰ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਟ ਬੋਰਡ ਤੇ ਉਨਾਂ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਯੂਥ ਅਕਾਲੀ ਦਲ ਦੇ ਕੋਮੀ ਸਕੱਤਰ ਸ. ਗੁਰਪ੍ਰੀਤ ਸਿੰਘ ਵਡਾਲੀ ਅਤੇ ਸੀਨੀਅਰ ਯੂਥ ਅਕਾਲੀ ਆਗੂ ਸ. ਲਖਦੀਪ ਸਿੰਘ ਮਾੜੀਮੇਘਾ ਨੂੰ ਸਨਮਾਨਿਤ ਕੀਤਾ।ਨੋਜਵਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆ ਵਡਾਲੀ ਤੇ ਮਾਨੋਚਾਹਲ ਨੇ ਕਿਹਾ ਕਿ ਅਕਾਲੀ ਦਲ ਦੇ ਹਮੇਸ਼ਾ ਹੀ ਛੀਨਾ ਵਰਗੇ ਉਦਮੀ ਨੋਜਵਾਨਾ ਨੂੰ ਉਚ ਅਹੁੱਦੇ ਦੇ ਕੇ ਨਵਾਜਿਆ। ਇਸ ਮੋਕੇ ਬਾਜ ਸਿੰਘ ਜਗਦੇਵ ਕਲਾ, ਸੱਜਣ ਸਿੰਘ ਸੰਤੂਨੰਗਲ, ਸ਼ਮਸੇਰ ਸਿੰਘ ਕਾਲੀਆ ਸੁਰਸਿੰਘ, ਸਰਬਜੀਤ ਸਿੰਘ ਭੁੱਲਰ, ਮਨੀਪਾਲ ਸਿੰਘ ਮਾਹਲ, ਪ੍ਰਭਜੋਤ ਸਿੰਘ ਮਿੱਠੂ, ਵਰਿਆਮ ਸਿੰਘ ਹੁੰਦਲ, ਸ਼ਿਵਰਾਜ ਸਿੰਘ ਭੀਲੋਵਾਲ, ਅਜੇਪਾਲ ਸਿੰਘ ਮਾਹਲ, ਸਤਬੀਰ ਸਿੰਘ ਮਾਣੋਚਾਹਲ, ਐਡਵੋਕੇਟ ਪਾਹੁਲ ਗਿੱਲ ਪਲਾਸੋਰ, ਮਨਜੋਤ ਸਿੰਘ ਸਾਹੀਫਾਰਮ, ਕਵਲ ਸੰਧੂ ਝਬਾਲ, ਜਗਰੂਪ ਸਿੰਘ ਜੇਪੀ, ਸੁਪਰੀਤ ਕਪੂਰ, ਜੋਬਨ ਹੁੰਦਲ, ਸੋਰਵਦੀਪ ਸਿੰਘ ਮਾਣੋਚਾਹਲ, ਮਨਿੰਦਰ ਸਿੰਘ ਹੁੰਦਲ, ਕਵਲਬੀਰ ਸਿੰਘ ਪਨੂੰ ਮੌਜੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply