Monday, February 2, 2026

ਸ਼ੇਰਾ ਅਤੇ ਰਾਹੀ ਦੁਆਰਾ ਦਰਸ਼ਨ ਯਾਤਰਾ ਦਾ ਅੰਮ੍ਰਿਤਸਰ ਪਹੁੰਚਣ ਤੇ ਨਿੱਘਾ ਸਵਾਗਤ

PPN2205201518

PPN2205201519

ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਗੁਰੂ ਸਾਹਿਬ ਦੀਆਂ ਪਾਵਨ ਇਤਿਹਾਸਕ ਨਿਸ਼ਾਨੀਆਂ ਲੈ ਕੇ ਅੰਮ੍ਰਿਤਸਰ ਪਹੁੰਚੀ ਦਰਸ਼ਨ ਯਾਤਰਾ ਦਾ ਵਾਰਡ ਨੰ: 32 ਦੇ ਸਮਸ਼ੇਰ ਸਿੰਘ ਸ਼ੇਰਾ ਅਤੇ ਵਾਰਡ ਨੰ: 31 ਦੇ ਕੌਂਸਲਰ ਸ: ਭੁਪਿੰਦਰ ਸਿੰਘ ਰਾਹੀ ਦੁਆਰਾ ਸੰਗਤਾਂ ਦੇ ਸਹਿਯੋਗ ਨਾਲ ਨਿੱਘਾ ਸਵਾਗਤ ਕੀਤਾ ਗਿਆ। ਦਰਸ਼ਨ ਯਾਤਰਾ ਦੇ ਸਵਾਗਤ ਲਈ ਆਤਿਸ਼ਬਾਜੀ ਕੀਤੀ ਗਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ।ਦਰਸ਼ਨ ਯਾਤਰਾ ਅਤੇ ਹੋਰ ਇਕੱਤਰ ਹੋਈਆਂ ਸੰਗਤਾਂ ਲਈ ਠੰਡੇ-ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਏ ਗਏ।
ਇਸ ਮੌਕੇ ਸਮਸ਼ੇਰ ਸਿੰਘ ਸ਼ੇਰਾ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ, ਕੌਂਸਲਰ ਭੁਪਿੰਦਰ ਸਿੰਘ ਰਾਹੀ, ਨਵਪ੍ਰੀਤ ਸਿੰਘ ਰਾਹੀ, ਗੁਰਪ੍ਰਤਾਪ ਸਿੰਘ ਮਿੰਟੂ, ਬਿਕਰਮ ਸਿੰਘ ਕਲੇਰ, ਬਲਵੀਰ ਸਿੰਘ ਧਾਰਮਿਕ ਕਮੇਟੀ ਵਾਰਡ ਨੰ: 32, ਰਣਜੀਤ ਸਿੰਘ ਪ੍ਰਧਾਨ ਵਾਰਡ ਪ੍ਰਧਾਨ ਵਾਰਡ ਨੰ: 31, ਕੁਲਦੀਪ ਸਿੰਘ ਸੰਧੂ, ਸਵਰਨ ਸਿੰਘ, ਗੁਰਦੇਵ ਸਿੰਘ ਗਿੱਲ, ਹਰਭਜਨ ਸਿੰਘ ਪ੍ਰਧਾਨ ਵਾਰਡ ਨੰ: 32, ਕਰਨੈਲ ਸਿੰਘ ਬਾਠ, ਗੁਰਦਿਆਲ ਸਿੰਘ, ਅਮੋਲਕ ਸਿੰਘ, ਬਲਬੀਰ ਸਿੰਘ ਖਾਲਸਾ, ਸੁਖਵਿੰਦਰ ਸਿੰਘ ਯੂ.ਐਸ.ਏ., ਕੁਲਦੀਪ ਸਿੰਘ, ਧਰਮਿੰਦਰ ਸਿੰਘ, ਗੁਰਮੀਤ ਸਿੰਘ, ਲਖਵਿੰਦਰ ਸਿੰਘ ਪ੍ਰਧਾਨ ਵਾਰਡ ਨੰ: ੩੨, ਜਤਿੰਦਰ ਸਿੰਘ ਵਸੀਕਾ, ਗੁਰਮੁੱਖ ਸਿੰਘ, ਦਵਿੰਦਰ ਸਿੰਘ ਠੇਕੇਦਾਰ, ਸੁਖਦੇਵ ਸਿੰਘ, ਹਰੀ ਸਿੰਘ, ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ, ਕਰਨਪਾਲ ਸਿੰਘ, ਗੁਰਬਖਸ਼ ਸਿੰਘ, ਸਵਿੰਦਰ ਸਿੰਘ ਤਰਸਿੱਕਾ ਸੀਨੀ: ਮੀਤ ਪ੍ਰਧਾਨ ਸ਼ਹਿਰੀ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ ਬਿੱਟਾ, ਸ਼ਿੰਗਾਰਾ ਸਿੰਘ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਧਨੀ, ਜਗਜੀਤ ਸਿੰਘ, ਜਗਮੀਤ ਸਿੰਘ, ਮਾਸਟਰ ਗੁਰਮੀਤ ਸਿੰਘ ਠੇਕੇਦਾਰ, ਗੁਰਮੀਤ ਸਿੰਘ, ਬਲਵਿੰਦਰ ਸਿੰਘ ਪਨੇਸਰ, ਸੁੱਚਾ ਸਿੰਘ, ਭੁਪਿੰਦਰ ਸਿੰਘ, ਸੁਖਬੀਰ ਸਿੰਘ, ਰਣਜੀਤ ਸਿੰਘ, ਦੀਦਾਰ ਸਿੰਘ, ਵਿਰਸਾ ਸਿੰਘ, ਧਰਮਵੀਰ ਸਿੰਘ, ਸਾਗਰ, ਸਤਨਾਮ ਸਿੰਘ, ਜੋਗਾ ਸਿੰਘ, ਕੰਵਲਜੀਤ ਸਿੰਘ, ਲਖਵਿੰਦਰ ਸਿੰਘ, ਸਰਤਾਜ ਸਿੰਘ, ਸਤਨਾਮ ਸਿੰਘ ਫਰੀ ਇੰਡੀਆ, ਅਮਰਜੀਤ ਸਿੰਘ, ਗੁਰਜੀਤ ਸਿੰਘ ਸੋਖੀ, ਸਤਨਾਮ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਮਾਸਟਰ ਜਗਦੀਸ਼ ਸਿੰਘ, ਸੁਰਿੰਦਰ ਸਿੰਘ, ਬਿੱਟੂ, ਗੁਰਇੰਦਰਪਾਲ ਸਿੰਘ, ਅਮਰੀਕ ਸਿੰਘ, ਂਸ਼ਨਪ੍ਰੀਤ ਸਿੰਘ, ਗੁਰਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply