
ਅੰਮ੍ਰਿਤਸਰ, 22 ਮਈ (ਗੁਰਚਰਨ ਸਿੰਘ) – ਪਟਿਆਲਾ ਤੋਂ ਚੱਲੀ ਗੁਰੂ ਸਾਹਿਬਾਨ ਨਾਲ ਸਬੰਧਤ ਨਿਸ਼ਾਨੀਆਂ ਦੀ ‘ਦਰਸ਼ਨ ਯਾਤਰਾ’ ਦਾ ਅੰਮ੍ਰਿਤਸਰ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਮੈਂਬਰ ਸ: ਹਰਜਾਪ ਸਿੰਘ ਸੁਲਤਾਨਵਿੰਡ ਦੀ ਅਗਵਾਈ ‘ਚ ਪੰਜਾਬ ਯੂਥ ਫੋਰਮ ਦੇ ਕੌਮੀ ਪ੍ਰਧਾਨ ਅਤੇ ਵਾਰਡ ਨੰ: ੩੪ ਦੇ ਕੌਂਸਲਰ ਸ: ਜਸਕੀਰਤ ਸਿੰਘ ਸੁਲਾਨਵਿੰਡ ਵੱਲੋਂ ਆਪਣੇ ਸਾਥੀਆਂ ਸਮੇਤ 100 ਫੁੱਟੀ ਰੋਡ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਹੀ ਇਕੱਤਰ ਹੋਈਆਂ ਇਲਾਕੇ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ, ਜਿੰਨਾਂ ਨੇੇ ਪਾਵਨ ਸ਼ਸ਼ਤਰਾਂ ਦੇ ਦਰਸ਼ਨ ਕਰਕੇ ਜੀਵਨ ਸਫਲਾ ਕੀਤਾ।ਸੰਗਤਾਂ ਦੀ ਸੇਵਾ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਇਥੇ ਸਫਾਈ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਗਿਆ ਅਤੇ ਯੂਥ ਫੋਰਮ ਦੇ ਨੌਜਵਾਨ ਡਿਪੋਜਏਬਲ ਗਲਾਸ ਤੇ ਡੂਨੇ ਸੰਭਾਲਣ ਲਈ ਹੱਥਾਂ ਵਿੱਚ ਪਲਾਸਟਿਕ ਦੇ ਵੱਡੇ-ਵੱਡੇ ਲਿਫਾਫੇ ਲੈ ਕੇ ਖੜੇ ਰਹੇ ਤਾਂ ਕਿ ਛਬੀਲ ਦਾ ਜਲ ਛਕਣ ਅਤੇ ਹੋਰ ਪ੍ਰਸਾਦ ਛੱਕ ਕੇ ਕੋਈ ਵੀ ਵਿਅਕਤੀ ਗਲਾਸ ਤੇ ਡੂਨੇ ਇਧਰ ਉਧਰ ਨਾ ਸੁੱਟੇ।
ਇਸ ਮੌਕੇ ਸੰਗਤਾਂ ਦੀ ਸੇਵਾ ਕਰ ਰਹੇ ਨੋਜਵਾਨਾਂ ਵਿੱਚ ਚਰਨਜੀਤ ਸਿੰਘ ਬੱਬਾ, ਲਖਵਿੰਦਰ ਸਿੰਘ ਵਾਰਡ ਪ੍ਰਧਾਨ, ਹੈਪੀ ਪਨੇਸਰ, ਸਰਬਜੀਤ ਭਾਗੋਵਾਲੀਆ, ਅਮਨਬੀਰ ਸਿੰਘ, ਅਜਮੇਰ ਸਿੰਘ ਸੰਧੂ, ਸੁਖਚੈਨ ਸਿੰਘ, ਗੁਰਮੁੱਖ ਸਿੰਘ ਬਿੱਟੂ, ਤਜਿੰਦਰ ਸਿੰਘ ਸੋਨੂੰ, ਬਲਬੀਰ ਸਿੰਘ ਬੀਰਾ, ਜਸਪਾਲ ਸਿੰਘ ਵਿਰਦੀ, ਹਰਜਿੰਦਰ ਸਿੰਘ ਰਾਜਾ, ਬਲਬੀਰ ਸਿੰਘ ਟਿੰਕੂ, ਰਣਜੀਤ ਸਿੰਘ, ਅਰਜਿੰਦਰ ਸਿੰਘ ਪ੍ਰਧਾਨ ਵਾਰਡ ਨੰ: 34, ਗਗਨਦੀਪ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ ਆਦਿ ਸ਼ਾਮਲ ਸਨ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media