Friday, July 3, 2026

ਜਾਟ ਮਹਾਂ ਸਭਾ ਨੇ ਸਾੜਿਆ ਪੰਜਾਬ ਸਰਕਾਰ ਦਾ ਪੁੱਤਲਾ

PPN2405201503

ਅੰਮ੍ਰਿਤਸਰ, 24 ਮਈ (ਗੁਰਚਰਨ ਸਿੰਘ) – ਆਲ ਇੰਡਿਆ ਜਾਟ ਮਹਾ ਸਭਾ ਜਿਲ਼ਾ ਅੰਮ੍ਰਿਤਸਰ ਦੀ ਇਕਾਈ ਵਲੋਂ ਜਿਲ਼ਾਂ੍ਹ ਪ੍ਰਧਾਨ ਭੁਪਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਅੱਜ ਕਚਿਹਰੀ ਚੋਂਕ ਵਿਖੇ ਪਜਾਬ ਸਰਕਾਰ ਵੱਲੋਂ ਲੋਕਾਂ ‘ਤੇ 1600 ਕਰੋੜ ਰੁਪਏ ਦੇ ਪਾਏ ਬੋਝ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦਾ ਪੁੱਤਲਾ ਸਾੜਿਆ ਗਿਆ ਅਤੇ ਜਾਟ ਮਹਾ ਸਭਾ ਦੇ ਮੈਂਬਰਾਂ ਵਲੋਂ ਰੋਸ ਮੁਜ਼ਾਹਰਾ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਾ ਕੀਤੀ। ਇਸ ਮੌਕੇ ਬੋਲਦਿਆ ਭੁਪਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਜਾਬ ਸਰਕਾਰ ਕਿਸਾਨਾਂ ਦੇ ਲਈ ਨਾ ਤਾਂ ਕੇਂਦਰ ਦੇ ਵਿਚ ਅਵਾਜ਼ ਉਠਾ ਰਹੀ ਅਤੇ ਨਾ ਹੀ ਆਪਣੇ ਵੱਲੋਂ ਕੋਈ ਸਹੂਲਤ ਦੇਣ ਦੇ ਲਈ ਤਿਆਰ ਹੈ ਜਦਕਿ ਹੁਣ ਸਮਾਂ ਬਿਜਾਈ ਦਾ ਹੈ ਉਲਟਾ ਸਰਕਾਰ ਨੇ ਬਿਜਲੀ ਅਤੇ ਪੈਟੋਲੀਅਮ ਪਦਾਰਥਾਂ ‘ਤੇ ਰੇਟ ਵਧਾ ਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਵਿਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾ ਤਾਂ ਕਿਸਾਨਾਂ ਨੂੰ ਮੁਆਵਜਾ ਦਿਵਾ ਸਕੀ ਅਤੇ ਨਾ ਹੀ ਫਸਲਾਂ ਮੰਡੀਆਂ ਵਿਚ ਚੁੱਕਾ ਸਕੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਦਰਾਂ ਵਿਚ ਵਾਧੇ ਦੇ ਕਾਰਨ ਘਰਾਂ ਦੇ ਬਜਟ ਪ੍ਰਭਾਵਿਤ ਹੋ ਜਾਣਗੇ ਅਤੇ ਇਸ ਨਾਲ ਆਮ ਆਦਮੀ ਦਾ ਕੰਚੂਮਰ ਨਿਕਲ ਜਾਵੇਗਾ। ਇਸ ਮੌਕੇ ਸੂਬਾਈ ਜਰਨਲ ਸਕੱਤਰ ਮਹਾਂਵੀਰ ਸਿੰਘ ਗਿੱਲ, ਸੰਨੀ ਸੰਧੂ, ਜੁਗਰਾਜ ਸਿੰਘ ਢਿਲੋਂ, ਸੰਦੀਪ ਸਿੰਘ ਵਾਹਲਾ ਅਤੇ ਹਰਵਿੰਦਰ ਸਿੰਘ ਸਾਂਘਣਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੇ ਕਰੀਬੀ ਅਤੇ ਚਹੇਤੇ ਖੰਡ ਮਿਲ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਲਈ ਖੰਡ ਤੇ 11 ਫੀਸਦੀ ਵਾਧੂ ਐਂਟਰੀ ਟੈਕਸ ਲਗਾ ਕੇ ਪੰਜਾਬ ਵਾਸੀਆਂ ਦਾ ਗਲਾ ਘੁਟਿਆ ਹੈ। ਇਸ ਮੌਕੇ ਸੱਗੜ ਸਿੰਘ ਗਿੱਲ ਖਜਾਨਚੀ ਜਿਲਾ ਅੰਮ੍ਰਿਤਸਰ, ਚੰਦ ਸਿੰਘ ਭਕਨਾ, ਬਲਵਿੰਦਰ ਸਿੰਘ ਰਾਜੂ ਸਾਬਕਾ ਸਰਪੰਚ, ਜਗਜੀਤ ਸਿੰਘ ਸ਼ਾਹ, ਦਲਜੀਤ ਸਿੰਘ ਬੁੰਡਾਲਾ, ਅਵਤਾਰ ਸਿੰਘ ਬੁੰਡਾਲਾ, ਬਲਕਾਰ ਸਿੰਘ, ਭੋਲਾ ਸਿੰਘ ਬੁੱਤ, ਟੀਟੂ ਸਿੰਘ ਨਵਾ ਪਿੰਡ, ਲਖਬੀਰ ਸਿੰਘ ਗਿੱਲ ਹਲਕਾ ਉਤਰੀ, ਗਾਂਧੀ ਸਿੰਘ ਨਵਾਂ ਪਿੰਡ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਜਾਟ ਮਹਾ ਸਭਾ ਦੇ ਮੈਂਬਰ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply