Tuesday, July 14, 2026

ਸੰਤ ਕਬੀਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਧੂਮ ਮਚਾਈ

PPN2505201503

ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸੀ.ਬੀ.ਐਸ ਦੇ 10+2 ਦੇ ਨਤੀਜਿਆਂ ਵਿਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਚੰਗੇ ਨੰਬਰ ਲੈ ਕੇ ਧੁਮ ਮਚਾਈ । ਨਾਨ ਮੈਡੀਕਲ ਜਮਾਤ ਵਿਚ 83 ਬੱਚਿਆਂ ਵਿੱਚੋਂ ਕੁਸਮ ਭੱਟੀ ਨੇ 94.6 ਪ੍ਰਤੀਸ਼ਤ, ਅਸ਼ਵਰ ਗਰਗ ਨੇ 91.8ਪ੍ਰਤੀਸ਼ਤ, ਭੂਮਿਕਾ ਸਿੰਗਲਾ ਨੇ 87.2 ਪ੍ਰਤੀਸ਼ਤ ਅਤੇ ਅਨੁਭਵ ਸਿੰਗਲਾ ਨੇ 84.8 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।ਇਸ ਦੇ ਨਾਲ ਹੀ ਮੈਡੀਕਲ ਵਿਦਿਆਰਥੀਆਂ ਵਿਚੋਂ ਵੀਰੇਨ ਰਾਏ ਨੇ 92.8 ਪ੍ਰਤੀਸ਼ਤ, ਅਮੀਸ਼ਾ ਗੁਪਤਾ ਨੇ 92.2 ਪ੍ਰਤੀਸ਼ਤ, ਅਸੀਮ ਗੋਇਲ ਨੇ88.6 ਪ੍ਰਤੀਸ਼ਤ ਅਤੇ ਸੁਨਇਨਾ ਗੁਪਤਾ ਵਲੋਂ 85 ਅੰਕ ਪ੍ਰਾਪਤ ਕੀਤੇ ਅਤੇ ਇਨ੍ਹਾਂ ਤੋਂ ਇਲਾਵਾ 80 ਪ੍ਰਤੀਸ਼ਤ ਨੰਬਰ ਲੈਣ ਵਾਲੇ 25 ਪ੍ਰਤੀਸ਼ਤ ਵਿਦਿਆਰਥੀ ਹਨ ਜਿਸ ਨਾਲ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ।ਆਰਟਸ ਅਤੇ ਕਾਮਰਸ ਸਟਰੀਮ ਦਾ ਨਤੀਜਾ ਵੀ ਸ਼ਾਨਦਾਰ ਰਿਹਾ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਅੰਜੂ ਡੋਗਰਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਉਜਵਲ ਭਵਿੱਖ ਦ ਕਾਮਨਾ ਵੀ ਕੀਤੀ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply