Saturday, September 26, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ13 ਬੱਚਿਆਂ ਨੇ ਸਾਇੰਸ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ

PPN2505201502

ਬਠਿੰਡਾ, 25 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦਾ ਪਹਿਲਾ ਸੀਨੀਅਰ ਸਕੈਡੰਰੀ ਜਮਾਤ 2014/15 ਦਾ ਨਤੀਜਾ ਘੋਸ਼ਿਤ ਕੀਤਾ ਗਿਆ, ਜੋ ਕਿ ਵਧੀਆਂ ਰਿਹਾ। ਇਸ ਜਮਾਤ ਵਿਚ 13 ਬੱਚਿਆਂ ਨੇ ਸਾਇੰਸ ਵਿਚੋਂ ਪਹਿਲੀ ਪੁਜ਼ੀਸ਼ਨ ਵਿੱਚ ਅੰਕ ਪ੍ਰਾਪਤ ਕੀਤੇ।ਜਿਨ੍ਹਾਂ ਵਿਚੋਂ 4 ਬੱਚਿਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਲਏ। ਸੁਮਨਪ੍ਰੀਤ ਕੌਰ ਨੇ 82.4 ਪ੍ਰਤੀਸ਼ਤ ਅੰਤਲੈ ਕੇ ਸਕੂਲ ਵਿਚੋਂ ਪਹਿਲਾ ਸਥਾਨ, ਕਿਰਨਜੋਤ ਕੌਰ ਜੋ ਕਿ ਤਲਵੰਡੀ ਸਾਬੋ ਦੇ ਨਜ਼ਦੀਕ ਪਿੰਡ ਢੀਂਗੜ ਦੀ ਨੇ 82.2ਪ੍ਰਤੀਸ਼ਤ ਅਤੇ ਜਸਪ੍ਰੀਤ ਕੌਰ ਅਤੇ ਮੋਹਿਤ ਸਿੰਘ ਰਾਣਾ ਨੇ 81 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ।ਕਾਮਰਸ ਵਿਸ਼ੇ ਵਾਲਿਆਂ 26 ਬੱਚਿਆਂ ਵਿਚੋਂ 15 ਬੱਚਿਆਂ ਨੇ ਪ੍ਰਹਿਲੀ ਪੁਜੀਸ਼ਨ ਪ੍ਰਾਪਤ ਕੀਤੀ।ਸਕੂਲ ਦੀ ਹੋਣਹਾਰ ਵਿਦਿਆਰਥਣਾਂ ਨੇ 89.4 ਪ੍ਰਤੀਸ਼ਤ ਨੰਬਰ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਇਨ੍ਹਾਂ ਤੋਂ ਇਲਾਵਾ ਮੁੰਡਿਆਂ ਨੇ ਵੀ ਬਾਜ਼ੀ ਮਾਰਦਿਆਂ ਹਰਦੀਪ ਸਿੰਘ ਬਰਾੜ ਨੇ 84.6 ਪ੍ਰਤੀਸ਼ਤ ਅਤੇ ਇੰਦਰਜੀਤ ਸਿੰਘ ਨੇ 83 ਪ੍ਰਤੀਸ਼ਤ ਅੰਕ ਲੈ ਕੇ ਮੁੰਡਿਆਂ ਨੂੰ ਨਿਰਾਸ਼ ਨਹੀ ਹੋਣ ਦਿੱਤਾ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply