
ਬਟਾਲਾ, 30 ਮਈ (ਨਰਿੰਦਰ ਬਰਨਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਬੀਤੇ ਦਿਨੀ ਐਲਾਨੇ ਗਏ ਬੋਰਡ ਦੇ ਦਸਵੀ ਦੇ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌਸਿਰਾਮੱਝਾ ਸਿੰਘ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪ੍ਰਿੰਸੀਪਲ ਸ੍ਰੀ ਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਸਕੂਲ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ ਹੈ।ਇਸ ਨਤੀਜੇ ਵਿੱਚ ਪਹਿਲੀ ਪੁਜੀਸ਼ਨ ਨਿਮਰਤਾ ਕੌਰ, ਦੂਜੀ ਪੁਜ਼ੀਸ਼ਨ ਮਨਪ੍ਰੀਤ ਰਾਜ ਅਤੇ ਤੀਸਰਾ ਸਥਾਨ ਸ਼ਰਨਜੀਤ ਕੌਰ ਨੇ ਹਾਸ਼ਿਲ ਕੀਤਾ ਹੈ।
Punjab Post Daily Online Newspaper & Print Media