Tuesday, September 29, 2026

ਪੀ. ਟੀ. ਆਈ ਸਿਕੰਦਰਜੀਤ ਸਿੰਘ ਸੈਣੀ ਸੇਵਾ ਮੁਕਤ

PPN3005201504

ਬਟਾਲਾ, 30 ਮਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿੱਚ ਖੇਡਾਂ ਵਿੱਚ ਦਿਲਚਸਪੀ ਲੈਣ ਤੇ ਵਿਦਿਆਰਥੀਆਂ ਵਿੱਚ ਖੇਡਾਂ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕਰਨ ਵਾਲੇ ਸ੍ਰੀ ਸਿਕੰਦਰਜੀਤ ਸਿੰਘ ਆਪਣੀ ੫੮ ਸਾਲ ਦੀ ਬੇਦਾਗ ਸੇਵਾ ਕਰਨ ਤੋ ਬਾਅਦ ਸੇਵਾ ਮੁਕਤ ਹੋ ਗਏ ਹਨ।ਸਰਕਾਰੀ ਮਿਡਲ ਸਕੂਲ ਜੋਗੀ ਚੀਮਾਂ (ਗੁਰਦਾਸਪੁਰ) ਤੋ ਸੇਵਾ ਸ਼ੁਰੂ ਕੀਤੀ  ਤੇ ਫਿਰ ਸਰਕਾਰੀ ਮਿਡਲ ਸਕੂਲ ਠੀਕਰੀਵਾਲ ਵਿਖੇ ਪੀ ਟੀ ਆਈ ਦੀ ਅਸਾਮੀ ਤੇ ਤਾਇਨਾਤ ਸਨ।ਵਿਦਾਇਗੀ ਪਾਰਟੀ ਸਮਾਰੋਹ ਦੌਰਾਨ ਵਿਦਿਆਰਥੀਆਂ ਵੱਲੋਂ ਗਿੱਧਾਂ ਭੰਗੜਾ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਵਿਭਾਗ ਦੇ ਵੱਖ ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾ ਵਿੱਚ ਸ੍ਰੀ ਲਖਵਿੰਦਰ ਸਿੰਘ ਕਾਲਾ ਬਾਲਾ, ਸ੍ਰੀ ਭੋਲਾ ਸਿੰਘ, ਬਲਵਿੰਦਰ ਪਾਲ, ਹੈਪੀ, ਮੁਖ ਅਧਿਆਪਕਾ ਗੋਪੀ ਰੰਜਨ, ਲਕਛਮੀ, ਜਸਪਾਲ ਸਿੰਘ, ਹਰਦਿਆਲ ਸਿੰਘ ਬਲੱਗਣ, ਨਵਦੀਪ ਸਿੰਘ ਬਲੱਗਣ, ਰਜਿੰਦਰ ਸਿੰਘ ਸੰਕਰਪੁਰਾ, ਇਕਬਾਲ ਸਿੰਘ ਤੋਂ ਇਲਾਵਾ ਗ੍ਰਾਮ ਪੰਚਾਇਤ ਠੀਕਰੀਵਾਲ ਦੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਬਰ ਹਾਜ਼ਰ ਸਨ।ਇਸ ਮੌਕੇ ਸ੍ਰੀ ਸਿਕੰਦਰਜੀਤ ਸਿੰਘ ਵੱਲੋ ਸਰਕਾਰੀ ਹਾਈ  ਸਕੂਲ ਜੋਗੀ  ਚੀਮਾਂ ਦੀ ਇਮਾਰਤ ਵਾਸਤੇ 10,000 ਰੂਪੈ ਦੀ ਰਾਸ਼ੀ ਭੇਟ ਕੀਤੀ।ਉਨਾਂ ਠੀਕਰੀਵਾਲ ਸਕੂਲ ਦੀ ਇਮਾਰਤ ਵਾਸਤੇ ਵੀ ਦਾਨ ਕੀਤਾ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply