Saturday, September 19, 2026

ਸਮਾਰਟ ਕਿਡਸ ਪਲੇਅ ਵੇ ਸਕੂਲ ‘ਚ ਸਮਰ ਕੈਂਪ ਸ਼ੁਰੂ – ਸ੍ਰੀਮਤੀ ਸਾਹਨੀ ਨੇ ਕੀਤਾ ਉਦਘਾਟਨ

PPN0106201504ਬਠਿੰਡਾ, 1 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸਮਾਰਟ ਕਿਡਸ ਪਲੇਅ ਵੇ ਪਰਸਰਾਮ ਨਗਰ ਬਠਿੰਡਾ ਵਿਖੇ ਅੱਜ ਸਮਰ ਕੈਂਪ ਆਰੰਭ ਹੋਇਆ। ਮੈਤਰੀ ਐਜੂਕੇਸ਼ਨਲ ਸੁਸਾਇਟੀ ਨੇ ਇਸ ਸਮਰ ਕੈਂਪ ਨੂੰ ਸਪਾਂਸਰ ਕੀਤਾ। ਸਮਰ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਵਰਿੰਦਰਜੀਤ ਸਾਹਨੀ ਨੇ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਇਸ ਸਮਰ ਕੈਂਪ ਦਾ ਉਨ੍ਹਾਂ ਦੀ ਜਿੰਦਗੀ ਵਿਚ ਬਹੁਤ ਮਹੱਤਵ ਹੈ।ਉਨ੍ਹਾਂ ਨੇ ਦੱਸਿਆ ਕਿ ਇਸ ਕੈਂਪ ਨਾਲ ਬੱਚੇ ਕਈ ਤਰ੍ਹਾਂ ਦੇ ਆਰਟ ਸਿੱਖਦੇ ਹਨ ਅਤੇ ਇਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ। ਬੱਚਿਆਂ ਨੂੰ ਅੱਗੇ ਵਧ ਕੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ। ਇਸ ਕੈਂਪ ਵਿਚ ਸ਼੍ਰੀਮਤੀ ਸਾਹਨੀ ਦੇ ਨਾਲ ਸ੍ਰੀਮਤੀ ਸੁਖਜੀਤ ਕੌਰ ਅਤੇ ਸ੍ਰੀਮਤੀ ਸੁਸ਼ੀਲਾ ਨੇ ਬੱਚਿਆਂ ਨਾਲ ਗੱਲਬਾਤ ਕੀਤੀ। ਸਮਾਰਟ ਕਿਡਸ ਦੇ ਡਾਇਰੈਕਟਰ ਰਾਜੇਸ਼ ਪ੍ਰਭਾਕਰ ਨੇ ਕਿਹਾ ਕਿ ਇਹ ਉਨ੍ਹਾਂ ਦਾ ਦੂਜਾ ਸਮਰ ਕੈਂਪ ਹੈ।ਜਿਸ ਵਿਚ ਬੱਚਿਆਂ ਨੇ ਕਾਫੀ ਉਤਸ਼ਾਹ ਨਾਲ ਭਾਗ ਲਿਆ ਹੈ।ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਬੱਚਿਆਂ ਨੂੰ ਰੋਜ਼ਾਨਾ ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਹਰ ਰੋਜ਼ ਹੋਣ ਵਾਲੇ ਅਲੱਗ ਅਲੱਗ ਪ੍ਰੋਗਰਾਮਾਂ ਵਿਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ।ਉਨ੍ਹਾਂ ਨੇ ਵਿਸੇਸ਼ ਤੌਰ ਤੇ ਮੈਤਰੀ ਐਜੂਕੇਸ਼ਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਕੈਂਪ ਨੂੰ ਸਪਾਸਰ ਕੀਤਾ। ਕੈਂਪ ਵਿਚ ਸ੍ਰੀ ਕੋਮਲ, ਅੰਜੂ ਬਾਲਾ, ਮਨੀਸ਼ਾ ਸ਼ਰਮਾਂ, ਸੀਮਾ ਸ਼ਰਮਾਂ, ਅਤੇ ਰਾਹਿਲ ਪ੍ਰਭਾਕਰ ਨੇ ਬੱਚਿਆਂ ਨੂੰ ਵੱਖ ਵੱਖ ਐਕਟੀਵਿਟੀਜ਼ ਕਰਵਾਈਆਂ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply