Wednesday, March 18, 2026

ਮੰਤਰੀ ਜੋਸ਼ੀ ਨੇ ਸੁਣੀਆਂ ਅਕਸ਼ਤ ਐਨਕਲੇਵ ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ

PPN0206201509

ਅੰਮ੍ਰਿਤਸਰ, 2 ਜੂਨ ( ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰ?ਡ ਨੰਬਰ 6 ਸਥਿਤ ਅਕਸ਼ਤ ਐਨਕਲੇਵ ਦਾ ਦੋਰਾ ਕਰਕੇ ਸਥਾਨਕ ਲੋਕਾਂ ਕੋਲੋ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪਤਾ ਕੀਤਾ । ਇਸ ਦੋਰਾਨ ਅਕਸ਼ਤ ਏਨਕਲੇਵ ਦੇ ਨਿਵਾਸਿਆਂ ਨਾਲ ਬੈਠਕ ਵੀ ਕੀਤੀ ਗਈ ਜਿਸ ਦੋਰਾਨ ਇਲਾਕਾ ਨਿਵਾਸਿਆਂ ਨੇ ਸ਼੍ਰੀ ਜੋਸ਼ੀ ਨੂੰ ਇਸ ਇਲਾਕੇ ਵਿਚ ਸੜ੍ਹਕਾਂ ਦੀ ਖਸਤਾ ਹਾਲਤ ਅਤੇ ਰਾਤ ਨੂੰ ਹਨੇਰੇ ਦੀ ਸਮਸਿਆ ਬਾਰੇ ਦਸਿਆ । ਇਲਾਕਾ ਨਿਵਾਸਿਆਂ ਨੇ ਇਹ ਵੀ ਦਸਿਆ ਕੁਝ ਤਕਨੀਕੀ ਕਾਰਨਾ ਕਰਕੇ ਇਸ ਕਲੋਨੀ ਦੇ ਵਿਕਾਸ ਕੰਮ ਕਾਫੀ ਸਮੇ ਤੋਂ ਅਧੂਰੇ ਹਨ ਇਸ ਲਈ ਓਹਨਾਂ ਨੇ ਸ਼੍ਰੀ ਜੋਸ਼ੀ ਨੂੰ ਬੇਨਤੀ ਕੀਤੀ ਕਿ ਓਹ ਇਹਨਾਂ ਲੰਬੇ ਸਮੇ ਤੋ ਅਧੂਰੇ ਪਏ ਵਿਕਾਸ ਕੰਮਾਂ ਨੂੰ ਕਰਵਾਉਣ । ਸ਼੍ਰੀ ਜੋਸ਼ੀ ਨੇ ਇਲਾਕਾ ਨਿਵਾਸਿਆਂ ਦੀਆਂ ਮੁਸ਼ਕਿਲਾਂ ਸੁਨਣ ਉਪਰੰਤ ਮੋਕੇ ਤੇ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਪੂਰੀ ਕਲੋਨੀ ਵਿਚ ਸੜ੍ਹਕ ਬਣਾਉਣ ਦੇ, ਪੁਰਾਣੀਆਂ ਸਟ੍ਰੀਟ ਲਾਈਟਾਂ ਠੀਕ ਕਰਵਾ ਕੇ ਅਤੇ ਜਿਥੇ ਜਿਥੇ ਜਰੂਰਤ ਹੈ ਓਥੇ ਨਵੀਆਂ ਲਾਈਟਾਂ ਲਗਾਉਣ, ਸੜ੍ਹਕ ਦੇ ਨਾਲ ਉਘੀਆਂ ਝਾੜ੍ਹੀਆਂ ਅਤੇ ਹੋਰ ਗੰਦਗੀ ਨੂੰ ਸਾਫ਼ ਕਰਵਾ ਕੇ ਓਹ ਜਗਹ ਪੱਕੀ ਕਰਾਉਣ ਦੇ ਨਿਰਦੇਸ਼ ਦਿਤੇ । ਇਸ ਦੋਰਾਨ ਇਲਾਕਾ ਨਿਵਾਸਿਆਂ ਨੇ ਸ਼੍ਰੀ ਜੋਸ਼ੀ ਦਾ ਧੰਨਵਾਦ ਕੀਤਾ ਅਤੇ ਓਹਨਾਂ ਨੂੰ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ ।
ਇਸ ਮੋਕੇ ਤੇ ਜਸਮੀਤ ਸਿੰਘ ਸੋਢੀ, ਜਸਪ੍ਰੀਤ ਸਿੰਘ ਅਰੋੜਾ, ਗੁਰਪ੍ਰੀਤ ਸਿੰਘ ਸੋਢੀ, ਸੁਮੀਤ ਸੋਢੀ, ਹਰਜੀਤ ਸਿੰਘ, ਅਸ਼ੋਕ ਸ਼ਰਮਾ, ਸੁਰਿੰਦਰ ਸਹਿਗਲ, ਮਦਨ ਮਹਿਰਾ, ਕਪਿਲ ਅਰੋੜਾ, ਰਵੀ ਕਪੂਰ, ਰਾਹੁਲ ਸੂਰੀ, ਡਾ. ਰਾਜ ਕੁਮਾਰ, ਅਸ਼ੋਕ ਖੰਨਾ, ਪੁਲਿਸ ਚੋੰਕੀ ਇੰਚਾਰਜ ਨਿਸ਼ਾਨ ਸਿੰਘ, ਰਾਜੀਵ ਸੇਖੜੀ, ਪ੍ਰਦੀਪ ਜੈਸਵਾਲ, ਰਾਜੀਵ ਵਾਂਸਲ ਆਦਿ ਹਾਜਰ ਸਨ ?

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply