
ਖਾਲੜਾ/ਭਿਖੀਵਿੰਡ, 2 ਜੂਨ (ਰਣਬੀਰ ਸਿੰਘ ਗੋਲਣ, ਲਖਵਿੰਦਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਕਸਬਾ ਖਾਲੜਾ ਵਿੱਚ ਉਸ ਸਮੇਂ ਖੁਸ਼ੀ ਦਾ ਮਹੌਲ ਬਣ ਗਿਆ ਜਦ ਇਥੋਂ ਦੇ ਵਸਨੀਕ ਅਕਾਸ਼ ਸ਼ਰਮਾ ਪੁੱਤਰ ਸਰਬਜੀਤ ਰਾਏ ਨੇ ਗੁਰੂ ਨਾਨਕ ਦੇਵ ਡੀ.ਏ.ਵੀ ਪਬਿਿਲਕ ਸਕੂਲ ਭਿਖੀਵਿੰਡ ‘ਚੋਂ ਸੀ.ਬੀ.ਐਸ.ਈ 2 ਦੀ ਪ੍ਰੀਖਿਆ ਵਿਚੋਂ 93.4 ਫੀਸਦੀ ਅੰਕ ਲੈ ਕੇ ਸਕੂਲ ‘ਚ ਪਹਿਲਾ ਤੇ ਜਿਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ।ਅਕਾਸ਼ ਸ਼ਰਮਾ ਦੀ ਇਸ ਪ੍ਰਾਪਤੀ ‘ਤੇ ਉਸ ਦੇ ਪਰਿਵਾਰ ਵਲੋਂ ਲੱਡੂ ਵੰਡ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।
ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਅੱਵਲ ਆਏ ਵਿਦਿਆਰਥੀ ਅਕਾਸ਼ ਸ਼ਰਮਾ ਦਾ ਲੱਡੂਆਂ ਨਾਲ ਮੂਂੰਹ ਮਿੱਠਾ ਕਰਵਾ ਕੇ ਅਸ਼ੀਰਵਾਦ ਦਿੱਤਾ।ਉਨਾਂ ਦੱਸਿਆ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਅਕਾਸ਼ ਸ਼ਰਮਾ ਨੇ ਸਕੂਲ ਵਿੱਚ ਪਹਿਲਾ ਅਤੇ ਤਰਨ ਤਾਰਨ ਜਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕਰਕੇ ਖਾਲੜਾ ਕਸਬੇ ਅਤੇ ਆਪਣੇ ਸਕੂਲ਼ ਦਾ ਨਾਮ ਰੋਸ਼ਨ ਕੀਤਾ ਹੈ ।ਇਸ ਮੌਕੇ ਵਿਕਰਮ ਕੁਮਾਰ ਇੰਚਾਰਜ, ਸਕੂਲ ਟੀਚਰ, ਵਿਦਿਆਰਥੀ ਅਤੇ ਅਕਾਸ਼ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media