Friday, March 6, 2026

ਸਾਂਤੀ ਦੇਵੀ ਆਰੀਆ ਮਹਿਲਾ ਕਾਲਜ਼ ਦੀਨਾਨਗਰ ਵਿਖੇ ਕੈਰੀਅਰ ਤੇ ਗਾਈਡੈਂਸ ਕੌਸਲਿੰਗ

ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਭਾਰਤ ਭੂਸ਼ਨ ਵੱਲੋ ਕਾਲਜ਼ ਮੈਨੇਜਮੈਟ ਦਾ ਧੰਨਵਾਦ

PPN0306201501

ਗੁਰਦਾਸਪੁਰ/ਬਟਾਲਾ, 3 ਜੂਨ (ਨਰਿੰਦਰ ਸਿੰਘ ਬਰਨਾਲ) – ਸਿਖਿਆ ਵਿਭਾਗ ਵਿੱਚ ਮਾਨਯੋਗ ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾਂ ਦੀ ਸਕਾਰਾਤਮਿਤ ਸੋਚ ਤੇ ਪਹਿਰਾ ਦਿੰਦਿਆਂ ਤੇ ਜਿਲ੍ਰਾ ਸਿੱਖਿਆ ਅਫਸਰ ਸੇਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਤੇ ਗਾਈਡੈਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਦੇ ਯਤਨਾਂ ਸਦਕਾ ਇੱਕ ਸਮਾਗਮ ਕਰਵਾਇਆ ਗਿਅਗਾ। ਵਿਦਿਆਰਥੀਆਂ ਵਿੱਚ ਗਾਈਡੈਂਸ ਤੇ ਕਾਉਸਲਿੰਗ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਇੱਕ ਗਾਈਡੈਸ ਕੈਰੀਅਰ ਕੌਸਲਿੰਗ ਸੈਮੀਨਾਰ ਕਰਵਾਇਆ ਗਿਆ,ਡਾ ਸੁਰਿੰਦਰ ਬੀਰ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੂਧਿਆਣਾ ਨੇ ਗਾਈਡੈਂਸ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਸੰਸਾਰ ਵਿੱਚ ਪੰਜਾਬੀਆਂ ਨੇ ਹੀ ਧਾਂਕ ਜਮਾਈ ਹੈ ਤੇ ਹਰ ਕੋਈ ਇੱਕ ਕੰਮ ਕਰ ਸਕਦਾ ਹੈ। ਸਿਰਫ ਮਿਹਨਤ ਦੀ ਲੋੜ ਹੈ। ਚੇਅਰਮੈਂਨ ਮਾਰਕੀਟ ਕਮੇਟੀ ਸ੍ਰੀ ਕੁਲਵੰਤ ਸਿੰਘ ਚੀਮਾਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਚਲਾਏ ਜਾ ਰਹੇ ਪ੍ਰਜੈਕਟਾਂ ਸਬੰਧੀ ਦੱਸਿਆ ਕਿ ਪੰਜਾਬ ਵਿੱਚ ਸਕੂਲਾਂ ਵਿੱਚ ਗਾਈਡੈਂਸ ਪ੍ਰੋਗਰਾਮ ਤੇ ਕਿੱਤਾ ਮੁੱਖੀ ਸਿੱਖਿਆ ਦਾ ਬੀੜਾ ਚੁੱਕਿਆ ਤੇ ਵਿਦਿਆਰਥੀਆਂ ਨੂੰ ਇਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ, ਇਸ ਵਿੱਚ ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਸਹਿਯੋਗ ਦੀ ਲੋੜ ਹੈ। ਡਾ ਭਾਵਨ ਸੋਬਤ ਤ੍ਰਿਖਾ ਨੇ ਦੱਸਿਆ ਕਿ ਭਵਿੱਖ ਵਿਚ ਕੁਝ ਕਰਨ ਵਾਸਤੇ ਸਹੀ ਦਿਸ਼ਾ ਦੀ ਚੋਣ ਕਰੋ, ਦੇਸ਼ ਦਾ ਆਉਣ ਵਾਲਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ।ਇਸ ਵਾਸਤੇ ਮਿਹਨਤ ਦੀ ਲੋੜ ਹੈ।ਸ੍ਰੀ ਕੁਲਵੰਤ ਸਿੰਘ ਚੀਮਾਂ ਵੱਲੋ ਆਏ ਹੋਏ ਮਹਿਮਾਨਾ ਦਾ ਤਹਿ ਦਿਲੋਂ ਧਨਵਾਦ ਕੀਤਾ ਗਿਆ। ਉਪ ਜਿਲ੍ਹਾ ਸਿਖਿਆ ਅਫਸਰ ਸ੍ਰੀ ਭਾਰਤ ਭੂਸਨ ਵੱਲੋ ਵਿਦਿਆਰਥੀਆਂ ਨੂੰ ਸੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਜਿੰਦਗੀ ਵਿੱਚ ਕਾਮਯਾਬੀ ਵਾਸਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਸ੍ਰੀ ਭੂਸਨ ਵੱਲੋ ਸਾਤੀ ਦੇਵੀ ਮਹਿਲਾ ਕਾਲਜ ਦੀ ਸਮੂਹ ਮੈਨੇਜਮੈਂਟ ਦਾ ਤਹਿ ਦਿਲੋ ਧਨਵਾਦ ਕੀਤਾ।
ਪ੍ਰਿੰਸੀਪਲ ਸ੍ਰੀ ਮਤੀ ਨੀਲਮ ਸੇਠੀ ਨੇ ਨਵੀਂਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ, ਤੇ ਲੜਕੀਆਂ ਨੂੰ ਵਿਸ਼ੇਸ਼ ਤੌਰ ਤੇ ਸੰਬੌਧਨ ਕਰਦਿਆਂ ਕਿਹਾ ਲੜਕੀਆਂ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲ ਸਕਦੀਆਂ ਹਨ। ਜਿੰਦਗੀ ਵਿੱਚ ਮੁਸ਼ਕਿਲਾ ਦਾ ਸਾਹਮਣਾ ਕਰਨਾ ਜਿੰਦਗੀ ਹੈ। ਜ਼ਿੰਦਗੀ ਹੈ ਤਾਂ ਮਿਹਨਤ ਕਰਨੀ ਹੀ ਪਵੇਗੀ ਤਾਂ ਹੀ ਕਾਮਯਾਬ ਹੋਇਆ ਜਾ ਸਕਦਾ ਹੈ।ਜਿਲ੍ਹਾ ਗਾਈਡੈਂਸ ਕੌਸਲਰ ਸ੍ਰੀ ਪਰਮਿੰਦਰ ਸਿੰਘ ਸੈਣੀ ਵੱਲੋ ਵੱਖ ਕੋਰਸਾਂ ਸਬੰਧੀ ਪੀ ਪੀ ਟੀ ਰਾਹੀਂ ਦੱਸਿਆ ਗਿਆ । ਦਸਵੀਂ ਤੋ ਬਾਅਦਾ ਕੀਤੇ ਜਾ ਰਹੇ ਕੋਰਸਾਂ ਤੇ ਬਾਰਵੀਂ ਤੋ ਬਾਅਦ ਕੀਤੇ ਜਾ ਸਕਦੇ ਕੋਰਸਾ ਸਬੰਧੀ ਵਿਸ਼ਥਾਰ ਪੂਰਵਕ ਵਿਚਾਰ ਪੇਸ਼ ਕੀਤੇ। ਕੋਈ ਟ੍ਰੇਨਿੰਗ ਕਰਨ ਤੋ ਬਾਅਦ ਉਹਨਾ ਦੀ ਪਲੇਸਮੈਂਟ ਸਬੰਧੀ ਵਿਦਿਆਰਥੀਆਂ ਤੇ ਹਾਜ਼ਰ ਅਧਿਆਪਕਾਂ ਨੂੰ ਸਮਝਾਇਆ ਗਿਆ। ਮੈਡੀਕਲ ਤੇ ਪੈਰਾ ਮੈਡੀਕਲ ਸਬੰਧੀ ਕੋਰਸਾਂ ਬਾਰੇ ਵੀ ਦੱਸਿਆ ਗਿਆ। ਇਸ ਮੌਕੇ ਸਾਤੀ ਆਰੀਆ ਮਹਿਲਾ ਕਾਲਜ਼ ਦੀਆਂ ਵਿਦਿਆਰਥਣਾ ਵੱਲੋਂ ਪੰਜਾਬ ਦਾ ਸੱਭਿਆਚਾਰ ਦੀ ਪਹਿਚਾਣ ਗਿੱਧਾ ਪੇਸ਼ ਕੀਤਾ ਗਿਆ। ਪੰਜਾਬ ਦੇ ਮੰਨੇ ਪ੍ਰਮੰਨੇ ਕਾਲਜ਼ਾਂ ਵੱਲੋ ਆਪਣੀਆਂ ਪ੍ਰਦਰਸ਼ਨੀਆਂ ਲਗਾਈ ਹੋਈਆਂ ਸਨ। ਕਾਲਜਾਂ ਵੱਲੋ ਲਗਾਏ ਸਟਾਲਾਂ ਵਿੱਚ ਵੱਖ ਵੱਖ ਕੋਰਸਾਂ ਬਾਰੇ ਦੱਸਿਆ ਗਿਆ ਸੀ ਜਿਸ ਦਾ ਫਾਇਦਾ ਜਿਲ੍ਹੇ ਭਰ ਵਿੱਚੋਂ ਪਹੁੰਚੇ ਵਿਦਿਆਰਥੀਆਂ ਨੇ ਲਿਆ। ਰਿਆਇਤ ਬਾਹਰ ਗਰੁਪ ਤੋ ਹਰਿੰਦਰ ਸਿੰਘ ਜਸਵਾਲ, ਗੁਰਪ੍ਰੀਤ ਸਿੰਘ ਬੇਦੀ ਅਤੇ ਪ੍ਰੋਫੈਸਰ ਵਰੁਨ ਨਈਅਰ ਆਦਿ ਸਟਾਫ ਹਾਜ਼ਰ ਸਨ। ਜਿਲ੍ਹਾ ਸਿੱਖਿਆ ਅਫਸਰ ਸ੍ਰੀ ਸਲਵਿੰਦਰ ਸਿੰਘ ਸਮਰਾ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਕੇ ਕਾਮਯਾਬ ਹੋਣ ਵਾਸਤੇ ਪ੍ਰੇਰਤ ਕੀਤਾ ਗਿਆ। ਕਾਲਜ਼ ਪ੍ਰਿੰਸੀਪਲ ਸ੍ਰੀ ਮਤੀ ਨਿਰਮਲ ਪਾਂਧੀ ਵੱਲੋ ਕਾਲਜ ਵਿੱਚ ਪਹੁੰਚੇ ਸਾਰੇ ਪ੍ਰਿੰਸੀਪਲਾਂ , ਮੁੱਖ ਅਧਿਆਪਕਾਂ,ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply