ਸ੍ਰੀ ਵਿਜੈ ਦਰਦਾ ਮੈਂਬਰ ਰਾਜ ਸਭਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ
ਅੰਮ੍ਰਿਤਸਰ, 5 ਜੂਨ (ਗੁਰਪ੍ਰੀਤ ਸਿੰਘ)- ਮੈਂਬਰ ਰਾਜ ਸਭਾ ਅਤੇ ਚੇਅਰਮੈਨ ਆਈ ਬੀ ਐਨ ਲੋਕ ਮ’ਤ ਗਰ’ੁਪ ਸ੍ਰੀ ਵਿਜੈ ਦਰਦਾ ਪ੍ਰੀਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਆਪਣੇ ਪ੍ਰੀਵਾਰ ਦੀ ਚੜ੍ਹਦੀ ਕਲਾ ਲਈ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ 3 ਜੂਨ 2015 ਤੋਂ ਅਰੰਭ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਵਲੋਂ ‘ਧੁਰ ਕੀ ਬਾਣੀ’ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ।
ਇਸ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼ੋ੍ਰਮਣੀ ਕਮੇਟੀ ਦੇ ਵਧੀਕ ਸਕੱਤਰ ਸz: ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਸਿਰੋਪਾਓ ਅਤੇ ਧਾਰਮਿਕ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਵਿਜੈ ਦਰਦਾ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸ਼ਾਂਤੀ ਦਾ ਮੁਜ’ਸਮਾ ਹੈ ਅਤੇ ਇਹ ਸਭ ਧਰਮ ਦੇ ਲੋਕਾਂ ਦਾ ਸਾਂਝਾ ਅਸਥਾਨ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਮਨ ਨੂੰ ਸਕੂਨ ਮਿਲਦਾ ਹੈ ਤੇ ਹਰ ਕੋਈ ਝੋਲੀਆਂ ਭਰ ਕੇ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਅਵਤਾਰ ਸਿੰਘ ਪ੍ਰਧਾਨ, ਸz: ਦਿਲਜੀਤ ਸਿੰਘ ਬੇਦੀ ਅਤੇ ਸਮੁੱਚੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਾਣੁਸਨਮਾਨ ਲਈ ਧੰਨਵਾਦ ਕਰਦਾ ਹਨ।ਉਨ੍ਹਾਂ ਕਿਹਾ ਕਿ ਉਹ ਸਿ’ਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ, ਅਤੇ ਹਿਰਦੇ ਵਿਵਿੱਚ ਗੁਰੂ ਸਾਹਿਬਾਨ ਲਈ ਅਥਾਹ ਸ਼ਰਧਾ ਹੈ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਵ’ਲੋਂ ਮਾਸਟਰ ਤਾਰਾ ਸਿੰਘ ਦੀ ਤਸਵੀਰ ਸੰਸਦੀ ਭਵਨ ਵਿਚ ਲਗਾਏ ਜਾਣ ਦੀ ਪ੍ਰੜੋੜਤਾ ਕਰਦੇ ਹਨ ਅਤੇ ਇਸ ਕਾਰਜ ਲਈ ਮੈਂ ਸਭ ਤੋਂ ਮੋਹਰੀ ਹੋ ਕੇ ਯਤਨ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਆਏ ਸ੍ਰੀ ਜੈ ਇੰਦਰ ਸ਼ਾਹ ਫਾਈਨੈਂਸ਼ੀਅਲ ਐਡਵਾਈਜ਼ਰ ਭਾਰਤ ਸਰਕਾਰ, ਸ੍ਰੀ ਕੀਰਤ ਬੰਸਾਲੀ ਵਕਤਾ ਬੀ ਜੇ ਪੀ ਮਹਾਂਰਾਸ਼ਟਰ, ਸ੍ਰੀ ਅਨਿਲ ਦੇਸ਼ਮੁੱਖ ਸਾਬਕਾ ਕੈਬਨਿਟ ਮੰਤਰੀ ਮਹਾਂਰਾਸ਼ਟਰ ਅਤੇ ਸz: ਜਗਜੀਤ ਸਿੰਘ ‘ਦਰਦੀ’ ਚੇਅਰਮੈਨ ਚੜ੍ਹਦੀ ਕਲਾ ਗਰੁ’ਪ ਨੂੰ ਵੀ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media
