
ਛੇਹਰਟਾ, 13 ਜੂਨ (ਪ.ਪ) – ਫਸਟ ਪੰਜਾਬ ਬਟਾਲੀਅਨ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਕਰਨਲ ਅਰੁਣਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਂਠ 10 ਦਿਨਾ ਐਨਸੀਸੀ ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਅੰਜਨਾ ਗੁਪਤਾ ਨੇ ਫਸਟ ਪੰਜਾਬ ਬਟਾਲੀਅਨ ਦੇ ਅਫਸਰਾਂ ਤੇ ਕੈਡਿਟਾਂ ਦਾ ਸਵਾਗਤ ਕੀਤਾ ਤੇ ਕੈਂਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਕੈਂਪ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਜਿਲਿਆਂ ਦੇ ਕਰੀਬ 600 ਤੌਂ ਵੱਧ ਕੈਡਿਟਾਂ ਨੇ ਹਿੱਸਾ ਲਿਆ।ਕੈਡਿਟਾਂ ਨੂੰ ਪਰੇਡ, ਨਿਸ਼ਾਨੇਬਾਜੀ, ਮੈਪ ਰੀਡਿੰਗ ਆਦਿ ਸਿਖਾਈ ਜਾਵੇਗੀ ਤੇ ਵੱਖ ਵੱਖ ਖੇਡਾਂ ਤੇ ਨਾਟਕ ਤੇ ਰੰਗਾਰੰਗ ਪ੍ਰੌਗਰਾਮ ਆਦਿ ਵੀ ਆਯੋਜਨ ਹੌਵੇਗਾ।ਇਸ ਵਿਚ ਵਾਯੂ ਸੈਨਾ, ਜਲ ਸੈਨਾ ਤੇ ਥੱਲ ਸੈਨਾ ਦੇ ਸੀਨੀਅਰ ਤੇ ਜੂਨੀਅਰ ਡਵੀਜਨ ਦੇ ਐਨਸੀਸੀ ਕੈਡਿਟ ਹਿੱਸਾ ਲੈ ਰਹੇ ਹਨ। ਉਨਾਂ ਕਿਹਾ ਕਿ ਐਨਸੀਸੀ ਦੀਆਂ ਗਤੀਵੀਧੀਆਂ ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ ਦੀ ਭਾਵਨਾਂ ਨੂੰ ਜਾਗਰੂਕ ਕਰਦੀ ਹੈ।
ਇਸ ਮੌਕੇ ਸੂਬੇਦਾਰ ਅਰਜੁਨ ਸਿੰਘ, ਸੂਬੇਦਾਰ ਪ੍ਰਿਥਵੀ ਸਿੰਘ, ਸੂਬੇਦਾਰ ਅਸ਼ੋਕ ਟੀ, ਨਾਇਬ ਸੂਬੇਦਾਰ ਰਾਕੇਸ਼ ਕੁਮਾਰ, ਸੀਐਚਐਮ ਰੌਸ਼ਨ ਲਾਲ, ਹਵਲਦਾਰ ਮਨੌਜ ਕੁਮਾਰ, ਹਵਲਦਾਰ ਦੀਪਕ ਹਜਾਰੀਕਾ, ਅਮਰਪਾਲ, ਸੋਹਨ ਲਾਲ, ਰਾਜੀਵ ਕੁਮਾਰ, ਬਸਨ ਸਿੰਘ, ਬਲਰਾਜ ਸਿੰਘ, ਸੌਮਪਾਲ, ਕਲੇਸ਼ ਕੁਮਾਰ, ਮਾਨ ਸਿੰਘ, ਕੈਲਾਸ਼ ਨਾਥ, ਏਐਨਓ ਮਨਮੀਤ ਸਿੰਘ, ਸਾਹਿਬ ਸਿੰਘ, ਅਸ਼ਵਨੀ ਕੁਮਾਰ, ਕਿਰਨ ਚਾਵਲਾ ਆਦਿ ਹਾਜਰ ਸਨ।
Punjab Post Daily Online Newspaper & Print Media