Thursday, October 1, 2026

ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ

PPN1306201514
ਛੇਹਰਟਾ, 13 ਜੂਨ (ਪ.ਪ) – ਬੀਤੀ ਦੇਰ ਰਾਤ ਛੇਹਰਟਾ ਰੇਲਵੇ ਫਾਟਕ ਨਜਦੀਕ ਅਰਜੁਨ ਨਗਰ ਭੱਠਾ ਵਿਖੇ ਡੀਐਮਯੂ ਨਾਲ ਟਕਰਾ ਕੇ ਇਕ ਵਿਅਕਤੀ ਦੀ ਮੌਤ ਹੋ ਗਈ।ਜੀਆਰਪੀ ਛੇਹਰਟਾ ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 8:15 ਵਜੇ ਡੀਐਮਯੂ ਗੱਡੀ 74644 ਅਟਾਰੀ ਤੌਂ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਿਵੇਂ ਗੱਡੀ ਅਰਜੁਨ ਨਗਰ ਭੱਠਾ ਨਜਦੀਕ ਪਹੁੰਚੀ ਤਾਂ ਇਕ ਵਿਅਕਤੀ ਇਸ ਗੱਡੀ ਲਪੇਟ ਵਿਚ ਆ ਗਿਆ, ਜਿਸ ਦੀ ਮੌਕੇ ਤੇ ਹੀ ਮੌਤ ਹੌ ਗਈ। ਉਨਾਂ ਕਿਹਾ ਕਿ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀ ਹੌਈ ਹੈ।ਲਾਸ਼ ਨੂੰ ਕਬਜੇ ਵਿਚ ਲੈ ਕੇ ਮ੍ਰਿਤਕ ਦੀ ਪਛਾਣ ਲਈ ਜੀਆਰਪੀ ਅੰਮ੍ਰਿਤਸਰ ਵਿਖੇ ਰੱਖਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply