Thursday, March 19, 2026

ਸੜਕ ‘ਚ ਸਕੇ ਭਰਾਵਾਂ ਦੀਆਂ ਲਾਸ਼ਾਂ ਰੱਖ ਕੇ ਇਲਾਕਾ ਨਿਵਾਸੀਆਂ ਕੀਤਾ ਹਾਈਵੇ ਜਾਮ

ਡਾ. ਵੇਰਕਾ ਨੇ ਦੋਸ਼ੀਆਂ ਖਿਲ਼ਾਫ ਕਾਰਵਾਈ ਤੇ ਛੋਟੇ ਬੇਟੇ ਨੂੰ ਨੌਕਰੀ ਦਿਵਾਉਣ ਦਾ ਦਿੱਤਾ ਭਰੋਸਾ

PPN1306201516 PPN1306201517

ਛੇਹਰਟਾ, 13 ਜੂਨ (ਪ.ਪ) – ਬੀਤੀ ਦੇਰ ਸ਼ਾਮ ਕੌਟ ਖਾਲਸਾ ਸਥਿਤ ਦਸ਼ਮੇਸ਼ ਨਗਰ ਵਿਖੇ ਸੀਵਰੇਜ ਵਿਚ ਡਿੱਗੇ ਰਾਜੇਸ਼ ਕੁਮਾਰ ਨੂੰ ਬਚਾਉਂਦੇ ਹੌਏ 2 ਸਕੇ ਭਰਾ ਅੰਮ੍ਰਿਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਦੀ ਮੋਤ ਹੋ ਗਈ ਸੀ, ਪੁਲਿਸ ਨੇ ਸ਼ਨੀਵਾਰ ਨੂੰ ਦੌਵਾਂ ਭਰਾਵਾਂ ਦੀਆਂ ਲਾਸ਼ਾਂ ਦਾ ਪੌਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀਆਂ। ਜਿਸ ਤੌਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਤੇ ਇਲਾਕਾ ਨਿਵਾਸੀਆ ਵੱਲੋ 2 ਭਰਾਵਾਂ ਦੀਆਂ ਲਾਸ਼ਾ ਸੜਕ ਵਿੱਚ ਰੱਖ ਕੇ ਦੋਸ਼ੀ ਪ੍ਰੇਮ ਸਿੰਘ ਤੇ ਪਰਚਾ ਦਰਜ ਕਰਨ ਨੂੰ ਲੈ ਕੇ 2 ਘੰਟੇ ਹਾਈਵੇ ਬੰਦ ਕਰ ਦਿੱਤਾ ਤੇ ਪੁਲਸ ਪ੍ਰਸ਼ਾਂਸਨ ਖਿਲ਼ਾਫ ਜਮ ਕੇ ਨਾਅਰੇਬਾਜੀ ਕੀਤੀ। ਮ੍ਰਿਤਕ ਨੌਜਵਾਨਾਂ ਦੀ ਮਾਤਾ ਰਾਣੀ, ਪਿਤਾ ਹਰਜੀਤ ਸਿੰਘ, ਦਾਦੀ ਸੁਰਜੀਤ ਕੌਰ ਤੇ ਨਾਨੀ ਪਾਲ ਕੌਰ ਨੇ ਪੁਲਸ ਕੋਲੋ ਮੰਗ ਕੀਤੀ ਕਿ ਇਸ ਹਾਦਸੇ ਪਿਛੇ ਮੁੱਖ ਦੋਸ਼ੀ ਪੇ੍ਰਮ ਸਿੰਘ ਜੌ ਕਿ ਨਜਾਇਜ ਤੌਰ ‘ਤੇ ਸੀਵਰੇਜ ਦਾ ਕੰਮ ਕਰਵਾ ਰਿਹਾ ਸੀ ਦੇ ਖਿਲ਼ਾਫ ਹੱਤਿਆ ਦਾ ਪਰਚਾ ਦਰਜ ਕੀਤਾ ਜਾਵੇ। ਉਨਾਂ ਕਿਹਾ ਕਿ ਇਸ ਹਾਦਸੇ ਪਿਛੋ ਕੁੱਝ ਹੀ ਸਮੇ ਬਾਅਦ ਦੋਸ਼ੀ ਪ੍ਰੇਮ ਸਿੰਘ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰਕੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾ ਨੂੰ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ।
ਇਹ ਜਾਮ ਕਰੀਬ 2 ਘੰਟੇ ਰਿਹਾ ਅਤੇ ਇਸ ਕੜਕ ਦੀ ਧੁੱਪ ਵਿਚ ਰੀਟ੍ਰੀਟ ਵੇਖਣ ਵਾਲੇ ਰਾਹਗੀਰਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਮ੍ਰਿਤਕ ਦੇ ਪਰਿਵਾਰ ਮੈਬਰਾਂ ਨੂੰ ਸ਼ਾਂਤ ਕਰਵਾਉਣ ਲਈ ਏਸੀਪੀ ਦੀਪਕ ਹਿਲੌਰੀ, ਥਾਣਾ ਮੁੱਖੀ ਅਰੁਣ ਸ਼ਰਮਾ, ਆਈਪੀਐਸ ਥਾਣਾ ਮੁੱਖੀ ਸੁਰਿੰਦਰ ਲਾਂਬਾ ਮੌਕੇ ਤੇ ਪੁੱਜੇ, ਪਰ ਮ੍ਰਿਤਕ ਦੇ ਪਰਿਵਾਰ ਮੈਂਬਰ ਲਾਸ਼ਾਂ ਨੂੰ ਸੜਕ ਵਿੱਚ ਰੱਖ ਕੇ ਆਪਣੀ ਮੰਗ ਤੇ ਅੜੇ ਰਹੇ।ਇਲਾਕਾ ਵਾਸੀਆਂ ਨੂੰ ਸ਼ਾਂਤ ਕਰਵਾਉਣ ਲਈ ਅਕਾਲੀ ਭਾਜਪਾ ਦੇ ਕੌਂਸਲਰਾਂ ਨੇ ਵੀ ਬਹੁਤ ਜੌਰ ਲਗਾਇਆ, ਪਰ ਕਿਸੇ ਦੀ ਇਕ ਨਾ ਸੁਣੀ ਗਈ। ਮ੍ਰਿਤਕ ਪਰਿਵਾਰਾ ਦੀ ਮੰਗ ਤੇ ਚੱਲਦਿਆ ਏਸੀਪੀ ਦੀਪਕ ਹਿਲੋਰੀ ਨੇ ਦੋਸ਼ੀ ਪ੍ਰੇਮ ਸਿੰਘ ਤੇ ਪਰਚਾ ਦਰਜ ਕਰਨ ਦਾ ਵਿਸ਼ਵਾਸ਼ ਦਿਵਾਇਆ ਫਿਰ ਜਾ ਕੇ ਇਲਾਕਾ ਨਿਵਾਸੀਆ ਨੇ ਧਰਨਾ ਚੁੱਕਿਆ ਤੇ ਮ੍ਰਿਤਕਾਂ ਦਾ ਸਸਕਾਰ ਕੌਟ ਖਾਲਸਾ ਦੀ ਸ਼ਿਵਪੂਰੀ ਵਿਖੇ ਕੀਤਾ।
ਇਸ ਧਰਨੇ ਤੋ ਪਹਿਲਾ ਪੱਛਮੀ ਹਲਕੇ ਦੇ ਵਿਧਾਇਕ ਤੇ ਐਸਸੀਐਸਟੀ ਸੈਲ ਦੇ ਉਪ ਚੇਅਰਮੈਨ ਰਾਜ ਕੁਮਾਰ ਵੇਰਕਾ, 61 ਨੰਬਰ ਦੇ ਕੋਸਲਰ ਅਨੁਪ ਸ਼ਰਮਾ ਤੇ ਸਾਬਕਾ ਕੌਂਸਲਰ ਸੁਖਦੇਵ ਸਿੰਘ ਚਾਹਲ ਮ੍ਰਿਤਕਾ ਦੇ ਘਰ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੌਸਾ ਦਿਵਾਉਂਦੇ ਹੌਏ ਕਿਹਾ ਕਿ ਇਸ ਸਬੰਧੀ ਉਨਾਂ ਪੁਲਸ ਦੇ ਉੱਚ ਅਧਿਕਾਰੀਆਂ ਤੇ ਨਿਗਮ ਅਧਿਕਾਰੀਆਂ ਕੋਲੌਂ ਰਿਪੌਰਟ ਮੰਗੀ ਹੌਈ ਹੈ।ਉਹ ਪੰਜਾਬ ਸਰਕਾਰ ਪਾਸੋ ਉਨ੍ਹਾ ਦੇ ਛੋਟੇ ਲੜਕੇ ਲਵਪੀ੍ਰਤ ਸਿੰਘ ਨੂੰ ਨੋਕਰੀ ਦਿਵਾਉਣ ਤੇ ਮਾਲੀ ਮਦਦ ਲਈ ਅਪੀਲ ਕਰਣਗੇ।ਉਨਾਂ ਕਿਹਾ ਕਿ ਇਸ ਹਾਦਸੇ ਵਿਚ ਦੌਸ਼ੀ ਨੂੰ ਬਣਦੀ ਕਾਨੂੰਨੀ ਸਜਾ ਦਿੱਤੀ ਜਾਵੇਗੀ।ਡਾਕਟਰ ਰਾਜ ਕੁਮਾਰ ਵੇਰਕਾ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 21 ਹਜਾਰ ਰੁਪਏ ਦੀ ਮਾਲੀ ਮਦਦ ਵੀ ਦਿੱਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply