Thursday, March 26, 2026

ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਬਾਬਾ ਦੀਪ ਸਿੰਘ ਐਵਨਿਊ ਪੰਚਾਇਤ ਨੂੰ 10 ਲੱਖ ਦਾ ਚੈਕ

PPN1506201508

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੇਂਦੀ ਫ਼ਤਹਿਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਐਵਨਿਊ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਆਪਣੀ ਗ੍ਰਾਂਟ ਵਿਚ ੧੦ ਲੱਖ ਰੁਪਏ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਉਹਨਾਂ ਦਾ ਏਜੰਡਾ ਸਿਰਫ ਅਤੇ ਸਿਰਫ ਵਿਕਾਸ ਹੈ।ਇਸ ਪੰਚਾਇਤ ਵਿਚ ਵੀ ਸੀਵਰੇਜ, ਸੜਕਾਂ, ਵਾਟਰ ਸਪਲਾਈ ਅਤੇ ਹੋਰ ਅਨੇਕਾਂ ਹੀ ਵਿਕਾਸ ਕਾਰਜ ਕਰਵਾ ਦਿੱਤੇ ਗਏ ਹਨ ਅਤੇ ਬਾਕੀ ਦੇ ਰਹਿੰਦੇ ਵਿਕਾਸ ਕੰਮ ਵੀ ਜਲਦੀ ਹੀ ਪੂਰੇ ਕਰਵਾ ਦਿੱਤੇ ਜਾਣਗੇ।ਉਹਨਾਂ ਦੱਸਿਆ ਕਿ ਪਹਿਲਾਂ ਫ਼ਤਹਿਗੜ੍ਹ ਚੂੜੀਆਂ ਰੋਡ ਸਿੰਗਲ ਲੇਨ ਹੋਣ ਕਰਕੇ ਟ੍ਰੈਫ਼ਿਕ ਦੇ ਜਾਮ ਲੱਗੇ ਰਹਿੰਦੇ ਸਨ ਅਤੇ ਇਸ ਰੋਡ ਤੋ ਜਾਣ ਵਾਲੇ ਲੋਕਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੇੰਦਾ ਸੀ ਪਰ ਹੁਣ ਇਹ ਰੋਡ ਫ਼ੋਰ ਲੇਨ ਹੋਣ ਕਰਕੇ ਅਤੇ ਇਸ ਦਾ ਸੁੰਦਰੀਕਰਨ ਹੋਣ ਕਰਕੇ ਜਿਥੇ ਟ੍ਰੈਫ਼ਿਕ ਦੀ ਸਮਸਿਆ ਦਾ ਹੱਲ ਹੋਇਆ ਹੈ ਉਥੇ ਹੀ ਇਸ ਰੋਡ ਦੀ ਨੁਹਾਰ ਵੀ ਬਦਲ ਕੇ ਬਹੁਤ ਸੁੰਦਰ ਹੋ ਗਈ ਹੈ
ਸਰਪੰਚ ਹਰਪ੍ਰਤਾਪ ਸਿੰਘ ਅਤੇ ਹੋਰ ਪੰਚਾਇਤ ਦੇ ਲੋਕਾਂ ਨੇ ਸ਼੍ਰੀ ਜੋਸ਼ੀ ਦਾ ਪੰਚਾਇਤ ਦੇ ਵਿਕਾਸ ਕੰਮਾਂ ਲਈ 10 ਲੱਖ ਰੁਪਏ ਦਾ ਚੈਕ ਦੇਣ ਤੇ ਅਤੇ ਪੰਚਾਇਤ ਵਿਚ ਕਾਰਵਾਏ ਗਏ ਅਨੇਕਾਂ ਹੀ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ।ਇਸ ਮੋਕੇ ਤੇ ਸਰਪੰਚ ਹਰਪ੍ਰਤਾਪ ਸਿੰਘ, ਜਗਤਾਰ ਸਿੰਘ, ਮੇਲਾ ਸਿੰਘ, ਰਾਕੇਸ਼ ਭਾਰਦਵਾਜ, ਪਰਮਜੀਤ ਸੇਕਟਰੀ, ਸਾਹਬ ਸਿੰਘ, ਰਾਜੂ ਕਾਮਰੇਡ, ਰੇਸ਼ਮ ਸਿੰਘ, ਸੁਰਜੀਤ ਸਿੰਘ, ਮਾਸਟਰ ਬਖ਼ਸ਼ੀਸ਼ ਸਿੰਘ, ਵਿਨੇ ਬਬੁਤਾ, ਰਾਜਨਦੀਪ ਸਿੰਘ ਆਦਿ ਹਾਜਰ ਸਨ ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply