Thursday, March 26, 2026

ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਦੇ ਮੈਬਰਾਂ ਨੂੰ ਤਰਸ ਦੇ ਆਧਾਰ ‘ਤੇ ਨੋਕਰੀਆਂ

ਮੰਤਰੀ ਅਨਿਲ ਜੋਸ਼ੀ ਨੇ ਦਿੱਤੇ 64 ਨਿਯੁੱਕਤੀ ਪੱਤਰ

PPN1506201507

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਨਗਰ ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਦੇ ਮੈਬਰਾਂ ਨੂੰ ਤਰਸ ਦੇ ਅਧਾਰ ‘ਤੇ ਨੋਕਰੀਆਂ ਦਿੰਦਿਆਂ ਹੋਇਆ ਨਗਰ ਨਿਗਮ ਦਫਤਰ ਵਿਖੇ 64 ਨਵ-ਨਿਯੁੱਕਤ ਕਰਮਚਾਰੀਆਂ ਨੂੰ ਨਿਯੁੱਕਤੀ ਪੱਤਰ ਦਿੱਤੇ ਗਏ।ਇਹ ਨਿਯੱਕਤੀ ਪੱਤਰ ਪੰਜਾਬ ਦੇ ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਅਤੇ ਉਹਨਾਂ ਦੇ ਮੇਅਰ ਸ਼੍ਰੀ ਬਖਸ਼ੀ ਰਾਮ ਅਰੋੜਾ ਅਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ -ਕਮ- ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਪ੍ਰਦੀਪ ਸਭਰਵਾਲ ਨੇ ਦਿੱਤੇ।ਇਸ ਮੋਕੇ ਤੇ ਸ਼੍ਰੀ ਜੋਸ਼ੀ ਨੇ ਇਹਨਾਂ ਨਵ-ਨਿਯੱਕਤ ਕਰਮਚਾਰੀਆਂ ਨੂੰ ਸੰਬਧਨ ਕਰਦਿਆਂ ਕਿਹਾ ਕਿ ਅੱਜ ਜੋ ਉਹਨਾਂ ਨੂੰ ਇਹ ਨਗਰ ਨਿਗਮ ਵਿਚ ਨੋਕਰੀਆਂ ਦਿੱਤੀਆਂ ਗਈਆਂ ਹਨ ਉਹ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਉਹ ਇਸ ਗਲੋਂ ਵੀ ਵੱਡੇ ਭਾਗਾਂ ਵਾਲੇ ਹਨ ਜੋ ਕਿ ਉਨ੍ਹਾਂ ਨੂੰ ਸ਼੍ਰੀ ਅੰਮ੍ਰਿਤਸਰ ਵਿਖੇ ਸੇਵਾ ਕਰਨ ਦਾ ਮੋਕਾ ਮਿਲਿਆ ਹੈ ਜਿਥੇ ਕਿ ਦੇਸ਼ਾਂ ਵਿਦੇਸ਼ਾਂ ਵਿਚੋਂ ਲੋਕ ਆ ਕੇ ਥੋੜਾ ਸਮਾਂ ਹੀ ਸੇਵਾ ਕਰਨ ਨੂੰ ਲੋਚਦੇ ਹਨ ।ਉਨਾਂ ਕਿਹਾ ਕਿ ਸ਼੍ਰੀ ਅਨਿਲ ਜੋਸ਼ੀ ਦੇ ਯਤਨਾ ਸਦਕਾ ਹੀ ਅੱਜ ਨਗਰ ਨਿਗਮ ਵਿਖੇ ਤਰਸ ਦੇ ਆਧਾਰ ‘ਤੇ 64 ਨਵੀਆਂ ਨਿਯੁੱਕਤੀਆਂ ਸੰਭਵ ਹੋ ਸਕੀਆਂ ਹਨ ।
ਇਸ ਮੋਕੇ ਤੇ ਕੌਂਸਲਰ ਬਲਦੇਵ ਰਾਜ ਬੱਗਾ, ਡਾ. ਰਾਮ ਚਾਵਲਾ, ਡਾ. ਸੁਭਾਸ਼ ਪੱਪੂ, ਡਾ. ਯੋਗੇਸ਼ ਅਰੋੜਾ, ਜਸਬੀਰ ਸਿੰਘ, ਵਿਸ਼ਾਲ ਵਧਾਵਨ, ਪੀ. ਕੇ. ਗੋਇਲ, ਰਾਕੇਸ਼ ਸ਼ਰਮਾ, ਅਰਵਿੰਦਰ ਸਿੰਘ ਭੱਟੀ, ਵਿਨੋਦ ਬਿੱਟਾ, ਹਰਜਿੰਦਰ ਵਾਲੀਆ, ਨਵਨੀਤ ਕੌਸ਼ਲ ਆਦਿ ਹਾਜਿਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply