Monday, July 20, 2026

ਸਿੱਖੀ ਨੂੰ ਸੰਭਾਲਣਾ ਵੀ ਤਪਾਂ ਸਿਰ ਤਪ ਹੈ – ਭਾਈ ਗੁਰਇਕਬਾਲ ਸਿੰਘ

PPN1606201510
ਅੰਮ੍ਰਿਤਸਰ, 16 ਜੂਨ (ਪ੍ਰੀਤਮ ਸਿੰਘ) – 350 ਸਾਲ ਧੰਨ ਸ੍ਰੀ ਗਰੂ ਗੋਬਿੰਦ ਸਿੰਘ ਜੀ ਨਾਲ ਅਰਧ ਸ਼ਤਾਬਦੀ ਨੂੰ ਸਮਰਪਿੱਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਵੱਲੋਂ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਅਸੀਸ ਨਾਲ ਚਲਾਈ ਹੋਈ ਪੰਜਵੀਂ ਲਹਿਰ ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’, ਜਿਸ ਤਹਿਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਸ੍ਰੀ ਜਪੁਜੀ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ਼ ਪਾਠ, ਵਾਹਿਗੁਰੂ ਜਾਪ, ਜਾਪ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਗਾ ਰਹੀਆਂ ਹਨ, ਦਾ ਨੌਵਾਂ ਅਰਦਾਸ ਸਮਾਗਮ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਕਰਵਾਇਆ ਗਿਆ।
ਟਰੱਸਟ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 2017 ਨੂੰ ਆ ਰਹੇ 350 ਸਾਲਾ ਅਵਤਾਰ ਦਿਹਾੜੇ ਨੂੰ ਸਮਰਪਿੱਤ ਸੰਗਤਾਂ ਵੱਲੋਂ ਜਿੱਥੇ ਜਪ ਤਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਨੌਵੀ ਅਰਦਾਸ ਕੀਤੀ ਗਈ, ਉਥੇ ਇਸ ਵਾਰ ਵਿਸ਼ੇਸ਼ ਤੌਰ ਤੇ ਉਹਨਾਂ ਵੀਰਾਂ ਭੈਣਾ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਆਪਣੇ ਰੋਮਾਂ ਦੀ ਬੇਅਦਬੀ ਕਰ ਚੁੱਕੇ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਮੁੜ ਸਿੱਖੀ ਸਰੂਪ ਵਿੱਚ ਵਾਪਸ ਆਏ, ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਉਹਨਾਂ ਨੂੰ ਸਿੱਖੀ ਸਰੂਪ ਮੇਰਾ ਅਸਲੀ ਰੂਪ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਿੰਘ ਸਾਹਿਬ ਗਿ. ਗੁਰਬਚਨ ਸਿੰਘ (ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਅਤੇ ਬਾਬਾ ਸੁਖਦੇਵ ਸਿੰਘ (ਭੁੱਚੋਂ ਕਲਾਂ) ਵਾਲਿਆਂ ਨੇ ਭਾਈ ਸਾਹਿਬ ਜੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਭਾਈ ਸਾਹਿਬ ਵੱਲੋਂ ਜੋ ਜਪ ਤਪ ਕਰਵਾਇਆ ਜਾ ਰਿਹਾ ਹੈ ਉਹ ਇੱਕ ਵੱਡੀ ਸੇਵਾ ਹੈ।ਸਿੰਘ ਸਾਹਿਬ ਗਿ. ਇਕਬਾਲ ਸਿੰਘ (ਜੱਥੇਦਾਰ ਤਖਤ ਸ੍ਰੀ ਪਟਨਾ ਸਾਹਿਬ) ਨੇ ਕੀਤੇ ਹੋਏ ਜਪ ਤਪ ਦੀ ਅਰਦਾਸ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਗਿ. ਗੁਰਮਿੰਦਰ ਸਿੰਘ, ਗਿ. ਰਘਬੀਰ ਸਿੰਘ, ਗਿ. ਬਲਵਿੰਦਰ ਸਿੰਘ, ਗਿ. ਰਵੇਲ ਸਿੰਘ, ਗਿ. ਅਮਰਜੀਤ ਸਿੰਘ (ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ), ਭਾਈ ਧਰਮ ਸਿੰਘ (ਅਰਦਾਸੀਏ), ਭਾਈ ਅਮਰਜੀਤ ਸਿੰਘ (ਚੌਬਦਾਰ) ਨੇ ਸੰਗਤਾਂ ਵਿੱਚ ਹਾਜ਼ਰੀ ਲਗਵਾਈ।ਇਹਨਾਂ ਤੋਂ ਇਲਾਵਾ ਭਾਈ ਸਤਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ (ਦਿੱਲੀ ਵਾਲੇ), ਬੀਬੀ ਪਰਮਜੀਤ ਕੌਰ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਵਾਲਿਆਂ ਦੀਆਂ ਬੱਚੀਆਂ ਅਤੇ ਰਾਗੀ ਜੱਥਿਆਂ ਨੇ ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ੁਿਨਹਾਲ ਕੀਤਾ।ਭਾਈ ਸਾਹਿਬ ਨੇ ਦੱਸਿਆ ਕਿ ਅਗਲਾ ਜਪ ਤਪ ਦਾ ਅਰਦਾਸ ਸਮਾਗਮ 1 ਅਕਤੂਬਰ 2015 ਨੂੰ ਭਾਈ ਕੇਂਦਰ ਵਿੱਖੇ ਹੋਵੇਗਾ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply