Wednesday, March 18, 2026

ਨਗਰ ਕੀਰਤਨ ਨੂੰ ਮਿਲੇ ਸੰਗਤੀ ਹੁੰਗਾਰੇ ਦਾ ਦਿੱਲੀ ਕਮੇਟੀ ਵੱਲੋਂ ਧੰਨਵਾਦ

ਸੰਗਤਾ ਵੱਲੋਂ ਮਿਲਿਆ ਪਿਆਰ ਅਤੇ ਉਤਸਾਹ ਬੇਮਿਸਾਲ – ਜੀ.ਕੇ

PPN1606201511 PPN1606201512

ਨਵੀਂ ਦਿੱਲੀ, 15 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾ ਸਮਾਗਮਾਂ ਦੀ ਕੜੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਸਜਾਏ ਗਏ ਦੋ ਦਿੰਨੀ ਨਗਰ ਕੀਰਤਨ ਦੇ ਰੂਟ ‘ਤੇ ਸੰਗਤਾਂ ਪਾਸੋਂ ਮਿਲੇ ਭਰਵੇਂ ਹੁੰਗਾਰੇ ਸਦਕਾ ਨਗਰ ਕੀਰਤਨ ਨੂੰ ਰੁਹਾਨੀਅਤ ਦਾ ਆਲੌਕਿਕ ਨਜਾਰਾ ਦਿੱਲੀ ਕਮੇਟੀ ਵੱਲੋਂ ਕਰਾਰ ਦਿੱਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਰਾਹ ਵਿੱਚ ਸੰਗਤਾਂ ਵੱਲੋਂ ਮਿਲੇ ਪਿਆਰ ਅਤੇ ਉਤਸਾਹ ਨੂੰ ਬੇਮਿਸਾਲ ਦੱਸਦੇ ਹੋਏ ਸੰਗਤਾ ਦਾ ਧੰਨਵਾਦ ਕੀਤਾ ਹੈ।
ਦਿੱਲੀ ਤੋਂ ਲਗਭਗ 5,000 ਤੋਂ ਵੱਧ ਸੰਗਤਾਂ ਦੇ ਬੱਸਾਂ ਅਤੇ ਗੱਡੀਆਂ ਰਾਹੀਂ ਨਗਰ ਕੀਰਤਨ ਦੇ ਨਾਲ ਜਾਣ ਦਾ ਦਾਅਵਾ ਕਰਦੇ ਹੋਏ ਜੀ.ਕੇ. ਨੇ ਹਰਿਆਣਾ ਤੇ ਪੰਜਾਬ ਵਿਖੇ ਥਾਂ-ਥਾਂ ‘ਤੇ ਸੰਗਤਾ ਵੱਲੋਂ ਲਗਾਏ ਗਏ ਸਵਾਗਤੀਫ਼ਲੰਗਰ ਸਟਾਲਾਂ ਤੇ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾ ਵੱਲੋਂ ਦੇਰ ਰਾਤ ਤੱਕ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਸੀਸ ਨਿਵਾਉਣ ਦੀ ਵੀ ਗੱਲ ਕਹੀ। ਸ੍ਰੀ ਫਤਿਹਗੜ ਸਾਹਿਬ ਵਿਖੇ ਪਹਿਲੇ ਦਿੰਨ ਦੇ ਨਗਰ ਕੀਰਤਨ ਦੀ ਸਮਾਪਤੀ ਰਾਹ ਵਿੱਚ ਸੰਗਤਾ ਦੇ ਹੜ ਕਰਕੇ ਦੇਰ ਰਾਤ ਤਿੰਨ ਵਜ੍ਹੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ ਨੇ ਸੰਗਤਾਂਾ ਦੇ ਪਿਆਰ ਅਤੇ ਉਤਸਾਹ ਕਰਕੇ ਉਕਤ ਥਾਂ ‘ਤੇ ਨਗਰ ਕੀਰਤਨ ਦੇ ਲਗਭਗ 8 ਘੰਟੇ ਦੇਰੀ ਨਾਲ ਪੁੱਜਣ ਦੀ ਵੀ ਗੱਲ ਮਨੀ।
ਦੂਜੇ ਦਿੰਨ ਸ੍ਰੀ ਫਤਿਹਗੜ ਸਾਹਿਬ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਛੋਟੇ ਜਿਹੇ ਰੂਟ ਵਿੱਚ ਸੰਗਤਾਂ ਵੱਲੋਂ ਦਿਖਾਏ ਗਏ ਉਤਸਾਹ ਦੀ ਵੀ ਉਨ੍ਹਾਂ ਨੇ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਵੱਲੋਂ ਜਦੋ ਇਸ ਇਤਿਹਾਸਿਕ ਨਗਰ ਕੀਰਤਨ ਨੂੰ ਸਜਾਉਣ ਦਾ ਫੈਸਲਾ ਲਿਆ ਗਿਆ ਸੀ ਉਸ ਵੇਲ੍ਹੇ ਸਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਸੰਗਤਾਂ ਦਾ ਪਿਆਰ ਅਤੇ ਸ਼ਰਧਾ ਗੁਰੁੂ ਦੇ ਇਸ ਕਾਰਜ ਨੂੰ ਇਨੀ ਵੱਡੀ ਪੱਧਰ ਤੱਕ ਉਤਸਾਹ ਬਖਸ਼ਨ ਦਾ ਕਾਰਣ ਬਨੇਗੀ।
ਜੀ.ਕੇ ਨੇ ਸਮੂਹ ਗੁਰਦੁਆਰਾ ਕਮੇਟੀਆਂ, ਸੇਵਕ ਜਥੇ, ਸ਼ਬਦ ਚੌਂਕੀ ਜਥੇ, ਸਥਾਨਿਕ ਪ੍ਰਸ਼ਾਸਨ, ਪੁਲਿਸ, ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨਾ ਦੇ ਨਾਲ ਹੀ ਰੁਟ ‘ਤੇ ਮੌਜੂਦ ਹਲਕਾ ਵਿਧਾਇਕਾਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ।ਉਨ੍ਹਾਂ ਦਿੱਲੀ ਦੀਆਂ ਸੰਗਤਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਪਵਿਤੱਰ ਧਰਤੀ ‘ਤੇ ਨਮਸਕਾਰ ਕਰਨ ਵਾਸਤੇ ਦਿੱਲੀ ਕਮੇਟੀ ਦੇ ਇਸ ਉਪਰਾਲੇ ਦਾ ਹਿੱਸਾ ਬਨਣ ਵਾਸਤੇ ਦਿੱਲੀ ਦੀ ਸੰਗਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਸੰਗਤ ਨੇ ਇਕ ਵਾਰ ਫਿਰ ਦਿਖਾ ਦਿੱਤਾ ਹੈ ਕਿ ਜਿਥੇ ਵੀ ਪੰਥ ਦੀ ਚੜ੍ਹਦੀ ਕਲਾ ਅਤੇ ਗੁਰੂ ਦੇ ਪਿਆਰ ਦੀ ਗੱਲ ਆਏਗੀ ਉਥੇ ਸਮੂਹ ਸੰਗਤਾ ਦੇ ਨਾਲ ਦਿੱਲੀ ਦੀ ਸੰਗਤ ਮੋਡੇ ਨਾਲ ਮੋਡਾ ਲਗਾ ਕੇ ਖੜੀ ਹੋਵੇਗੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply