Sunday, March 29, 2026

ਲੀਚੀ ਦੇ ਬੂਟਿਆਂ ਸਬੰਧੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਲੋੜੀਂਦੇ ਸੈਂਪਲ ਭਰੇ

PPN1606201523

ਪਠਾਨਕੋਟ, 16 ਜੂਨ (ਪ.ਪ) – ਬਾਗਬਾਨੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਕੰਵਲ ਸਿੰਘ ਦੇ ਆਦੇਸ਼ਾਂ ਅਨੁਸਾਰ ਡਾ. ਕੁਲਦੀਪ ਸਿੰਘ ਬੱਲ ਡਿਪਟੀ ਡਾਇਰੈਕਟਰ ਬਾਗਬਾਨੀ ਗੁਰਦਾਸਪੁਰ ਤੇ ਪਠਾਨਕੋਟ ਅਤੇ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ 12 ਅਤੇ 13 ਜੂਨ ਸਾਂਝੇ ਤੌਰ ‘ਤੇ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਵਿਖੇ ਲੀਚੀ ਦੇ ਬਾਗਾਂ ਵਿੱਚ 4 ਤੋਂ 10 ਸਾਲ ਉਮਰ ਦੇ ਟੁੱਟ ਰਹੇ ਲੀਚੀ ਦੇ ਬੂਟਿਆਂ ਸਬੰਧੀ ਆ ਰਹੀ ਸਮੱਸਿਆ ਨੂੰ ਹੱਲ ਕਰਨ ਲਈ ਦੌਰਾ ਕੀਤਾ ਅਤੇ ਵੱਖ ਵੱਖ ਲੀਚੀ ਦੇ ਬਾਗਾਂ ਨੂੰ ਵੇਖਿਆ ਅਤੇ ਸਮੱਸਿਆ ਨੂੰ ਹੱਲ ਕਰਨ ਸਬੰਧੀ ਲੋੜੀਂਦੇ ਸੈਂਪਲ ਇਕੱਠੇ ਕੀਤੇ। ਇਹ ਜਾਣਕਾਰੀ ਡਾ. ਦਰਸ਼ਨ ਪਾਲ ਬਾਗਬਾਨੀ ਅਫ਼ਸਰ ਨੇ ਦਿੰਦਿਆ ਦੱਸਿਆ ਕਿ ਟੀਮ ਵੱਲੋਂ ਸਾਵਧਾਨੀ ਦੇ ਤੌਰ ‘ਤੇ ਹਾਲ ਦੀ ਘੜੀ ਬਵਿਸਟਨ 25 ਗ੍ਰਾਮ 10 ਲੀਟਰ ਪਾਣੀ ਪ੍ਰਤੀ ਬੂਟਾ ਜੜਾਂ ਦੀ ਡਰੈਚਿੰਗ ਲਈ ਅਤੇ ਈਲੀਏਟ ਦਵਾਈ 2.5 ਗ੍ਰਾਮ ਪ੍ਰਤੀ ਲੀਟਰ ਪੱਤਿਆਂ ‘ਤੇ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਟੀਮ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਸਰਬਜੀਤ ਕੌਰ ਪਥਾਲੋਜਿਸਟ ਪੀ.ਏ.ਯੂ. ਲੁਧਿਆਣਾ, ਡਾ. ਅਭਿਸ਼ੇਕ ਵਰਮਾਲੋਜਿਸਟ ਪੀ.ਏ.ਯੂ ਲੁਧਿਆਣਾ, ਡਾ. ਹਰਪਾਲ ਸਿੰਘ ਰੰਧਾਵਾ ਪਥਾਲੋਜਿਸਟ ਪੀ.ਏ.ਯੂ. ਗੁਰਦਾਸਪੁਰ, ਡਾ. ਬਿਕਰਮ ਗਿੱਲ ਹਾਰਟੀਕਲਚਰਿਸਟ ਗੁਰਦਾਸਪੁਰ ਅਤੇ ਬਾਗਬਾਨੀ ਵਿਭਾਗ ਵੱਲੋਂ ਲੀਚੀ ਦੇ ਨੋਡਲ ਅਫ਼ਸਰ ਵਿਪਨ ਚੰਦਰ ਪਠਾਨੀਆਂ ਸ਼ਾਮਲ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply